Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੁਨੰਦਾ ਦਾ ਨੱਕ ਘੁੱਟ ਕੇ ਮੂੰਹ ‘ਚ ਪਾਇਆ ਸੀ ਜ਼ਹਿਰ

Posted on February 24th, 2014



ਨਵੀਂ ਦਿੱਲੀ- ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ। ਭਾਜਪਾ ਦੇ ਇਕ ਨੇਤਾ ਨੇ ਦੋਸ਼ ਲਗਾਇਆ ਹੈ ਕਿ ਸੁਨੰਦਾ ਦੀ ਮੌਤ ਕੁਦਰਤੀ ਨਹੀਂ ਸੀ, ਸਗੋਂ ਉਸ ਪਿੱਛੇ ਇਕ ਵੱਡੀ ਸਾਜ਼ਿਸ਼ ਸੀ। ਭਾਜਪਾ ਨੇਤਾ ਸੁਬਰਾਮਣਯਮ ਸਵਾਮੀ ਨੇ ਕਿਹਾ ਹੈ ਕਿ ਥਰੂਰ ਦੀ ਪਤਨੀ ਦਾ ਕਤਲ ਹੋਇਆ ਸੀ। ਇਹ ਦਾਅਵੇ ਉਨ੍ਹਾਂ ਨੇ ਹਵਾ ਵਿਚ ਨਹੀਂ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋੜ ਪੈਣ ‘ਤੇ ਉਹ ਇਨ੍ਹਾਂ ਦਾਅਵਿਆਂ ਨੂੰ ਸਾਬਤ ਕਰਨ ਲਈ ਸਬੂਤ ਵੀ ਪੇਸ਼ ਕਰ ਸਕਦੇ ਹਨ।  ਸਵਾਮੀ ਨੇ ਟਵੀਟ ਕਰਕੇ ਕਿਹਾ ਕਿ ਸੁਨੰਦਾ ਦੇ ਪੇਟ ਤੋਂ ਲੈ ਕੇ ਉੱਪਰ ਤੱਕ ਕਈ ਥਾਵਾਂ ‘ਤੇ ਗੰਭੀਰ ਜ਼ਖਮ ਸਨ। ਉਨ੍ਹਾਂ ਨੇ ਕਿਹਾ ਕਿ ਸੁਨੰਦਾ ਦਾ ਨੱਕ ਘੁੱਟ ਕੇ ਮੂੰਹ ਖੋਲ੍ਹਿਆ ਗਿਆ ਸੀ ਅਤੇ ਮੂੰਹ ਵਿਚ ਰੂਸੀ ਜ਼ਹਿਰ ਪਾਇਆ ਗਿਆ ਸੀ, ਜਿਸ ਨਾਲ ਉਸ ਦੀ ਮੌਤ ਹੋ ਗਈ।



Archive

RECENT STORIES