Posted on February 24th, 2014

ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ‘ਚ ਪੂਰਨ ਸਿੰਘ : ਸੰਸਥਾਨ
ਜਲੰਧਰ- ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਬੁਲਾਰਿਆਂ ਸਵਾਮੀ ਅਰਵਿੰਦਾਨੰਦ ਅਤੇ ਸਵਾਮੀ ਵਿਸ਼ਵਾਨੰਦ ਨੇ ਕਿਹਾ ਹੈ ਕਿ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਵਿਚ ਪੂਰਨ ਸਿੰਘ ਲੱਗਾ ਹੋਇਆ ਹੈ, ਜੋ ਖੁਦ ਨੂੰ ਆਸ਼ੂਤੋਸ਼ ਦਾ ਸਾਬਕਾ ਡਰਾਈਵਰ ਕਰਾਰ ਦੇ ਰਿਹਾ ਹੈ।
ਇਥੇ ਗੱਲਬਾਤ ਕਰਦੇ ਹੋਏ ਉਨ੍ਹਾਂ ਮੰਗ ਕੀਤੀ ਕਿ ਪੂਰਨ ਸਿੰਘ ਦੇ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਜਾਂਚ ਕਰਵਾਉਣੀ ਚਾਹੀਦੀ ਹੈ ਕਿ ਉਸਨੂੰ ਫੰਡਿੰਗ ਕਿਥੋਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਵਾਰ-ਵਾਰ ਆਸ਼ੂਤੋਸ਼ ਨੂੰ ਲੈ ਕੇ ਅਦਾਲਤ ਵਿਚ ਜਾ ਰਹੇ ਪੂਰਨ ਸਿੰਘ ਨੂੰ ਪੈਸਾ ਕਿਥੋਂ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੂਰਨ ਸਿੰਘ ਵਲੋਂ ਡੇਰੇ ਨਾਲ ਜੁੜੀ ਸੰਗਤ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਜਿਹਾ ਕਰਕੇ ਉਹ ਜਨਤਾ ਦਰਮਿਆਨ ਭਰਮ ਸਥਿਤੀ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਨਤਾ ਸਿੱਧੇ ਡੇਰੇ ਦੇ ਨਾਲ ਸੰਪਰਕ ਵਿਚ ਆ ਸਕਦੀ ਹੈ। ਉਨ੍ਹਾਂ ਨੂੰ ਅਫਵਾਹਾਂ ਵਲ ਧਿਆਨ ਨਹੀਂ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਆਸ਼ੂਤੋਸ਼ ਡੂੰਘੀ ਸਮਾਧੀ ਵਿਚ ਹੈ ਅਤੇ ਉਸ ਵਿਚੋਂ ਛੇਤੀ ਬਾਹਰ ਆਉਣਗੇ। ਡੇਰੇ ਦੀਆਂ ਆਸਥਾਵਾਂ ਅਤੇ ਭਰੋਸਾ ਆਸ਼ੂਤੋਸ਼ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੂਰਨ ਸਿੰਘ ਵਲੋਂ ਹੁਣ ਹਾਈਕੋਰਟ ਵਿਚ ਜਾ ਕੇ ਇਹ ਅਰਜ਼ੀ ਦਿੱਤੀ ਗਈ ਹੈ ਕਿ ਜੇਕਰ ਆਸ਼ੂਤੋਸ਼ ਮਰ ਚੁੱਕੇ ਹਨ ਤਾਂ ਉਨ੍ਹ੍ਹਾਂ ਦਾ ਸਸਕਾਰ ਕਰ ਦਿੱਤਾ ਜਾਵੇ। ਉਨ੍ਹ੍ਹਾਂ ਕਿਹਾ ਕਿ ਪੂਰਨ ਸਿੰਘ ਨੂੰ ਦੋ ਵਾਰ ਅਦਾਲਤ ਤੋਂ ਹਾਰ ਮਿਲ ਚੁੱਕੀ ਹੈ। ਇਸਦੇ ਬਾਵਜੂਦ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਪੂਰਨ ਸਿੰਘ ਦਾ ਇਸ ਦੇ ਪਿੱਛੇ ਕੋਈ ਨਾ ਕੋਈ ਸਵਾਰਥ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026