Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤ 'ਚ ਮਾਂ ਬਣਨ ਲਈ ਹਾਲਾਤ ਚੀਨ ਤੇ ਪਾਕਿਸਤਾਨ ਤੋਂ ਵੀ ਜ਼ਿਆਦਾ ਖਰਾਬ

Posted on May 10th, 2013

<p>An Indian mother</p>

ਮਾਂ ਬਣਨ ਲਈ ਸਭ ਤੋਂ ਵਧੀਆ ਜਗ੍ਹਾ ਫਿਨਲੈਂਡ

ਬੀਜਿੰਗ : ਫਿਨਲੈਂਡ ਦੁਨੀਆਂ ਭਰ 'ਚ ਮਾਂ ਬਣਨ ਲਈ ਸਭ ਤੋਂ ਵਧੀਆ ਜਗ੍ਹਾ ਹੈ ਜਦਕਿ ਭਾਰਤ 'ਚ ਮਾਂ ਬਣਨ ਲਈ ਹਾਲਾਤ ਚੀਨ ਤੇ ਪਾਕਿਸਤਾਨ ਤੋਂ ਵੀ ਜ਼ਿਆਦਾ ਖਰਾਬ ਹਨ। ਭਾਰਤ ਇਸ ਲਿਹਾਜ਼ ਨਾਲ 142ਵੇਂ ਸਥਾਨ 'ਤੇ ਹੈ। ਮਦਰਜ਼ ਡੇ ਤੋਂ ਪਹਿਲਾਂ ਇਕ ਅੰਤਰਰਾਸ਼ਟਰੀ ਗੈਰ ਸਰਕਾਰੀ ਸੰਗਠਨ 'ਸੇਵ ਦਿ ਚਿਲਡਰਨ' ਦੀ ਸਾਲਾਨਾ ਰਿਪੋਰਟ ' ਸਟੇਟ ਆਫ ਵਰਲਡਜ਼ ਮਦਰ 2013' 'ਚ ਇਕ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ 176 ਦੇਸ਼ਾਂ 'ਚ ਮਾਂ ਬਣਨ ਲਈ ਅਨੁਕੂਲ ਹਾਲਾਤਾਂ ਦਾ ਜਾਇਜ਼ਾ ਲਿਆ ਗਿਆ ਹੈ। ਸ਼ਿੰਹੂਆ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ, ਸਰਵੇਖਣ 'ਚ ਸ਼ਾਮਲ 176 ਦੇਸ਼ਾਂ 'ਚ ਫਿਨਲੈਂਡ ਨੂੰ ਮਾਂ ਬਣਨ ਲਈ ਸਭ ਤੋਂ ਵਧੀਆ ਦੇਸ਼ ਦੱਸਿਆ ਗਿਆ ਹੈ। 

ਇਸ ਤੋਂ ਬਾਅਦ ਸਵੀਡਨ, ਨਾਰਵੇ ਤੇ ਆਈਸਲੈਂਡ ਵਰਗੇ ਦੇਸ਼ਾਂ ਦਾ ਨਾਂ ਹੈ। ਉਥੇ ਹੀ ਡੈਮੇਯੇਟਿਕ ਰਿਪਬਲਿਕ ਆਫ ਕਾਂਗੋ ਨੂੰ ਮਾਂ ਬਣਨ ਲਈ ਸਭ ਤੋਂ ਖਰਾਬ ਜਗ੍ਹਾ ਦੇ ਰੂਪ 'ਚ ਚੁਣਿਆ ਗਿਆ ਹੈ। ਮਾਂ ਬਣਨ ਲਈ ਸਹੀ ਜਗ੍ਹਾ ਦਾ ਮੁਲਾਂਕਣ ਮਾਂ ਦੀ ਸਿਹਤ, ਸ਼ਿਸ਼ੂ ਮੌਤ ਦਰ, ਸਿੱਖਿਆ, ਆਮਦਨ ਤੇ ਰਾਜਨੀਤਕ ਸਥਿਤੀ ਦੇ ਆਧਾਰ 'ਤੇ ਕੀਤਾ ਗਿਆ ਹੈ। ਸਾਲਾਨਾ ਰਿਪੋਰਟ ਮੁਤਾਬਕ ਡੈਮੋਕਰੇਟਿਕ ਰਿਪਬਲਿਕ ਆਫ ਕਾਂਗੋ 'ਚ ਹਰ ਤੀਹ ਗਰਭਵਤੀ ਅੌਰਤਾਂ 'ਚੋਂ ਇਕ ਦੀ ਵੱਖ-ਵੱਖ ਕਾਰਨਾਂ ਕਰਕੇ ਮੌਤ ਹੋ ਜਾਂਦੀ ਹੈ। ਜਦਕਿ ਫਿਨਲੈਂਡ 'ਚ ਇਹ ਅਨੁਪਾਤ 12,200 ਵਿਚੋਂ ਇਕ ਅਰਤ ਦਾ ਹੈ। ਇਸ ਸਾਲ ਸੂਚੀ 'ਚ ਅਮਰੀਕਾ ਨੂੰ ਜਿੱਥੇ 30ਵਾਂ ਸਥਾਨ ਮਿਲਿਆ ਹੈ। ਰਿਪੋਰਟ ਮੁਤਾਬਕ ਤੇਜ਼ੀ ਨਾਲ ਉਭਰ ਰਹੇ ਵਿਕਾਸਸ਼ੀਲ ਦੇਸ਼ਾਂ ਵਿਚਕਾਰ ਚੀਨ ਨੇ ਸਭ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਮਾਂ ਬਣਨ ਲਈ ਸਭ ਤੋਂ ਵਧੀਆ ਦਸ ਦੇਸ਼ਾਂ ਵਿਚ ਫਿਨਲੈਂਡ, ਸਵੀਡਨ, ਨਾਰਵੇ, ਆਈਸਲੈਂਡ, ਨੀਦਰਲੈਂਡ, ਡੈਨਮਾਰਕ, ਸਪੇਨ, ਬੈਲਜੀਅਮ, ਜਰਮਨੀ ਤੇ ਆਸਟਰੇਲੀਆ ਹਨ।



Archive

RECENT STORIES