Posted on March 3rd, 2014

ਮਾਨੋਚਾਹਲ- ਸਿੱਖ ਸੰਘਰਸ਼ ਦੇ ਬਾਬਾ ਬੋਹੜ , ਅਮਰ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ ਦਾ 21ਵਾਂ ਸ਼ਹੀਦੀ ਦਿਹਾੜਾ 28 ਫਰਵਰੀ 2014 ਨੂੰ ਪਿੰਡ ਮਾਨੋਚਾਹਲ ਜ਼ਿਲਾ ਤਰਨਤਾਰਨ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਮਨਾਇਆ ਗਿਆ। ਹਜ਼ਾਰਾਂ ਸੰਗਤਾਂ ਨੇ ਸ਼ਹੀਦੀ ਸਮਾਗਮ ਵਿਚ ਹਾਜਰੀ ਭਰਕੇ ਬਾਬਾਜੀ ਅਤੇ ਕੌਮੀ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ। ਸ਼ਹੀਦੀ ਸਮਾਗਮ ਵਿਚ ਮਾਨ ਦਲ,ਦਲ ਖਾਲਸਾ, ਸ਼ਹੀਦ ਭਾਈ ਧਰਮ ਸਿੰਘ ਟਰਸਟ, ਸਿਖ ਔਰਗਨਿਜ਼ੇਸ਼ਨ ਫਾਰ ਪਰਿਜਨਰਸ ਵੈਲਫੈਅਰ,ਮੈਗਜੀਨ ਵੰਗਾਰ, ਫਤਿਹਨਾਮਾ ਸਮੇਤ ਧਰਮੀ ਫੌਜੀ, ਸ਼ਹੀਦ ਸਿੰਘਾਂ ਦੇ ਪਰਿਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਿਖ ਸੰਗਤ ਨੇ ਬਾਬਾ ਮਾਨੋਚਾਹਲ ਤੇ ਸਮੂੰਹ ਖਾਲਿਸਤਾਨੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।
ਸਮਾਗਮ ਦੀ ਸੇਵਾ ਸਿਖ ਯੂਥ ਫੈਡਰੇਸ਼ਨ ਅਮ੍ਰਿਤਸਰ ਅਤੇ ਜਥਾ ਸ਼ਹੀਦਾਂ ਇੰਟਰਨੇਸ਼ਨਲ ਨੇ ਕੀਤੀ। ਬੜੇ ਲੰਮੇ ਸਮੇਂ ਮਗਰੋਂ ਕਿਸੇ ਸ਼ਹੀਦੀ ਸਮਾਗਮ ਵਿਚ ਐਨੀ ਸੰਗਤ ਪੁਜੀ।ਪ੍ਰਬੰਧਕਾਂ ਵੱਲੋਂ ਗੁਰੂ ਘਰ ਨੂੰ ਕੇਸਰੀ ਝੰਡੀਆਂ, ਬਾਬਾ ਮਾਨੋਚਾਹਲ ਅਤੇ ਹੋਰ ਕੌਮੀ ਸ਼ਹੀਦਾਂ ਦੇ ਪੋਸਟਰਾਂ ਨਾਲ ਬਹੁਤ ਵਧੀਆਂ ਤਰੀਕੇ ਨਾਲ ਸਜਾਇਆ ਗਿਆ ਸੀ।
ਦਰਬਾਰ ਸਾਹਿਬ ਤੋਂ ਪੁੱਜੇ ਰਾਗੀ ਜਥੇ ਨੇ ਆਨੰਦਮਈ ਬਾਣੀ ਦਾ ਕੀਰਤਨ ਸਰਵਨ ਕਰਵਾਕੇ ਸੰਗਤਾਂ ਨੂੰ ਨਿਹਾਲ ਕੀਤਾ, ਉਪਰੰਤ ਕਵੀਸ਼ਰ ਜਸਵਿੰਦਰ ਸਿੰਘ ਸ਼ਾਂਤ ਦੇ ਕਵੀਸ਼ਰੀ ਜਥੇ ਅਤੇ ਸਤਨਾਮ ਸਿੰਘ ਲਾਲੂਘੁਮਨ ਦੇ ਢਾਡੀ ਜਥੇ ਨੇ ਸੰਗਤਾਂ ਨੂੰ ਬਾਬਾਜੀ ਅਤੇ ਸਿਖ ਸ਼ਹੀਦਾਂ ਦੀਆ ਬੀਰ-ਰਸ ਕਵਿਤਾਵਾਂ ਅਤੇ ਵਾਰਾਂ ਗਾਕੇ ਮਾਹੌਲ ਨੂੰ ਬੀਰ-ਰਸ ਨਾਲ ਭਰ ਦਿੱਤਾ। ਸਟੇਜ ਸਕੱਤਰ ਦੀ ਸੇਵਾ ਭਾਈ ਗੁਰਜਿੰਦਰ ਸਿੰਘ ਨੇ ਕੀਤੀ। ਭਾਈ ਬਲਜੀਤ ਸਿੰਘ ਖਾਲਸਾ, ਭਾਈ ਕਮਲਜੀਤ ਸਿੰਘ ਸ਼ਹੀਦਸਰ , ਭਾਈ ਧਿਆਨ ਸਿੰਘ ਮੰਡ , ਭਾਈ ਸਰਬਜੀਤ ਸਿੰਘ ਘੁਮਾਣ ਅਤੇ ਹੋਰ ਸ਼ਖਸੀਅਤਾਂ ਨੇ ਸੰਗਤਾਂ ਨਾਲ ਆਪਣੇ ਵੀਚਾਰ ਸਾਂਝੇ ਕੀਤੇ। ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਉਪਰੰਤ ਦੀਵਾਨ ਦੀ ਸਮਾਪਤੀ ਹੋਈ, ਜਿਸ ਤੋਂ ਬਾਅਦ ਬੀਰ ਖਾਲਸਾ ਗਤਕਾ ਦਲ ਵੱਲੋਂ ਗਤਕੇ ਦੇ ਸ਼ੋਅ ਦੌਰਾਨ ਹੈਰਤ-ਅੰਗੇਜ਼ ਕਾਰਨਾਮੇ ਕਰਕੇ ਸੰਗਤਾਂ ਨੂੰ ਨਿਹਾਲੋ ਨਿਹਾਲ ਕੀਤਾ।

Posted on May 1st, 2026

Posted on April 30th, 2026

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026