Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

2013 ਵਿੱਚ ਪੱਤਰਕਾਰਾਂ ਲਈ ਭਾਰਤ ਚੌਥਾ ਸਭ ਤੋਂ ਖਤਰਨਾਕ ਦੇਸ਼ ਰਿਹਾ

Posted on February 20th, 2014

ਸੀਰੀਆ, ਇਰਾਕ, ਫਿਲੀਪੀਨ ਪਹਿਲੇ ਤਿੰਨ ਸਥਾਨਾਂ 'ਤੇ

ਜਨੇਵਾ- ਲੰਡਨ ਦੀ ਇੰਟਰਨੈਸ਼ਨਲ ਨਿਊਜ਼ ਸੇਫਟੀ ਇੰਸਟੀਚਿਊਟ (ਆਈ ਐਨ ਐਸ ਆਈ) ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2013 ਵਿੱਚ ਭਾਰਤ ਪੱਤਰਕਾਰਾਂ ਲਈ ਚੌਥਾ ਸਭ ਤੋਂ ਖਤਰਨਾਕ ਦੇਸ਼ ਰਿਹਾ। ਸਾਲ 2013 ਵਿੱਚ ਭਾਰਤ ਵਿੱਚ 13 ਪੱਤਰਕਾਰ ਮਾਰੇ ਗਏ। ਆਈ ਐਨ ਐਸ ਆਈ ਮੁਤਾਬਕ ਪਿਛਲੇ ਸਾਲ ਰਿਪੋਰਟਿੰਗ ਦੌਰਾਨ ਸੰਸਾਰ ਵਿੱਚ 134 ਪੱਤਰਕਾਰ ਅਤੇ ਮੀਡੀਆ ਨੂੰ ਸਹਾਇਤਾ ਦੇਣ ਵਾਲੇ ਕਰਮੀ ਮਾਰੇ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਦੀ ਸੋਚ ਵਿਚਾਰ ਕਰ ਕੇ ਨਿਸ਼ਾਨਾ ਬਣਾਇਆ ਗਿਆ ਸੀ। ਆਈ ਐਨ ਐਸ ਆਈ ਵੱਲੋਂ ਦੱਸਿਆ ਗਿਆ ਕਿ 65 ਪੱਤਰਕਾਰਾਂ ਅਤੇ ਮੀਡੀਆ ਦੀ ਮਦਦ ਕਰਨ ਵਾਲੇ ਕਰਮਚਾਰੀਆਂ ਦੀ ਮੌਤ ਵੱਖ-ਵੱਖ ਦੇਸ਼ਾਂ ਵਿੱਚ ਹਥਿਆਰਬੰਦ ਸੰਘਰਸ਼ ਦੀ ਕਵਰੇਜ ਵੇਲੇ ਹੋਈ। ਸੀਰੀਆ ਵਿੱਚ 20 ਅਤੇ ਇਰਾਕ ਵਿੱਚ 16 ਮੌਤਾਂ ਹੋਈਆਂ।

51 ਪੱਤਰਕਾਰ ਅਪਰਾਧ ਅਤੇ ਭਿ੍ਸ਼ਟਾਚਾਰ ਨਾਲ ਸੰਬੰਧਤ ਮੁੱਦਿਆਂ ਦੀ ਰਿਪੋਰਟਿੰਗ ਦੌਰਾਨ ਮਾਰੇ ਗਏ ਅਤੇ 18 ਦੀ ਮੌਤ ਹਾਦਸਿਆਂ ਵਿੱਚ ਹੋਈ। ਆਈ ਐਨ ਐਸ ਆਈ ਮੁਤਾਬਕ ਸੀਰੀਆ ਤੇ ਇਰਾਕ ਦੇ ਬਾਅਦ ਪਿਛਲੇ ਸਾਲ ਫਿਲੀਪੀਨ ਪੱਤਰਕਾਰਾਂ ਲਈ ਸਭ ਤੋਂ ਖਤਰਨਾਕ ਸਥਾਨ ਰਿਹਾ, ਜਿੱਥੇ 14 ਪੱਤਰਕਾਰ ਮਾਰੇ ਗਏ। ਭਾਰਤ ਵਿੱਚ 13 ਤੇ ਪਾਕਿਸਤਾਨ ਵਿੱਚ ਨੌਂ ਪੱਤਰਕਾਰ ਮਾਰੇ ਗਏ। ‘ਕਿਲਿੰਗ ਦ ਮੈਸੇਂਜਰ’ ਰਿਪੋਰਟ ਵਿੱਚ ਕਿਹਾ ਗਿਆ ਕਿ 2012 ਵਿੱਚ 152 ਪੱਤਰਕਾਰ ਮਾਰੇ ਗਏ ਸਨ।



Archive

RECENT STORIES