Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੈਂ ਮੁਸਲਮਾਨ ਧਰਮ ਨਹੀਂ ਕਬੂਲਿਆ- ਹੰਸ ਰਾਜ ਹੰਸ

Posted on February 21st, 2014


ਜਲੰਧਰ- ਰਾਜ ਗਾਇਕ ਹੰਸ ਰਾਜ ਹੰਸ ਨੇ ਪੈਦਾ ਵਿਵਾਦ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਮੁਸਲਮਾਨ ਧਰਮ ਨਹੀਂ ਕਬੂਲਿਆ। ਦਰਅਸਲ ਉਹ ਪਹਿਲੇ ਸਿੱਖ ਐਮ ਪੀ ਰਮੇਸ਼ ਸਿੰਘ ਅਰੋੜਾ ਨੂੰ ਮਿਲੇ ਤੇ ਉਹ ਹੀ ਉਨ੍ਹਾਂ ਨੂੰ ਕਰਤਾਰਪੁਰ ਤੇ ਹੋਰ ਥਾਵਾਂ ’ਤੇ ਲੈ ਗਏ ਸਨ। ਹੰਸ ਰਾਜ ਹੰਸ ਨੇ ਦੱਸਿਆ ਕਿ ਉਹ ਜਦੋਂ ਲਾਹੌਰ ਤੋਂ ਕਰਤਾਰਪੁਰ ਗਏ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣਾ ਅਖੀਰਲਾ ਸਮਾਂ ਬਤੀਤ ਕੀਤਾ ਸੀ ਤੇ ਉਹ ਉਨ੍ਹਾਂ ਖੇਤਾਂ ਤੇ ਗੁਰਦੁਆਰਿਆਂ ਵਿੱਚ ਘੁੰਮਦੇ ਬੜੇ ਭਾਵੁਕ ਹੋ ਗਏ ਸਨ ਕਿ ਉਨ੍ਹਾਂ ਦੇ ਸਤਿਗੁਰ ਇਨ੍ਹਾਂ ਥਾਵਾਂ ’ਤੇ ਹੀ ਵਿਚਰਿਆ ਕਰਦੇ ਸਨ। ਹੰਸ ਨੇ ਦੱਸਿਆ ਕਿ ਜਦੋਂ ਉਹ ਮੁੜ ਲਾਹੌਰ ਆਏ ਤਾਂ ਉਥੇ ਰੱਖੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਮੱਕਾ-ਮਦੀਨਾ, ਬਗਦਾਦ  ਤੇ ਹੋਰ ਕਈ ਥਾਵਾਂ ’ਤੇ ਗਏ ਸਨ। ਇਕ ਪੱਤਰਕਾਰ ਨੇ ਇਹ ਸਵਾਲ ਪੁੱਛਿਆ ਸੀ ਕਿ ਉਹ (ਹੰਸ ਰਾਜ ਹੰਸ) ਵੀ ਮੱਕੇ ਜਾਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਜਿੱਥੇ ਸਾਡੇ ਸਤਿਗੁਰਾਂ ਨੇ ਚਰਨ ਪਾਏ ਹਨ ਉਥੇ ਹਰ ਸਿੱਖ ਤੇ ਹਰ ਪੰਜਾਬੀ ਦੇ ਜਾਣ ਦੀ ਚਾਹਤ ਹੁੰਦੀ ਹੈ। ਹੰਸ ਨੇ ਕਿਹਾ ਕਿ ਇਹ ਸਵਾਲ ਵਿੱਚ ਉਨ੍ਹਾਂ ਨੇ ਇਹ ਇੱਛਾ ਜ਼ਾਹਿਰ ਕੀਤੀ ਸੀ ਕਿ ਉਹ ਵੀ ਮੱਕੇ ਜਾਣਾ ਚਾਹੁੰਦੇ ਹਨ। ਇਸ ਗੱਲ ਨੂੰ ਹੀ ਮੀਡੀਏ ਨੇ ਵਧਾ ਕੇ ਪੇਸ਼ ਕਰ ਦਿੱਤਾ।



Archive

RECENT STORIES