Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ 'ਚ ਬਗਾਵਤ

Posted on February 24th, 2014


ਪਟਨਾ- ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਰਾਸ਼ਟਰੀ ਜਨਤਾ ਦਲ 'ਚ ਬਗਾਵਤ ਦੀ ਖ਼ਬਰ ਮਿਲੀ ਹੈ। ਸੂਤਰਾਂ ਨੇ ਦੱਸਿਆ ਕਿ ਪਾਰਟੀ ਦੇ 13 ਵਿਧਾਇਕਾਂ ਨੇ ਬਗਾਵਤ ਕਰ ਦਿੱਤੀ ਹੈ ਤੇ ਇਨ੍ਹਾਂ ਵਿਧਾਇਕਾਂ ਨੇ ਰਾਜਪਾਲ ਨੂੰ ਚਿੱਠੀ ਲਿਖ ਕੇ ਵੱਖਰੇ ਗੁੱਟ ਦੇ ਤੌਰ 'ਤੇ ਮਾਨਤਾ ਦੇਣ ਦੀ ਮੰਗ ਕੀਤੀ ਹੈ। 

ਆਰ. ਜੇ. ਡੀ. ਦੇ ਬਾਗੀ ਵਿਧਾਇਕ ਸਮਰਾਟ ਚੌਧਰੀ ਨੇ ਦਾਅਵਾ ਕੀਤਾ ਕਿ 13 ਵਿਧਾਇਕ ਵੱਖ ਹੋਣ ਨੂੰ ਤਿਆਰ ਹਨ। ਉਨ੍ਹਾਂ ਨੇ ਸਾਰੇ ਵਿਧਾਇਕਾਂ ਦੇ ਨਾਂਅ ਵੀ ਦੱਸੇ। ਸੂਤਰ ਦੱਸਦੇ ਹਨ ਕਿ ਉਨ੍ਹਾਂ ਨੇ ਰਾਜਪਾਲ ਨੂੰ ਲਿਖੀ ਚਿੱਠੀ 'ਚ ਵਿਧਾਨ ਸਭਾ 'ਚ ਬੈਠਣ ਦੀ ਵੱਖ ਵਿਵਸਥਾ ਕਰਨ ਦੀ ਮੰਗ ਕੀਤੀ ਹੈ। ਇਸ 'ਤੇ ਜਦੋਂ ਲਾਲੂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹਾਂ ਮੈਂ ਇਹ ਖ਼ਬਰ ਸੁਣੀ ਹੈ ਤੇ ਇਸ 'ਚ ਸਭ ਕੁਝ ਸੱਚ ਨਹੀਂ ਹੈ। ਅਜੇ ਅਸੀਂ ਪਤਾ ਲਗਾ ਰਹੇ ਹਾਂ। ਮੌਜੂਦਾ ਵਿਧਾਨ ਸਭਾ 'ਚ ਰਾਸ਼ਟਰੀ ਜਨਤਾ ਦਲ ਦੇ 22 ਵਿਧਾਇਕ ਹਨ। ਇਸ ਲਈ ਜੇਕਰ ਇਹ ਵਿਧਾਇਕ ਕਿਸੀ ਹੋਰ ਪਾਰਟੀ 'ਚ ਸ਼ਾਮਿਲ ਹੋ ਜਾਂਦੇ ਹਨ ਤਾਂ ਇਨ੍ਹਾਂ 'ਤੇ ਦਲ-ਬਦਲ ਦਾ ਕਾਨੂੰਨ ਲਾਗੂ ਹੋਵੇਗਾ ਕਿਉਂਕਿ ਵਿਦਰੋਹ ਕਰਨ ਵਾਲੇ ਵਿਧਾਇਕਾਂ ਦੀ ਗਿਣਤੀ ਦੋ ਤਿਹਾਈ ਤੋਂ ਘੱਟ ਹੈ। ਇਸ ਤੋਂ ਪਹਿਲਾਂ ਲਾਲੂ ਨੂੰ ਵਿਧਾਇਕਾਂ ਵਲੋਂ ਇਨ੍ਹਾਂ ਵੱਡਾ ਝਟਕਾ ਨਹੀਂ ਲੱਗਾ। ਇਸ ਖ਼ਬਰ 'ਤੇ ਬਿਹਾਰ ਦੇ ਬੁਲਾਰੇ ਪ੍ਰੇਮ ਗੁਪਤਾ ਨੇ ਕਿਹਾ ਕਿ ਜਿਹੜਾ ਤਰੀਕਾ ਅਪਣਾਇਆ ਜਾ ਰਿਹਾ ਹੈ ਉਹ ਲੋਕਤੰਤਰ ਲਈ ਠੀਕ ਨਹੀਂ ਹੈ।



Archive

RECENT STORIES