Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਭਾਰਤੀ ਖੁਫੀਆ ਏਜੰਸੀ ਰਾਅ ਦਾ ਸਾਬਕਾ ਮੁਖੀ ਤ੍ਰਿਪਾਠੀ ਭਾਜਪਾ ਵਿੱਚ ਸ਼ਾਮਲ

Posted on February 26th, 2014


ਨਵੀਂ ਦਿੱਲੀ- ਰਾਅ ਦੇ ਸਾਬਕਾ ਮੁਖੀ ਸੰਜੀਵ ਤ੍ਰਿਪਾਠੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋ ਗਏ। ਰਾਜਨੀਤੀ ਵਿੱਚ ਕਿਸਮਤ ਅਜ਼ਮਾਉਣ ਲਈ ਸੇਵਾਮੁਕਤ ਕਈ ਨੌਕਰਸ਼ਾਹਾਂ ਅਤੇ ਡਿਪਲੋਮੇਟਾਂ ਦੀ ਰਾਹ ‘ਤੇ ਚਲਦੇ ਹੋਏ ਤ੍ਰਿਪਾਠੀ ਨੇ ਭਗਵਾ ਪਾਰਟੀ ਦਾ ਪੱਲਾ ਫੜਿਆ ਹੈ।

ਤ੍ਰਿਪਾਠੀ 1972 ਬੈਚ ਦੇ ਆਈ ਪੀ ਐਸ ਅਧਿਕਾਰੀ ਹਨ। ਸਾਬਕਾ ਗ੍ਰਹਿ ਸਕਤੱਰ ਆਰ ਕੇ ਸਿੰਘ, ਸਾਬਕਾ ਪੈਟਰੋਲੀਅਮ ਸਕੱਤਰ ਆਰ ਐਸ ਪਾਂਡੇ ਅਤੇ ਯੂ ਐਨ ਵਿੱਚ ਭਾਰਤ ਦੇ ਸਾਬਕਾ ਸਥਾਈ ਪ੍ਰਤੀਨਿਧ ਹਰਦੀਪ ਸਿੰਘ ਪੁਰੀ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਪਾਰਟੀ ਵਿੱਚ ਤ੍ਰਿਪਾਠੀ ਦਾ ਸਵਾਗਤ ਕਰਦੇ ਹੋਏ ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਨੇ ਕਿਹਾ ਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਦੇਸ਼ ਵਿੱਚ ਬਦਲਾਅ ਹੋਣਾ ਚਾਹੀਦਾ ਹੈ ਤੇ ਚਾਹੁੰਦੇ ਹਾਂ ਕਿ ਸਾਰੇ ਇਸ ਬਦਲਾਅ ਵਿੱਚ ਯੋਗਦਾਨ ਪਾਉਣ ਲਈ ਪਾਰਟੀ ਵਿੱਚ ਸ਼ਾਮਲ ਹਨ।



Archive

RECENT STORIES