Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕੇਜਰੀਵਾਲ ਨੂੰ ਦੇਸ਼ ਤੇ ਸਮਾਜ ਦੀ ਨਹੀਂ ਸੱਤਾ ਦੀ ਫਿਕਰ: ਅੰਨਾ

Posted on February 17th, 2014


ਨਵੀਂ ਦਿੱਲੀ - ਅੰਨਾ ਹਜ਼ਾਰੇ ਨੇ ਦਿੱਲੀ ਦੇ ਸਾਬਕਾ ਮੁਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਉਨ੍ਹਾਂ ਨੂੰ ਦੇਸ਼ ਤੇ ਸਮਾਜ ਦੀ ਚਿੰਤਾ ਨਹੀਂ ਹੈ। ਉਨ੍ਹਾਂ ਨੂੰ ਕੇਵਲ ਹੁਣ ਸੱਤਾ ਦੀ ਫਿਕਰ ਹੈ। ਉਹ ਜਨਲੋਕਪਾਲ ਨੂੰ ਲੈ ਕੇ ਗੰਭੀਰ ਨਹੀਂ ਹਨ। ਜੇਕਰ ਅਜਿਹਾ ਹੁੰਦਾ ਤਾਂ ਜਨਲੋਕਪਾਲ 'ਤੇ ਉਹ ਭਾਜਪਾ ਤੇ ਕਾਂਗਰਸ ਨਾਲ ਗੱਲ ਕਰ ਸਕਦੇ ਸਨ। ਲੇਕਿਨ ਉਨ੍ਹਾਂ ਨੇ ਅਜਿਹਾ ਕਰਨਾ ਉਚਿੱਤ ਨਹੀਂ ਸਮਝਿਆ। ਉਨ੍ਹਾਂ ਨੂੰ ਕੇਵਲ ਸੱਤਾ ਪ੍ਰਾਪਤ ਕਰਨ ਦੀ ਫਿਕਰ ਹੈ। 

ਅੰਨਾ ਹਜ਼ਾਰੇ ਨੇ ਕਿਹਾ ਕਿ ਕੇਜਰੀਵਾਲ ਨੂੰ ਜਨਤਾ ਦੇ ਸਾਹਮਣੇ ਸਬੂਤ ਰੱਖਣਾ ਚਾਹੀਦਾ ਹੈ, ਜਨਤਾ ਨੂੰ ਜਾਣਕਾਰੀ ਦੇਣੀ ਚਾਹੀਦਾ ਹੈ ਕਿ ਕੋਈ ਨੇਤਾ ਭ੍ਰਿਸ਼ਟਾਚਾਰੀ ਕਿਉਂ ਹੈ। ਆਮ ਆਦਮੀ ਪਾਰਟੀ ਦੁਆਰਾ ਜਾਰੀ ਕੀਤੀ ਗਈ ਭ੍ਰਿਸ਼ਟ ਅਧਿਕਾਰੀਆਂ ਦੀ ਲਿਸਟ 'ਤੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ 'ਚ ਅੰਨਾ ਨੇ ਕਿਹਾ ਕਿ ਆਪ ਵਲੋਂ ਜਾਰੀ ਲਿਸਟ ਨਾਲ ਸਹਿਮਤ ਨਹੀਂ ਹਨ। ਉਥੇ ਹੀ, ਹਾਲ ਹੀ 'ਚ ਆਪ ਦੁਆਰਾ ਅੰਨਾ ਹਜ਼ਾਰੇ ਤੋਂ ਅਸ਼ੀਰਵਾਦ ਮਿਲਣ ਦੀ ਗੱਲ 'ਤੇ ਅੰਨਾ ਹਜ਼ਾਰੇ ਨੇ ਸਾਫ਼ ਕਰ ਦਿੱਤਾ ਕਿ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਤੇ ਆਪ ਨੂੰ ਕੋਈ ਅਸ਼ੀਰਵਾਦ ਨਹੀਂ ਦਿੱਤਾ ਹੈ। ਅੰਨਾ ਦਾ ਕਹਿਣਾ ਹੈ ਕਿ ਮੇਰਾ ਅਸ਼ੀਰਵਾਦ ਦੇਸ਼ ਦੀ ਭਲਾਈ ਕਰਨ ਵਾਲਿਆਂ ਦੇ ਨਾਲ ਹੈ। ਉਨ੍ਹਾਂ ਨੇ ਦਿੱਲੀ ਦੀ ਸਾਬਕਾ ਅਰਵਿੰਦ ਕੇਜਰੀਵਾਲ ਸਰਕਾਰ 'ਤੇ ਇਲਜ਼ਾਮ ਲਗਾਇਆ ਕਿ ਕੁੱਝ ਕੱਟ ਛਾਂਟ ਕੇ ਜਨਲੋਕਪਾਲ ਬਿੱਲ ਪਾਸ ਕਰਵਾਇਆ ਜਾ ਸਕਦਾ ਸੀ, ਲੇਕਿਨ ਆਪ ਦੇ ਦਿਲ 'ਚ ਦੇਸ਼ ਨਹੀਂ, ਸੱਤਾ ਹੈ।



Archive

RECENT STORIES