Posted on February 22nd, 2014

ਜਲੰਧਰ- ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿਛ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ, ਜਿਸ ਡਰੱਗ ਰੈਕੇਟ ‘ਚ ਸ਼ਮੂਲੀਅਤ ਨੂੰ ਲੈ ਕੇ ਰਿਟਾਇਰਡ ਡੀ. ਐੱਸ. ਪੀ. ਜਗਦੀਸ਼ ਭੋਲਾ ਤੇ ਮਜੀਠੀਆ ਦੇ ਦੋ ਨਜ਼ਦੀਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਥੇ ਜਾਰੀ ਬਿਆਨ ‘ਚ ਬਾਜਵਾ ਨੇ ਕਿਹਾ ਕਿ ਈ. ਡੀ. ਦਾ ਅਕਾਲੀ ਆਗੂਆਂ ਤੋਂ ਪੁੱਛਗਿਛ ਕਰਨ ਦਾ ਕਦਮ ਕਾਂਗਰਸ ਦੇ ਦੋਸ਼ਾਂ ਨੂੰ ਸਾਬਤ ਕਰਦਾ ਹੈ ਕਿ ਸੀਨੀਅਰ ਅਕਾਲੀ ਮੰਤਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸਿੱਧੇ ਤੌਰ ‘ਤੇ ਡਰੱਗ ਰੈਕੇਟ ‘ਚ ਸ਼ਾਮਲ ਹਨ। ਉਨ੍ਹਾਂ ਨੂੰ ਤੁਰੰਤ ਮਜੀਠੀਆ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ ਅਤੇ ਕੇਸ ਦੀ ਸੀ. ਬੀ. ਆਈ. ਜਾਂਚ ਸਬੰਧੀ ਆਪਣੀ ਮੰਗ ਨੂੰ ਦੁਹਰਾਇਆ ਹੈ।
ਉਨ੍ਹਾਂ ਕਿਹਾ ਕਿ ਈ. ਡੀ. ਨੂੰ ਦਿੱਤੇ ਬਿਆਨ ‘ਚ ਭੋਲਾ ਨੇ ਇਕ ਵਾਰ ਫਿਰ ਤੋਂ ਮਜੀਠੀਆ ਅਤੇ ਜੇਲ ਮੰਤਰੀ ਸਰਵਨ ਸਿੰਘ ਫਿਲੌਰ ਦੇ ਬੇਟੇ ਦਮਨਜੀਤ ਸਿੰਘ ਦਾ ਨਾਂ ਲਿਆ ਹੈ। ਭੋਲਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਮਜੀਠੀਆ ਦਾ ਰੈਕੇਟ ਦੇ ਸਰਗਣਾ ਵਜੋਂ ਨਾਂ ਲਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਦੋ ਹੋਰ ਸੀਨੀਅਰ ਮੰਤਰੀ ਨਸ਼ਾ ਤਸਕਰੀ ‘ਚ ਸ਼ਾਮਲ ਹਨ।
ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਭੋਲਾ ਵਲੋਂ ਲਾਏ ਦੋਸ਼ਾਂ ਤੋਂ ਬਾਅਦ ਮਜੀਠੀਆ ਨੂੰ ਬਿਨਾਂ ਕਿਸੇ ਜਾਂਚ ਤੋਂ ਕਲੀਨ ਚਿੱਟ ਦੇ ਦਿੱਤੀ। ਭੋਲਾ ਦੀ ਨਿਸ਼ਾਨਦੇਹੀ ‘ਤੇ ਹੀ ਜਗਦੀਸ਼ ਸਿੰਘ ਚਾਹਲ ਤੇ ਯੂਥ ਅਕਾਲੀ ਦਲ ਦੇ ਆਗੂ ਮਨਿੰਦਰ ਸਿੰਘ ਬਿੱਟੂ ਔਲਖ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਵੇਂ ਮਜੀਠੀਆ ਦੇ ਨਜ਼ਦੀਕੀ ਹਨ। ਉਨ੍ਹਾਂ ਕਿਹਾ ਕਿ ਸਿਆਸੀ ਦਬਾਅ ਕਾਰਨ ਪੰਜਾਬ ਪੁਲਸ ਨੇ ਮਾਮਲੇ ਦੀ ਸਹੀ ਦਿਸ਼ਾ ‘ਚ ਜਾਂਚ ਨਹੀਂ ਕੀਤੀ।
ਬਾਜਵਾ ਨੇ ਕਿਹਾ ਕਿ ਈ. ਡੀ. ਵਲੋਂ ਰਿਕਾਰਡ ਕੀਤੇ ਬਿਆਨ ‘ਚ ਸਾਫ ਹੋ ਗਿਆ ਹੈ ਕਿ ਜਗਦੀਸ਼ ਸਿੰਘ ਚਾਹਲ ਮਜੀਠੀਆ ਦੇ ਨਿਰਦੇਸ਼ਾਂ ‘ਤੇ ਨਸ਼ਾ ਸਪਲਾਈ ਕਰ ਰਿਹਾ ਸੀ। ਭੋਲਾ ਵਲੋਂ ਦਰਸਾਏ ਦੋ ਹੋਰ ਵਿਅਕਤੀ ਸੱਤਾ ਤੇ ਪਿੰਕੀ ਵੀ ਮਜੀਠੀਆ ਦੇ ਨਜ਼ਦੀਕੀ ਹਨ ਅਤੇ ਸੱਤਾ ਹੁਣ ਪਟਿਆਲਾ ਜੇਲ ‘ਚ ਹੈ, ਜਿਸ ਦੀ ਮਜੀਠੀਆ ਦੇ ਬੈੱਡਰੂਮ ਤਕ ਸਿੱਧੀ ਪਹੁੰਚ ਸੀ। ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਮਜੀਠੀਆ ਤੇ ਹੋਰਨਾਂ ਅਕਾਲੀ ਆਗੂਆਂ ਨੂੰ ਬਚਾਉਣ ਖਾਤਿਰ ਜਾਂਚ ਨੂੰ ਮੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਵੱਡਾ ਰੈਕੇਟ ਡਿਪਟੀ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਮਨਜ਼ੂਰੀ ਬਗੈਰ ਨਹੀਂ ਚੱਲ ਸਕਦਾ।

Posted on October 26th, 2026

Posted on October 23rd, 2026

Posted on October 22nd, 2026

Posted on October 21st, 2026

Posted on October 20th, 2026

Posted on October 19th, 2026

Posted on October 16th, 2026

Posted on October 15th, 2026

Posted on October 14th, 2026

Posted on October 13th, 2026

Posted on October 9th, 2026

Posted on October 8th, 2026