Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਡਰੱਗ ਸਮਗਲਿੰਗ ਮਾਮਲੇ ਵਿਚ ਜਾਂਚ ਕਰ ਰਹੀ ਜਾਂਚ ਏਜੰਸੀ ’ਤੇ ਸੁਖਬੀਰ ਨੂੰ ਭਰੋਸਾ ਨਹੀਂ

Posted on February 27th, 2014



ਅੰਮ੍ਰਿਤਸਰ- ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਡਰੱਗ ਸਮਗਲਿੰਗ ਦੇ ਮਾਮਲੇ ਵਿਚ ਜੇਲ ਮੰਤਰੀ ਸਰਵਣ ਸਿੰਘ ਫਿਲੌਰ ਦੇ ਬੇਟੇ ਦਮਨਵੀਰ ਸਿੰਘ ਫਿਲੌਰ ਨੂੰ ਸੰਮਨ ਜਾਰੀ ਹੋਣ ‘ਤੇ ਕਿਹਾ ਕਿ ਡਰੱਗ ਸਮਗਲਿੰਗ ਵਿਚ ਕੋਈ ਵੀ ਸ਼ਾਮਲ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਭਾਵੇਂ ਉਹ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਹੀ ਕਿਉਂ ਨਾ ਹੋਵੇ, ਅਸੀਂ ਤਾਂ ਡਰੱਗ ਸਮਗਲਰਾਂ ਨੂੰ ਫੜਨ ਵਾਲਿਆਂ ‘ਚੋਂ ਹਾਂ। ਸਮਗਲਰ ਦੇ ਕਹਿਣ ਤੇ ਇਲਜ਼ਾਮ ਲਾਉਣ ਨਾਲ ਹੀ ਕੋਈ ਮੁਲਜ਼ਮ ਨਹੀਂ ਹੋ ਜਾਵੇਗਾ।

ਸੁਖਬੀਰ ਅੰਮ੍ਰਿਤਸਰ ਵਿਚ 580 ਕਰੋੜ ਦੀ ਲਾਗਤ ਨਾਲ ਚਲਾਈ ਜਾਣ ਵਾਲੀ ਮੈਟਰੋ ਬੱਸ ਦੇ ਉਦਘਾਟਨ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਸੁਖਬੀਰ ਨੇ ਕਿਹਾ ਕਿ ਡਰੱਗ ਸਮਗਲਿੰਗ ਮਾਮਲੇ ਵਿਚ ਜਾਂਚ ਕਰ ਰਹੀ ਕੇਂਦਰ ਸਰਕਾਰ ਦੀ ਜਾਂਚ ਏਜੰਸੀ ਈ. ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਤੇ ਸੀ. ਬੀ.ਆਈ. ਦੀ ਸਚਾਈ ਕੀ ਹੈ, ਇਹ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ।

ਦੋਵੇਂ ਹੀ ਕੇਂਦਰ ਸਰਕਾਰ ਦੀਆਂ ਸਪੋਕਸਪਰਸਨ ਤੇ ‘ਤੋਤਾ’ ਹਨ। ਕੇਂਦਰ ਦੀ ਕਾਂਗਰਸ ਸਰਕਾਰ ਭਾਵੇਂ ਜੋ ਮਰਜ਼ੀ ਹੱਥਕੰਡੇ ਅਪਣਾ ਲਵੇ, ਬਸ ਹੁਣ ਉਸ ਦੇ ਜਾਣ ਦੀ ਵਾਰੀ ਆ ਗਈ ਹੈ ਤੇ ਕਾਂਗਰਸ ਦੇ ਹਰ ਹੱਥਕੰਡੇ ਦਾ ਲੋਕ ਜਵਾਬ ਦੇਣਗੇ। 



Archive

RECENT STORIES