Posted on February 20th, 2014

ਜਲੰਧਰ- ਪੰਜਾਬੀ ਭਾਸ਼ਾ ਦੇ ਆਧਾਰ ‘ਤੇ 1 ਨਵੰਬਰ, 1966 ਵਿਚ ਬਣੇ ਪੰਜਾਬ ਦੇ ਕਈ ਨੌਜਵਾਨ ਅੰਗਰੇਜ਼ੀ ਨਾ ਆਉਣ ਕਾਰਨ ਮੌਤ ਨੂੰ ਗਲੇ ਲਗਾ ਲੈਂਦੇ ਹਨ। ਇਸ ਗੱਲ ਦਾ ਖੁਲਾਸਾ ਕੀਤਾ 21 ਫਰਵਰੀ ਨੂੰ ਹੋਣ ਜਲੰਧਰ ਵਿਚ ਆਯੋਜਿਤ ਹੋਣ ਵਾਲੇ ਪੰਜਾਬੀ ਜਾਗ੍ਰਿਤੀ ਮੰਚ ਦੇ ਸਕੱਤਰ ਸਤਨਾਮ ਸਿੰਘ ਨੇ ਕੀਤਾ। ਪੰਜਾਬ ਵਿਚ ਪੰਜਾਬੀ ਭਾਸ਼ਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਸਿੱਖਿਆ ਪ੍ਰਸ਼ਸਾਨ ਅਤੇ ਅਦਾਲਤੀ ਕੰਮਾਂ ਵਿਚ ਪੰਜਾਬੀ ਨੂੰ ਉੱਚ ਸਥਾਨ ਦਿਵਾਉਣ ਲਈ ‘ਪੰਜਾਬੀ ਜਾਗ੍ਰਿਤੀ ਮੰਚ’ ਦਾ ਆਯੋਜਨ ਕੀਤਾ ਜਾਂਦਾ ਹੈ। ਮੰਚ ਦੇ ਸਕੱਤਰ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ 1 ਨਵੰਬਰ, 1966 ਵਿਚ ਪੰਜਾਬੀ ਭਾਸ਼ਾ ਦੇ ਆਧਾਰ ‘ਤੇ ਪੰਜਾਬ ਦੀ ਸਥਾਪਨਾ ਕੀਤੀ ਗਈ ਸੀ ਪਰ ਸਿੱਖਿਆ, ਅਦਾਲਤਾਂ ਅਤੇ ਪ੍ਰਸ਼ਾਸ਼ਨ ਦੇ ਕੰਮਾਂ ਵਿਚ ਅਜੇ ਵੀ ਪੰਜਾਬੀ ਨੂੰ ਸਥਾਨ ਨਾ ਦੇਣ ਕਾਰਨ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਸੁਰੱਖਿਅਤ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਸਿਰਫ 22 ਭਾਸ਼ਾਵਾਂ ਹਨ ਪਰ ਸਾਰੇ ਸੂਬਿਆਂ ਵਿਚ ਉੱਚ ਸਿੱਖਿਆ ਅੰਗਰੇਜ਼ੀ ਵਿਚ ਦਿੱਤੇ ਜਾਣ ਕਾਰਨ ਗਰੀਬ ਘਰਾਂ ਦੇ ਬੱਚੇ ਉੱਚ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। ਭਾਸ਼ਾਈ ਬੰਧਨਾਂ ਕਾਰਨ ਉਹ ਗਿਆਨ ਪ੍ਰਾਪਤ ਨਹੀਂ ਕਰ ਸਕਦੇ। ਨੈਸ਼ਨਲ ਕ੍ਰਾਈਮ ਬਿਊਰੋ ਵੱਲੋਂ ਸਾਲ 2013 ਵਿਚ ਦਿੱਤੀ ਗਈ ਇਕ ਰਿਪੋਰਟ ਮੁਤਾਬਕ ਅੰਗਰੇਜ਼ੀ ਭਾਸ਼ਾ ਵਿਚ ਪੜ੍ਹਾਈ ਨਾ ਕਰ ਸਕਣ ਕਰਕੇ ਹਰ ਘੰਟੇ 15 ਵਿਦਿਆਰਥੀ ਖੁਦਕੁਸ਼ੀ ਕਰ ਲੈਂਦੇ ਹਨ ਅਤੇ ਕੇਰਲ ਵਿਚ ਇਹ ਦਰ ਸਭ ਤੋਂ ਜ਼ਿਆਦਾ ਹੈ।
ਮਾਣਕ ਨੇ ਕਿਹਾ ਕਿ ਪੰਜਾਬ ਵਿਚ ਕਈ ਅਜਿਹੇ ਸਕੂਲ ਹਨ, ਜਿੱਥੇ ਪੰਜਾਬੀ ਵਿਚ ਗੱਲ ਕਰਨ ‘ਤੇ ਵੀ ਰੋਕ ਲਗਾਈ ਗਈ ਹੈ। ਅਜਿਹੇ ਸਕੂਲਾਂ ਵਿਚ ਖਾਨਾ ਪੂਰਤੀ ਲਈ ਦੱਸਵੀਂ ਕਲਾਸ ਤੱਕ ਪੰਜਾਬੀ ਪੜ੍ਹਾਈ ਜਾਂਦੀ ਹੈ ਅਤੇ ਪਰ ਅਜਿਹੇ ਪੜ੍ਹੇ ਬੱਚੇ ਕਿਤੇ ਵੀ ਪੰਜਾਬੀ ਦੀ ਵਰਤੋਂ ਕਰਨੀ ਪਸੰਦ ਨਹੀਂ ਕਰਦੇ। ਦੂਜੇ ਪਾਸੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ ਗਰੀਬ ਘਰਾਂ ਦੇ ਬੱਚੇ ਪੰਜਾਬੀ ਭਾਸ਼ਾ ਵਿਚ ਹੰਢੇ ਹੁੰਦੇ ਹਨ ਪਰ ਅੰਗਰੇਜ਼ੀ ਤੋਂ ਕੰਨੀ ਕਤਰਾਉਂਦੇ ਹਨ। ਅੱਗੇ ਜਾ ਕੇ ਉੱਚ ਸਿੱਖਿਆ ਅੰਗਰੇਜ਼ੀ ਵਿਚ ਹੋਣ ਕਾਰਨ ਅਜਿਹੇ ਬੱਚਿਆਂ ਦਾ ਭਵਿੱਖ ਦਾਅ ‘ਤੇ ਲੱਗ ਜਾਂਦਾ ਹੈ। ਕੁਝ ਵਿਦਿਆਰਥੀ ਤਾਂ ਅੰਗਰੇਜ਼ੀ ਨਾ ਆਉਣ ਨੂੰ ਆਪਣੀ ਅਣਖ ਦਾ ਸਵਾਲ ਬਣਾ ਲੈਂਦੇ ਹਨ। ਉਨ੍ਹਾਂ ਦਾ ਧਿਆਨ ਗਿਆਨ ਤੋਂ ਜ਼ਿਆਦਾ ਭਾਸ਼ਾਈ ਗਿਆਨ ‘ਤੇ ਟਿੱਕ ਜਾਂਦਾ ਹੈ ਅਤੇ ਉਹ ਆਪਣੇ ਜੀਵਨ ਵਿਚ ਕੁਝ ਵੀ ਹਾਸਲ ਨਹੀਂ ਕਰ ਪਾਉਂਦੇ। ਅਜਿਹੇ ਭਾਸ਼ਾ ਤੋਂ ਹਾਰੇ ਹੋਏ ਕਈ ਵਿਦਿਆਰਥੀ ਮੌਤ ਨੂੰ ਗਲੇ ਲਗਾਉਣਾ ਪਸੰਦ ਕਰਦੇ ਹਨ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026