Posted on February 23rd, 2014

ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਮੀਤ ਪ੍ਰਧਾਨ ਵਿਰਸਾ ਸਿੰਘ ਬਹਿਲਾ, ਸਪੋਕਸਮੈਨ ਸਤਵਿੰਦਰ ਸਿੰਘ ਪਲਾਸੌਰ ਅਤੇ ਪ੍ਰਚਾਰ ਸਕੱਤਰ ਕਾਬਲ ਸਿੰਘ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਬਿਆਨ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਇਹ ਕਹਿਣਾ ਕਿ ਰਾਜੀਵ ਗਾਂਧੀ ਦਾ ਕਤਲ ਦੇਸ਼ ਦੀ ਆਤਮਾ 'ਤੇ ਹਮਲਾ ਸੀ, ਨਹਿਰੂ, ਇੰਦਰਾ, ਰਾਜੀਵ ਪਰਿਵਾਰ ਦੀ ਚਮਚਾਗਿਰੀ ਦੀ ਸਿਖਰ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਕਿ ਕੀ ਸ੍ਰੀ ਹਰਿਮੰਦਰ ਸਾਹਿਬ 'ਤੇ ਫੌਜੀ ਹਮਲਾ, ਨਵੰਬਰ 84 ਦੇ ਦੰਗੇ ਦੇਸ਼ ਦੀ ਆਤਮਾ 'ਤੇ ਹਮਲਾ ਨਹੀਂ ਸਨ?
ਉਕਤ ਆਗੂਆਂ ਨੇ ਕਿਹਾ ਕਿ ਰਾਜੀਵ ਨੇ ਜੋ ਬੀਜਿਆ ਸੀ, ਉਹੀ ਵੱਢਿਆ। ਸ੍ਰੀਲੰਕਾ ਅੰਦਰ ਤਾਮਿਲਾਂ ਨੂੰ ਮਾਰਨ ਲਈ ਸ਼ਾਂਤੀ ਸੈਨਾ ਦੇ ਨਾਂ 'ਤੇ ਭਾਰਤੀ ਫੌਜਾਂ ਭੇਜਣਾ, ਏਨਾ ਹੀ ਨਹੀਂ ਨਵੰਬਰ 84 ਦੌਰਾਨ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਾਉਣਾ, ਪੰਜਾਬ ਅੰਦਰ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਮਰਵਾਉਣਾ ਮਾਨਵਤਾ ਵਿਰੁਧ ਘੋਰ ਅਪਰਾਧ ਸਨ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੀ ਮੁੱਖ ਮੰਤਰੀ ਜੈ ਲਲਿਤਾ ਨੇ ਰਾਜੀਵ ਕੇਸ ਵਿਚ ਸ਼ਾਮਲ ਲੋਕਾਂ ਦੀ ਰਿਹਾਈ ਲਈ ਕਦਮ ਪੁੱਟ ਕੇ ਸਚਮੁੱਚ ਉਸ ਧਰਤੀ ਨਾਲ ਵਫ਼ਾ ਕੀਤੀ ਹੈ। ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕੇਸ ਵਿਚ ਸ਼ਾਮਲ ਸਿੱਖ ਨੌਜਵਾਨਾਂ ਦੀ ਪੈਰੋਲ ਤੇ ਰਿਹਾਈ ਲਈ ਵੀ ਲਗਾਤਾਰ ਅੜਿੱਕਾ ਬਣਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਤੇ ਪੰਥ ਦੀ ਬਰਬਾਦੀ ਲਈ ਕਾਂਗਰਸ ਪਾਰਟੀ, ਬਾਦਲਕੇ ਤੇ ਭਾਜਪਾ ਦਾ ਗਠਜੋੜ ਜ਼ਿਮੇਵਾਰ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026