Posted on February 19th, 2014

ਜਗਰਾਓਂ- ਆਮ ਆਦਮੀ ਪਾਰਟੀ ਵਲੋਂ ਲੁਧਿਆਣਾ ਲੋਕਸਭਾ ਸੀਟ ਤੋਂ ਮੈਦਾਨ ‘ਚ ਉਤਾਰੇ ਗਏ ਮਸ਼ਹੂਰ ਵਕੀਲ ਐਚ. ਐਸ. ਫੂਲਕਾ ਨੂੰ ਲੈ ਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਰ 2 ਦਿਨ ‘ਚ ਹੀ ਬਦਲ ਗਏ। ਸੋਮਵਾਰ ਨੂੰ ਫੂਲਕਾ ‘ਤੇ ਪੈਸੇ ਲੈ ਕੇ 1984 ਦੇ ਕਤਲੇਆਮ ਪੀੜਤਾਂ ਦੇ ਕੇਸ ਲੜਨ ਦਾ ਦੋਸ਼ ਲਗਾਉਣ ਵਾਲੇ ਸੁਖਬੀਰ ਬਾਦਲ ਨੇ ਬੁੱਧਵਾਰ ਨੂੰ ਜਗਰਾਓਂ ਵਿਖੇ ਕਿਹਾ ਕਿ ਫੂਲਕਾ ਉਨ੍ਹਾਂ ਦੇ ਬਰਾਬਰ ਦੇ ਨੇਤਾ ਨਹੀਂ ਹਨ ਅਤੇ ਉਹ ਆਪਣੇ ਬਰਾਬਰ ਦੇ ਨੇਤਾ ਬਾਰੇ ਹੀ ਕੋਈ ਗੱਲ ਕਰਨਗੇ।
ਸੋਮਵਾਰ ਨੂੰ ਹੀ ਸੁਖਬੀਰ ਨੇ ਦੋਸ਼ ਲਗਾਇਆ ਸੀ ਕਿ ਫੂਲਕਾ ਨੇ ਇਕ ਵਕੀਲ ਹੋਣ ਦੇ ਨਾਅਤੇ 1984 ਦੇ ਕਤਲੇਆਮ ਪੀੜ੍ਹਤਾਂ ਦੇ ਕੇਸ ਨੂੰ ਐਸ. ਜੀ. ਪੀ. ਸੀ. ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਤੋਂ ਫੀਸ ਲੈ ਕੇ ਲੜੇ ਹਨ। ਫੂਲਕਾ ਨੂੰ ਲੈ ਕੇ ਸੁਖਬੀਰ ਦੇ ਰੁਖ ‘ਚ ਇਹ ਬਦਲਾਅ ਅਚਾਨਕ ਨਹੀਂ ਆਇਆ ਹੈ, ਦਰਅਸਲ ਮੰਗਲਵਾਰ ਨੂੰ ਫੂਲਕਾ ਨੇ ਸੁਖਬੀਰ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਇਹ ਦੋਸ਼ ਸਾਬਤ ਕਰਨ ਦੀ ਚੁਣੌਤੀ ਦਿੱਤੀ ਸੀ।
ਆਮ ਆਦਮੀ ਪਾਰਟੀ ਵਲੋਂ ਲੁਧਿਆਣਾ ਲੋਕ ਸਭਾ ਸੀਟ ਤੋਂ ਫੂਲਕਾ ਦੇ ਨਾਂ ਦਾ ਐਲਾਨ ਐਤਵਾਰ ਨੂੰ ਕੀਤਾ ਗਿਆ ਸੀ, ਉਨ੍ਹਾਂ ਦੇ ਨਾਂ ਦੇ ਐਲਾਨ ਤੋਂ ਬਾਅਦ ਹੀ ਇਸ ਸੀਟ ਨੂੰ ਲੈ ਕੇ ਅਕਾਲੀ ਦਲ ਅਤੇ ਫੂਲਕਾ ਦਰਮਿਆਨ ਜ਼ੁਬਾਨੀ ਜੰਗ ਤੇਜ਼ ਹੋ ਗਈ ਹੈ। ਫੂਲਕਾ ਦੇ ਮੈਦਾਨ ‘ਚ ਉਤਰਣ ਤੋਂ ਬਾਅਦ ਹੀ ਅਕਾਲੀ ਦਲ ਨੇ ਮੰਗਲਵਾਰ ਨੂੰ ਐਲਾਨੀ ਗਈ ਪਾਰਟੀ ਦੀ ਲੋਕ ਸਭਾ ਉਮੀਦਵਾਰਾਂ ਦੀ ਲਿਸਟ ‘ਚ ਲੁਧਿਆਣਾ ਦੀ ਟਿਕਟ ਫਾਈਨਲ ਨਹੀਂ ਕੀਤੀ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026