Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਪੰਥਕ ਸਰਕਾਰ ਦੇ ਕਰਿੰਦਿਆਂ ਵਲੋਂ ਭਾਈ ਭਾਊ ਦੀ ਜ਼ਮਾਨਤ ਦੇ ਖਿਲਾਫ ਅਪੀਲ

Posted on February 24th, 2014


ਭਾਈ ਬਲਜੀਤ ਸਿੰਘ ਭਾਊ ਦੀ ਜ਼ਮਾਨਤ ਫਿਰ ਟਲੀ, ਅਗਲੀ ਸੁਣਵਾਈ 11 ਮਾਰਚ ਨੂੰ

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ)- ਤਾਮਿਲਨਾਡੂ ਦੀ ਮੁੱਖ ਮੰਤਰੀ ਵਲੋਂ ਰਾਜੀਵ ਕਾਂਡ ਦੇ ਫਾਂਸੀ ਪ੍ਰਾਪਤ ਦੋਸ਼ੀਆਂ ਨੂੰ ਬਿਨਾਂ ਸ਼ਰਤ ਰਿਹਾਈ ਦੇਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਦੁਜੇ ਪਾਸੇ ਪੰਥਕ ਅਖਵਾਉਦੀ ਸਰਕਾਰ ਦੇ ਕਰਿੰਦੇ ਸਿੰਘਾਂ ਨੂੰ ਜ਼ਮਾਨਤ ਲੈਣ ਤੋਂ ਵੀ ਰੋਕ ਰਹੇ ਹਨ। ਇਸ ਦਾ ਪ੍ਰਤੱਖ ਪ੍ਰਮਾਣ ਭਾਈ ਬਲਜੀਤ ਸਿੰਘ ਭਾਊ ਦਾ ਕੇਸ ਹੈ। ਬੀਤੇ ਦਿਨ ਦਿੱਲੀ ਦੀ ਹਾਈ ਕੋਰਟ ਵਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਖਾੜਕੂ ਭਾਈ ਬਲਜੀਤ ਸਿੰਘ ਭਾਊ ਦੀ ਜ਼ਮਾਨਤ 'ਤੇ ਸੁਣਵਾਈ ਕਰਦਿਆਂ ਸ਼ੈਸ਼ਨ ਕੋਰਟ ਵਲੋ ਸਟੇਟਸ ਰਿਪੋਰਟ ਦਾਖਿਲ ਨਾ ਕਰਨ ਕਰਕੇ ਮਾਮਲੇ ਨੂੰ ਫਿਰ ਟਾਲ ਦਿੱਤਾ ਹੈ। 

ਧਿਆਨ ਦੇਣ ਯੋਗ ਹੈ ਕਿ ਰਾਮ ਰਹੀਮ ਕੇਸ ਵਿਚ ਭਾਈ ਬਲਜੀਤ ਸਿੰਘ ਭਾਊ ਦਿੱਲੀ ਦੀ ਤਿਹਾੜ ਜੇਲ ਨੰ 1 ਵਿਚ ਹਾਈ ਰਿਸਕ ਵਾਰਡ ਅੰਦਰ ਬੰਦ ਹਨ। ਜੱਜ ਸਾਹਿਬ ਨੇ ਪਿਛਲੀ ਤਰੀਖ 'ਤੇ ਪੰਜਾਬ ਪੁਲਿਸ ਅਤੇ ਸ਼ੈਸ਼ਨ ਕੋਰਟ ਨੂੰ ਭਾਈ ਭਾਊ ਦੀ ਜ਼ਮਾਨਤ ਬਾਰੇ ਸਟੇਟਸ ਦਾਖਿਲ ਕਰਨ ਲਈ ਕਿਹਾ ਸੀ, ਜਿਸ ਵਿਚ ਪੁਲਿਸ ਵਲੋਂ ਦਾਖਿਲ ਰਿਪੋਰਟ ਵਿਚ ਭਾਈ ਭਾਊ ਨੂੰ ਇਹ ਕਹਿੰਦਿਆਂ ਜ਼ਮਾਨਤ ਨਾ ਦੇਣ ਦੀ ਸਿਫਾਰਿਸ਼ ਕੀਤੀ ਹੈ ਕਿ ਇਸ ਨਾਲ ਮੁਜਾਹਿਦੀਨਾਂ ਨੂੰ ਵੀ ਜ਼ਮਾਨਤ ਮਿਲਣ ਦਾ ਰਾਹ ਪੱਧਰਾ ਹੋ ਜਾਏਗਾ। ਜ਼ਿਕਰਯੋਗ ਹੈ ਭਾਈ ਬਲਜੀਤ ਸਿੰਘ ਭਾਊ ਪਿਛਲੇ 7 ਸਾਲ ਤੋਂ ਜੇਲ੍ਹ ਅੰਦਰ ਬੰਦ ਹਨ। ਦਿੱਲੀ ਦੀ ਹੇਠਲੀ ਅਦਾਲਤ ਵਲੋਂ ਸਟੇਟਸ ਰਿਪੋਰਟ ਜਮ੍ਹਾਂ ਨਹੀ ਕਰਵਾਈ ਗਈ, ਜਿਸ ਕਰਕੇ ਜੱਜ ਸਾਹਿਬ ਨੇ ਉਨ੍ਹਾਂ ਨੂੰ ਜਲਦ ਹੀ ਰਿਪੋਰਟ ਜਮ੍ਹਾਂ ਕਰਵਾਉਣ ਲਈ ਕਿਹਾ ਹੈ। ਮਾਮਲੇ ਦੀ ਅਗਲੀ ਸੁਣਵਾਈ 11 ਮਾਰਚ ਨੂੰ ਹੋਵੇਗੀ।



Archive

RECENT STORIES