Posted on February 19th, 2014

ਲੰਡਨ- ਕੋਈ ਬਹੁਤ ਮਹੱਤਵਪੂਰਨ ਜਾਣਕਾਰੀ ਅੱਖ ਦੇ ਫੋਰ ‘ਚ ਸਬੰਧਤ ਬੰਦੇ ਤੱਕ ਪਹੁੰਚਾ ਦੇਣਾ ਜਾਂ ਕਿਸੇ ਤੋਂ ਕੋਈ ਜਾਣਕਾਰੀ ਝੱਟ ਪੱਟ ਮੰਗਵਾ ਲੈਣਾ, ਕੁਝ ਅਜਿਹਾ ਹੀ ਹੁੰਦਾ ਹੈ ਈ-ਮੇਲ ਦਾ ਜਲਵਾ, ਪਰ ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਤੱਕ ਫਟਾਫਟ ਪਹੁੰਚਣ ਵਾਲੀ ਈ-ਮੇਲ ਕਿੰਨੀ ਲੰਬੀ ਦੂਰੀ ਤੈਅ ਕਰਕੇ ਆਉਂਦੀ ਹੈ। ਜੇ ਕੋਈ ਤੁਹਾਨੂੰ ਕਹੇ ਕਿ ਈ-ਮੇਲ ਹਜ਼ਾਰਾਂ ਕਿਲੋਮੀਟਰ ਲੰਬਾ ਸਫਰ ਤੈਅ ਕਰਕੇ ਤੁਹਾਡੇ ਤੱਕ ਪਹੁੰਚਦੀ ਹੈ, ਤਾਂ ਤੁਸੀਂ ਹੈਰਾਨ ਰਹਿ ਜਾਓਗੇ, ਪਰ ਇਹ ਸੱਚ ਹੈ।
ਹੁਣ ਇਕ ਅਜਿਹਾ ਨਵਾਂ ਸਿਸਟਮ ਬਣ ਗਿਆ ਹੈ, ਜਿਹੜਾ ਜੀ ਪੀ ਐਸ ਟੈਕਨਾਲੋਜੀ ਦੀ ਮਦਦ ਨਾਲ ਉਸ ਦੂਰੀ ਦਾ ਪਤਾ ਲਾ ਲੈਂਦਾ ਹੈ, ਜਿਹੜੀ ਦੂਰੀ ਈ-ਮੇਲ ਆਪਣੀ ਸ਼ੁਰੂਆਤੀ ਥਾਂ ਤੋਂ ਮੰਜ਼ਿਲ ਤੱਕ ਜਾਣ ਵਿੱਚ ਤੈਅ ਕਰਦੀ ਹੈ। ਇਸ ਸਿਸਟਮ ਦਾ ਨਾਂ ਈ-ਮੇਲ ਮਾਈਲਸ ਹੈ, ਜੋ ਗਲੋਬਲ ਪੁਜ਼ੀਸ਼ਨਿੰਗ ਸਿਸਟਮ (ਜੀ ਪੀ ਐਸ) ਤੇ ਇੰਟਰਨੈਟ ਟ੍ਰੈਕਿੰਗ ਜ਼ਰੀਏ ਇਹ ਪਤਾ ਲਾਉਂਦਾ ਹੈ ਕਿ ਮੇਲ ਕਿੱਥੋਂ ਭੇਜੀ ਗਈ ਸੀ ਤੇ ਇਸ ਨੂੰ ਕਿਥੇ ਹਾਸਲ ਕੀਤਾ ਗਿਆ। ਇਸ ਤੋਂ ਬਾਅਦ ਇਹ ਦੋਵੇਂ ਥਾਵਾਂ ਦੀ ਦੂਰੀ ਮਾਪ ਕੇ ਸਕਰੀਨ ‘ਤੇ ਦਿਖਾਉਂਦਾ ਹੈ।
ਰਿਪੋਰਟ ਮੁਤਾਬਕ ਇਹ ਸਿਸਟਮ ਡਿਵੈਲਪ ਕਰਨ ਵਾਲੇ ਡਿਜ਼ਾਈਨਰ ਜੋਨਾ ਬੁਕਰ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਇਹ ਸਮਝਣ ‘ਚ ਮਦਦ ਮਿਲੇਗੀ ਕਿ ਕਿੰਨੇ ਡਿਜ਼ੀਟਲ ਵਰਲਡ ‘ਚ ਉਹ ਕਿਸੇ ਚੀਜ਼ ਨੂੰ ਕਿੰਨੀ ਜਲਦੀ ਹਾਸਲ ਕਰ ਲੈਂਦੇ ਹਨ। ਇਹ ਨਵਾਂ ਸਿਸਟਮ ਇਹ ਵੀ ਦੱਸਦਾ ਹੈ ਕਿ ਈ-ਮੇਲਜ਼ ਦਾ ਰਸਤਾ ਸਿੱਧਾ ਨਾ ਹੋ ਕੇ ਟੇਢਾ-ਮੇਢਾ ਵੀ ਹੋ ਸਕਦਾ ਹੈ। ਇਸ ਲਈ ਦੱਖਣੀ ਅਫਰੀਕੀ ਦੇਸ਼ ਸੇਨੇਗਲ ਦੀ ਰਾਜਧਾਨੀ ਦਾਕਰ ਤੋਂ ਅਮਰੀਕਾ ਦੇ ਨਿਊਯਾਰਕ ਭੇਜੀ ਗਈ ਇਕ ਈ-ਮੇਲ ਦਾ ਰਸਤਾ ਟਰੈਕ ਕੀਤਾ ਗਿਆ ਤੇ ਫਿਰ ਇਹ ਕੈਲੀਫੋਰਨੀਆ ਪਹੁੰਚੀ। ਇਸ ਈ-ਮੇਲ ਨੇ ਕੁੱਲ ਮਿਲਾ ਕੇ 19,497 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
ਮਾਹਰਾਂ ਨੇ ਦੱਸਿਆ ਕਿ ਨਵਾਂ ਸਿਸਟਮ ਇੰਟਰਨੈਟ ਤੇ ਮੈਪਿੰਗ ਸਿਸਟਮ ਜ਼ਰੀਏ ਈ-ਮੇਲ ਦੇ ਹਰ ਥਾਂ ‘ਤੇ ਪਹੁੰਚਣ ਦੀ ਟਾਈਮਿੰਗ ਤੇ ਉਸ ਦੀ ਦੂਰੀ ਨੂੰ ਨਾਪਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਾਰੀਆਂ ਥਾਵਾਂ ਤੱਕ ਮਾਲ ਦੁਆਰਾ ਤੈਅ ਕੀਤੀ ਦੂਰੀ ਨਾਪ ਲਈ ਜਾਂਦੀ ਹੈ ਤਾਂ ਇਹ ਸਿਸਟਮ ਸਾਰਿਆਂ ਨੂੰ ਜੋੜ ਕੇ ਯੂਜ਼ਰ ਨੂੰ ਦੱਸਦਾ ਹੈ ਕਿ ਇਸ ਈ-ਮੇਲ ਨੇ ਕਿਸ ਦੇਸ਼ ਤੇ ਮਹਾਂਦੀਪਾਂ ਵਿੱਚ ਕੁੱਲ ਮਿਲਾ ਕੇ ਕਿੰਨੀ ਦੂਰੀ ਤੈਅ ਕੀਤੀ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026