Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਬੰਦਾ ਸਿੰਘ ਬਹਾਦਰ ਮੈਮੋਰੀਅਲ ਵਿੱਚ ਮਟਨ ਤੇ ਫਿਸ਼ ਪਰੋਸਣ ਤੋਂ ਰੌਲਾ ਪਿਆ

Posted on February 18th, 2014


ਮੋਹਾਲੀ- ਚੱਪੜਚਿੜੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਵਿੱਚ ਚੱਲ ਰਹੀ ਐਗਰੀਕਲਚਰ ਸਮਿਟ ਵਿੱਚ ਨਾਨ-ਵੈੱਜ ਪਰੋਸਿਆ ਜਾ ਰਿਹਾ ਹੈ। ‘ਮੀਨਾਰ-ਏ-ਫਤਿਹ’ ਕੋਲ ਚਿਕਨ, ਮਟਨ ਤੇ ਫਿਸ਼ ਵਰਗੇ ਮਾਸਾਹਾਰੀ ਖਾਣੇ ਤਿਆਰ ਕੀਤੇ ਜਾ ਰਹੇ ਹਨ। ਐਸ ਜੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਇਥੇ ਨਾਨ-ਵੈੱਜ ਪਰੋਸਿਆ ਜਾਣਾ ਮਰਿਆਦਾ ਦੇ ਖਿਲਾਫ ਹੈ। ਕਈ ਸਿੱਖ ਸੰਗਠਨਾਂ ਨੇ ਇਸ ਦੀ ਨਿੰਦਾ ਕੀਤੀ ਹੈ ਅਤੇ ਮਾਮਲੇ ਨੂੰ ਅਕਾਲ ਤਖਤ ਤੱਕ ਲਿਜਾਉਣ ਦੀ ਚੇਤਾਵਨੀ ਦਿੱਤੀ ਹੈ।

ਯੂਨਾਈਟਡ ਸਿੱਖ ਮੂਵਮੈਂਟ ਦੇ ਕਨਵੀਨਰ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਆਸਥਾ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਥੇ ਕਿਸੇ ਪ੍ਰਕਾਰ ਦਾ ਨਾਨ-ਵੈੱਜ ਪਰੋਸਿਆ ਜਾਣਾ ਮਾੜਾ ਹੈ। ਇਹ ਧਰਤੀ ਸ਼ਹੀਦਾਂ ਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਨੂੰ ਪਤਿਤ ਕਰਨ ਦਾ ਕੰਮ ਕੀਤਾ ਗਿਆ ਹੈ, ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਹ ਘੱਟ ਹੈ। ਇਸ ਮਾਮਲੇ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਚੁੱਕਿਆ ਜਾਵੇਗਾ।

ਐਗਰੀਕਲਚਰਲ ਸਮਿਟ ਦੇ ਨੋਡਲ ਅਫਸਰ ਕਾਹਨ ਸਿੰਘ ਪੰਨੂ ਨੇ ਕਿਹਾ ਯਾਦਗਾਰ ਖੇਤਰ ਵਿੱਚ ਨਾਨ-ਵੈੱਜ ਪਰੋਸਣ ਦੀ ਜਾਣਕਾਰੀ ਨਹੀਂ ਹੈ। ਹਾਸਪਿਟੈਲਿਟੀ ਦਾ ਪੂਰਾ ਕੰਮ ਪੀ ਐਚ ਡੀ ਚੈਂਬਰ ਦੁਆਰਾ ਕੀਤਾ ਜਾ ਰਿਹਾ ਹੈ। ਇਸ ਦਾ ਪਤਾ ਲਾਇਆ ਜਾਵੇਗਾ ਅਤੇ ਕੱਲ੍ਹ ਤੋਂ ਅਜਿਹਾ ਨਾ ਹੋਵੇ, ਇਸ ‘ਤੇ ਰੋਕ ਲਗਾਈ ਜਾਵੇਗੀ।



Archive

RECENT STORIES