Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਮੁਸਲਿਮ ਭਾਈਚਾਰਾ ਦੱਸੇ ਕਿ ਭਾਜਪਾ ਕੋਲੋਂ ਕਦੋਂ, ਕਿਥੇ ਕੋਈ ਗਲਤੀ ਹੋਈ ਹੈ, ਅਸੀਂ ਸਿਰ ਝੁਕਾ ਕੇ ਉਹਨਾਂ ਤੋਂ ਮੁਆਫ਼ੀ ਮੰਗਾਂਗੇ-ਰਾਜਨਾਥ

Posted on February 25th, 2014


ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁਸਲਮਾਨਾਂ ਤੱਕ ਪਹੁੰਚ ਕਰਦਿਆਂ ਭਾਜਪਾ ਨੇ ਮੁਸਲਿਮ ਭਾਈਚਾਰੇ ਨੂੰ ਕਿਹਾ ਕਿ ਉਹ ਭਾਜਪਾ ਨੂੰ ਇਕ ਵਾਰ ਜ਼ਰੂਰ ਮੌਕਾ ਦੇਵੇ ਤੇ ਬਰਾਬਰੀ ਲਈ ਖੜੇ ਹੋਣ ਲਈ ਕਾਂਗਰਸ ਵਲੋਂ ਕੀਤੇ ਜਾ ਰਹੇ ਪ੍ਚਾਰ ਪਿਛੇ ਨਾ ਲੱਗਣ। ਭਾਜਪਾ ਮੁਖੀ ਰਾਜਨਾਥ ਸਿੰਘ ਨੇ ਮੁਸਲਿਮ ਭਾਈਚਾਰੇ ਦੇ ਲੋਕਾਂ ਦੇ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਰਪਾ ਕਰਕੇ ਜੇਕਰ ਉਹ ਦੱਸਣਗੇ ਕਿ ਭਾਜਪਾ ਕੋਲੋਂ ਕਦੋਂ, ਕਿਥੇ ਕੋਈ ਗਲਤੀ ਹੋਈ ਹੈ ਤਾਂ ਉਹ ਸਿਰ ਝੁਕਾ ਕੇ ਉਹਨਾਂ ਤੋਂ ਮੁਆਫ਼ੀ ਮੰਗਣਗੇ। ਭਾਜਪਾ ਮੁਖੀ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਮੁਸਲਮਾਨਾਂ ਦੇ ਵਿਰੁੱਧ ਨਹੀਂ ਹੈ ਤੇ ਇਸ ਲਈ ਦੇਸ਼ ਦੇ ਹਿੱਤ ਲਈ ਮੁਸਲਿਮ ਭਾਈਚਾਰਾ ਇਸ ਵਾਰ ਆਪਣੀ ਵੋਟ ਭਾਜਪਾ ਨੂੰ ਦੇਵੇ। ਉਹਨਾਂ ਕਿਹਾ ਕਿ ਇਕ ਵਾਰ ਭਾਜਪਾ ਨੂੰ ਅਜ਼ਮਾਓ ਕਿਉਂਕਿ ਭਾਜਪਾ ਉਹਨਾਂ ਦੀਆਂ ਉਮੀਦਾਂ ਨੂੰ ਪੂਰਾ ਕਰੇਗੀ। ਉਹਨਾਂ ਕਿਹਾ ਕਿ ਮੋਦੀ ਦੇ 'ਮਿਸ਼ਨ 272' ਪੂਰਾ ਹੋਣ ਵਿਚ ਮੁਸਲਮਾਨਾਂ ਦੀ ਪੂਰੀ ਭੂਮਿਕਾ ਹੋਵੇਗੀ।



Archive

RECENT STORIES