Posted on February 17th, 2014

ਪਟਨਾ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਨੂਰਮਹਿਲੀਏ ਆਸ਼ੂਤੋਸ਼ ਦਾ ਸਰੀਰ ਉਨ੍ਹਾਂ ਦੇ (ਮਹੇਸ਼ ਝਾਅ ਦੇ) ਘਰਦਿਆਂ ਨੂੰ ਸੌਂਪਿਆ ਜਾਏ। ਮਧੂਬਨੀ ਦੇ ਲਖਨੌਰ ਦੇ ਦਿਲੀਪ ਝਾਅ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਪਿਤਾ ਮਹੇਸ਼ ਝਾਅ ਹੀ ਆਸ਼ੂਤੋਸ਼ ਹਨ, ਜਦ ਕਿ ਜਲੰਧਰ ਦੇ ਨੂਰਮਹਿਲ ਸਥਿਤ ਦਿਵਿਆ ਜੋਤੀ ਜਾਗ੍ਰਤੀ ਇਸ ਤੋਂ ਸਾਫ ਇਨਕਾਰ ਕਰਦਾ ਹੈ।
ਨਿਤੀਸ਼ ਕੁਮਾਰ ਨੇ ਕਿਹਾ ਕਿ ਪਰਿਵਾਰਕ ਮੈਂਬਰ ਉਸ ਸਸਕਾਰ ਜੱਦੀ ਪਿੰਡ ਵਿੱਚ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਘਰ ਮਧੂਬਨੀ ਜ਼ਿਲੇ ਦੇ ਲਖਨੌਰ ਪਿੰਡ ਵਿੱਚ ਹੈ। ਨਿਤੀਸ਼ ਮੁਤਾਬਕ ਗੱਲਬਾਤ ਦੌਰਾਨ ਬਾਦਲ ਨੇ ਕਿਹਾ ਕਿ ਉਹ ਆਪਣੇ ਤੌਰ 'ਤੇ ਇਸ ਦੀ ਜਾਣਕਾਰੀ ਲੈਣਗੇ। ਫਿਲਹਾਲ ਉਨ੍ਹਾਂ ਕੋਲ ਜ਼ਿਆਦਾ ਜਾਣਕਾਰੀ ਨਹੀਂ ਹੈ। ਪੰਜਾਬ ਸਰਕਾਰ ਘਰਦਿਆਂ ਦੀ ਹਰ ਸੰਭਵ ਮਦਦ ਕਰੇਗੀ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026