Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਨਰਿੰਦਰ ਮੋਦੀ ਨੂੰ ਨਪੁੰਸਕ ਨਾ ਕਹਾਂ ਤਾਂ ਫਿਰ ਹੋਰ ਕੀ ਕਹਾਂ- ਖੁਰਸ਼ੀਦ

Posted on February 27th, 2014

ਨਵੀਂ ਦਿੱਲੀ- ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਇਕ ਵਾਰ ਫਿਰ ਖੁਦ ਨੂੰ ਵਿਵਾਦਾਂ ਵਿਚ ਫਸਾ ਲਿਆ ਹੈ। ਖੁਰਸ਼ੀਦ ਮੋਦੀ ਬਾਰੇ ਦਿੱਤੇ ਆਪਣੇ ਬਿਆਨ ‘ਤੇ ਅੜ ਗਏ ਹਨ। ਉਨ੍ਹਾਂ ਨੇ ਇਸ ਮੁੱਦੇ ‘ਤੇ ਆਪਣੇ ਤਾਜ਼ਾ ਬਿਆਨ ਵਿਚ ਕਿਹਾ ਹੈ ਕਿ ਉਹ ਨਰਿੰਦਰ ਮੋਦੀ ਨੂੰ ਨਪੁੰਸਕ ਨਾ ਕਹਿਣ ਤਾਂ ਫਿਰ ਕੀ ਕਹਿਣ। ਉਨ੍ਹਾਂ ਨੇ 2002 ਦੇ ਗੁਜਰਾਤ ਦੰਗਿਆਂ ਦੇ ਪ੍ਰਸੰਗ ਵਿਚ ਕਿਹਾ ਕਿ ਮੋਦੀ ਦੀਆਂ ਨਾਕਾਮੀਆਂ ਲਈ ਇਕ ਹੀ ਸ਼ਬਦ ਠੀਕ ਹੈ-’ਨਪੁੰਸਕ’। ਖੁਰਸ਼ੀਦ ਨੇ ਕਿਹਾ ਕਿ ਉਨ੍ਹਾਂ ਨੇ ਮੋਦੀ ਬਾਰੇ ਕੁਝ ਵੀ ਗਲਤ ਨਹੀਂ ਕਿਹਾ ਕਿਉਂਕਿ ਮੋਦੀ ਦੀਆਂ ਨਾਕਾਮੀਆਂ ਲਈ ਇਸ ਤੋਂ ਜ਼ਿਆਦਾ ਵਧੀਆ ਸ਼ਬਦ ਕੋਈ ਨਹੀਂ ਹੈ। 

ਖੁਰਸ਼ੀਦ ਨੇ ਕਿਹਾ ਕਿ ਸ਼ਬਦਕੋਸ਼ ਵਿਚ ਇਸ ਤੋਂ ਢੁੱਕਵਾਂ ਸ਼ਬਦ ਨਹੀਂ ਹੈ ਤੇ ਜੇਕਰ ਉਨ੍ਹਾਂ ਨੇ ਇਹ ਸ਼ਬਦ ਇਸਤੇਮਾਲ ਕੀਤਾ ਹੈ ਤਾਂ ਇਸ ਵਿਚ ਮੁਸ਼ਕਿਲ ਕੀ ਹੈ। ਉਨ੍ਹਾਂ ਕਿਹਾ ਉਹ ਡਾਕਟਰ ਨਹੀਂ ਹਨ ਤੇ ਨਾ ਹੀ ਉਨ੍ਹਾਂ ਨੇ ਮੋਦੀ ਦੀ ਡਾਕਟਰੀ ਜਾਂਚ ਕੀਤੀ ਹੈ ਇਸ ਲਈ ਉਹ ਮੋਦੀ ਦੀ ਸਰੀਰਕ ਹਾਲਤ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਰਾਜਨੀਤਕ ਸ਼ਬਦਕੋਸ਼ ਵਿਚ ‘ਨਪੁੰਸਕ’ ਉਸ ਨੂੰ ਕਿਹਾ ਜਾਂਦਾ ਹੈ ਜੋ ਕੁਝ ਕਰਨ ਤੋਂ ‘ਅਸਮਰੱਥ’ ਹੋਵੇ। ਉਨ੍ਹਾਂ ਕਿਹਾ ਜਾਂ ਤਾਂ ਮੋਦੀ ਮੰਨਣ ਕਿ 2002 ਗੁਜਰਾਤ ਦੰਗਿਆਂ ਵਿਚ ਉਨ੍ਹਾਂ ਦਾ ਹੱਥ ਸੀ ਜਾਂ ਫਿਰ ਕਹਿਣ ਕਿ ਉਹ ਕੁਝ ਨਾ ਕਰਨ ਤੋਂ ‘ਅਸਮਰੱਥ’ ਸਨ। ਵਰਣਨਯੋਗ ਹੈ ਕਿ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਨੇ ਮੋਦੀ ਦਾ ਨਾਂਅ ਲਏ ਬਗ਼ੈਰ ਪਹਿਲਾਂ ਕਿਹਾ ਸੀ ਕਿ ਕੁਝ ਲੋਕ ਆਉਂਦੇ ਹਨ ਤੇ ਹਮਲਾ ਕਰਕੇ ਚਲੇ ਜਾਂਦੇ ਹਨ ਤੇ ਤੁਸੀਂ ਰੱਖਿਆ ਨਹੀਂ ਕਰ ਸਕਦੇ। ਤੁਸੀਂ ਇਕ ਮਜ਼ਬੂਤ ਆਦਮੀ ਨਹੀਂ ਹੋ? ਉਨ੍ਹਾਂ ਕਿਹਾ ਕਿ ਉਹ ਉਸ ਨੂੰ ਲੋਕਾਂ ਦੀਆਂ ਹੱਤਿਆਵਾਂ ਦਾ ਦੋਸ਼ੀ ਨਹੀਂ ਕਹਿੰਦੇ ਸਗੋਂ ਦੋਸ਼ ਹੈ ਕਿ ਉਹ ‘ਨਪੁੰਸਕ’ ਹੈ।



Archive

RECENT STORIES