Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਜੈਲਲਿਤਾ ਨੇ ਦਿੱਤਾ ਰਾਜੀਵ ਗਾਂਧੀ ਦੇ ਸਾਰੇ ਕਾਤਲਾਂ ਦੀ ਰਿਹਾਈ ਦਾ ਆਦੇਸ਼

Posted on February 19th, 2014



ਚੇਨਈ- ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਤਿੰਨ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਤਬਦੀਲ ਕਰਨ ਦੇ ਸੁਪਰੀਮ ਕੋਰਟ ਦੇ ਆਦੇਸ਼ ਦੇ ਦੂਜੇ ਦਿਨ ਬੁੱਧਵਾਰ ਨੂੰ ਤਾਮਿਲਨਾਡੂ ਸਰਕਾਰ ਨੇ ਅਚਾਨਕ ਕਦਮ ਉਠਾਉਂਦੇ ਹੋਏ ਇਨ੍ਹਾਂ ਤਿੰਨਾਂ ਸਮੇਤ ਦੇਸ਼ ਨੂੰ ਦਹਿਲਾ ਦੇਣ ਵਾਲੇ ਇਸ ਕਤਲਕਾਂਡ ਦੇ ਸਾਰੇ 7 ਦੋਸ਼ੀਆਂ ਦੀ ਰਿਹਾਈ ਦੇ ਆਦੇਸ਼ ਦਿੱਤੇ। ਮੁੱਖ ਮੰਤਰੀ ਜੈਲਲਿਤਾ ਦੀ ਪ੍ਰਧਾਨਗੀ ‘ਚ ਸਵੇਰ ਸਕੱਤਰੇਤ ‘ਚ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਇਹ ਫੈਸਲਾ ਕੀਤਾ ਗਿਆ। ਇਸ ਫੈਸਲੇ ਅਨੁਸਾਰ 1991 ‘ਚ ਹੋਏ ਇਸ ਕਤਲਕਾਂਡ ਦੇ ਤਿੰਨਾਂ ਦੋਸ਼ੀਆਂ ਸੰਤਨ, ਮੁਰੂਗਨ ਅਤੇ ਪੇਰਾਰਿਵਲਨ ਨਾਲ ਨਾਲਿਨੀ ਅਤੇ ਤਿੰਨ ਹੋਰ ਨੂੰ ਵੀ ਰਿਹਾਅ ਕਰ ਦਿੱਤਾ ਜਾਵੇਗਾ।



Archive

RECENT STORIES