Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਫ਼ੌਜੀ ਰਾਜ ਪਲਟੇ ਦੀ ਕੋਈ ਸੰਭਾਵਨਾ ਨਹੀਂ-ਐਂਟਨੀ

Posted on February 23rd, 2014


ਕੋਚੀ- 2012 ਵਿਚ ਦੋ ਫ਼ੌਜੀ ਯੂਨਿਟਾਂ ਵਲੋਂ ਦਿੱਲੀ ਨੇੜੇ ਹਲਚਲ ਵਧਾਉਣ ਦੇ ਤਾਜ਼ਾ ਵਿਵਾਦ 'ਤੇ ਵਿਰਾਮ ਲਾਉਣ ਦਾ ਯਤਨ ਕਰਦਿਆਂ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤੀ ਫ਼ੌਜ ਇਕ ਜ਼ਿੰਮੇਵਾਰ ਬਲ ਹੈ ਜਿਹੜੀ ਨਾਗਰਿਕ ਸਰਕਾਰ ਦੇ ਫ਼ੈਸਲਿਆਂ ਦਾ ਪਾਲਣ ਕਰਦੀ ਹੈ ਅਤੇ ਕਿਸੇ ਵੀ ਹਾਲਾਤ ਵਿਚ ਦੇਸ਼ ਵਿਚ ਸੈਨਿਕ ਰਾਜ ਪਲਟਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਸਤ ਸਾਲਾਂ ਤੋਂ ਭਾਰਤੀ ਰੱਖਿਆ ਸੈਨਾਵਾਂ ਚਾਹੇ ਉਹ ਫ਼ੌਜ, ਜਲ ਸੈਨਾ, ਹਵਾਈ ਸੈਨਾ ਅਤੇ ਕੌਸਟ ਗਾਰਡ ਹੈ ਨਾਲ ਜੁੜੇ ਰਹੇ ਹਨ ਉਹ ਕੇਵਲ ਅਧਿਕਾਰੀਆਂ ਨਾਲ ਹੀ ਨਹੀਂ ਸਗੋਂ ਸਧਾਰਨ ਜਵਾਨਾਂ ਅਤੇ ਸਰਹੱਦੀ ਖੇਤਰ 'ਚ ਤਾਇਨਾਤ ਮੁਲਾਜ਼ਮਾਂ ਨੂੰ ਵੀ ਮਿਲਦੇ ਰਹੇ ਹਨ। 

ਉਹ ਇਕ ਗੱਲ ਪੂਰੀ ਦ੍ਰਿੜਤਾ ਨਾਲ ਕਹਿ ਸਕਦੇ ਹਨ ਕਿ ਭਾਰਤੀ ਸੈਨਿਕ ਇਕ ਜ਼ਿੰਮੇਵਾਰ ਬਲ ਹੈ। ਇਥੇ ਕੌਸਟ ਗਾਰਡ ਦੇ ਇਕ ਸਮਾਰੋਹ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਫ਼ੌਜ ਸੈਨਿਕ ਕਾਰਵਾਈਆਂ ਬਾਰੇ ਫ਼ੈਸਲੇ ਲੈਂਦੀ ਹੈ ਜਦਕਿ ਨਾਗਰਿਕ ਸਰਕਾਰ ਵਲੋਂ ਬਣਾਈਆਂ ਨੀਤੀਆਂ ਦੀ ਪਾਲਣਾ ਕਰਦੀ ਹੈ।



Archive

RECENT STORIES