Posted on March 3rd, 2014

ਫਿਲਮ ਬਣਾਉਣ ਲਈ ਧਮਕੀ ਭਰਿਆ ਪੱਤਰ ਲਿਖ ਕੇ ਮੰਗੀ ਸੀ 7 ਕਰੋੜ ਦੀ ਫ਼ਿਰੌਤੀ
ਚੰਡੀਗੜ੍ਹ -ਪੰਜਾਬੀ ਗਾਣਿਆਂ ਦੇ ਸੰਗੀਤਕ ਵੀਡੀਓ ਤਿਆਰ ਕਰਨ ਵਾਲੇ ਛੋਟੇ ਵੀਡੀਓ ਨਿਰਦੇਸ਼ਕ ਹਰਵੀਰ ਢਿੱਲੋਂ ਤੇ ਉਸ ਦੇ ਡਰਾਈਵਰ ਕਮ ਮਾਡਲ ਜਗਦੇਵ ਬੋਸੀ ਨੂੰ ਵੱਡੇ ਪੰਜਾਬੀ ਫਿਲਮ ਨਿਰਦੇਸ਼ਕ ਬਣਨ ਦੀ ਲਾਲਸਾ ਲੈ ਡੁੱਬੀ | ਉਨ੍ਹਾਂ ਨੇ ਅੰਤਰ-ਰਾਸ਼ਟਰੀ ਖਾੜਕੂ ਜਥੇਬੰਦੀ ”ਬੱਬਰ ਖ਼ਾਲਸਾ” ਦੇ ਨਾਂਅ ‘ਤੇ ਧਮਕੀ ਪੱਤਰ ਭੇਜ ਕੇ ਚੰਡੀਗੜ੍ਹ ਦੇ ‘ਜ਼ਾਇਰਾ ਡਾਇਮੰਡ’ ਦੇ ਮਾਲਕ ਸੁਨਿਆਰੇ ਮਨੋਜ ਜੈਨ ਤੋਂ 7 ਕਰੋੜ ਦੀ ਫ਼ਿਰੌਤੀ ਮੰਗੀ ਸੀ | ਪੁਲਿਸ ਨੇ ਦੋਵਾਂ ਨੂੰ ਗਿ੍ਫ਼ਤਾਰ ਕਰ ਲਿਆ |
ਚੰਡੀਗੜ੍ਹ ਪੁਲਿਸ ਦੇ ਡੀ.ਐੱਸ.ਪੀ. ਸੁਰਜੀਤ ਸਿੰਘ ਮਲਿਕ ਤੇ ਜਾਂਚ ਟੀਮ ਅਨੁਸਾਰ 22 ਫਰਵਰੀ ਨੂੰ ਜੈਨ ਦੇ ਸੈਕਟਰ 35 ਸਥਿਤ ਘਰ ਦੇ ਲੈਟਰ ਬਾਕਸ ‘ਚ ਇੱਕ ਧਮਕੀ ਪੱਤਰ ਸੁੱਟਿਆ ਗਿਆ ਜੋ ਕਿ ਬੱਬਰ ਖ਼ਾਲਸਾ ਵੱਲੋਂ ਲਿਖਿਆ ਗਿਆ ਸੀ ਕਿ ਜੇਕਰ ਜਲਦ 7 ਕਰੋੜ ਰੁਪਿਆ ਨਾ ਦਿੱਤਾ ਗਿਆ ਤਾਂ ਉਸ ਦੇ ਸਕੂਲ ਪੜ੍ਹਦੇ 10 ਸਾਲਾ ਬੇਟੇ ਨੂੰ ਉਠਾ ਕੇ ਖ਼ਤਮ ਕਰ ਦਿੱਤਾ ਜਾਵੇਗਾ | ਇਸ ‘ਤੇ ਜੈਨ ਨੇ ਕੋਈ ਪ੍ਰਤੀਕਿਰਿਆ ਨਾ ਵਿਖਾਈ, ਜਿਸ ਉਪਰੰਤ 24 ਫਰਵਰੀ ਸ਼ਾਮ ਨੂੰ ਇੱਕ ਹੋਰ ਧਮਕੀ ਪੱਤਰ ਸੁੱਟਿਆ ਗਿਆ ਜਿਸ ਵਿਚ ਸਾਰਾ ਵੇਰਵਾ ਲਿਖਿਆ ਹੋਇਆ ਸੀ ਕਿ ਉਸ ਦਾ ਬੇਟਾ ਕਿਸ ਸਮੇਂ ਤੇ ਕਿਥੇ ਹੁੰਦਾ ਹੈ ਨਾਲ ਹੀ ਜੈਨ ਦੇ ਨਿੱਜੀ ਸੰਪਰਕਾਂ ਤੇ ਉਸ ਦੀ ਕੁਝ ਨਿੱਜੀ ਜਾਣਕਾਰੀ ਵੀ ਲਿਖੀ ਹੋਈ ਸੀ | ਜੈਨ ਨੇ ਮਾਮਲਾ ਚੰਡੀਗੜ੍ਹ ਪੁਲਿਸ ਦੇ ਧਿਆਨ ‘ਚ ਲਿਆਂਦਾ ਤਾਂ ਅਪਰਾਧ ਸ਼ਾਖਾ ਤੇ ਥਾਣਾ ਸੈਕਟਰ 36 ਦੀ ਇੱਕ ਸਾਂਝੀ ਟੀਮ ਬਣਾ ਕੇ ਕਾਰਵਾਈ ਆਰੰਭੀ ਗਈ | ਪੁਲਿਸ ਨੇ ਸਭ ਤੋਂ ਪਹਿਲਾਂ ਧਮਕੀ ਪੱਤਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਬੱਬਰ ਖ਼ਾਲਸਾ ਵੱਲੋਂ ਨਹੀਂ ਲਿਖਿਆ ਗਿਆ, ਜੈਨ ਦੇ ਘਰ ਇਹ ਪੱਤਰ ਕਿਸੇ ਜਾਣਕਾਰ ਨੇ ਹੀ ਸੁੱਟਿਆ ਹੈ | ਘਰ ਅੱਗੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਰਿਕਾਰਡਿੰਗ ‘ਚ ਸਾਹਮਣੇ ਆਇਆ ਕੀ ਕੋਈ ਚਿੱਟੇ ਰੰਗ ਦੀ ਪਜੇਰੋ ਗੱਡੀ ‘ਚ ਧਮਕੀ-ਪੱਤਰ ਸੁੱਟ ਕੇ ਗਿਆ ਹੈ ਤਾਂ ਜੈਨ ਨੇ ਆਪਨੇ ਦੋ ਅਜਿਹੇ ਜਾਣਕਾਰਾਂ ਦਾ ਪਤਾ ਪੁਲਿਸ ਨੂੰ ਦੱਸਿਆ ਜਿਨ੍ਹਾਂ ਕੋਲ ਚਿੱਟੇ ਰੰਗ ਦੀ ਪਜੇਰੋ ਗੱਡੀ ਹੈ ਪਰ ਜ਼ਿਆਦਾ ਸ਼ੱਕ ਉਸਨੇ ਹਰਵੀਰ ਤੇ ਹੀ ਪ੍ਰਗਟ ਕੀਤਾ | ਇਸ ਪਿੱਛੋਂ ਪੁਲਿਸ ਨੇ ਚੁੱਪ-ਚਾਪ ਹਰਵੀਰ ਦਾ ਮੋਬਾਈਲ ਫ਼ੋਨ ਟੇਪ ਕਰਨਾ ਸ਼ੁਰੂ ਕਰ ਦਿੱਤਾ | ਜਿਉਂ ਹੀ ਫ਼ੋਨ ਰਾਹੀਂ ਪੁਲਿਸ ਨੂੰ ਹਰਵੀਰ ਤੇ ਜਗਦੇਵ ਵਿਚਾਲੇ ਇਸ ਸਾਜ਼ਿਸ਼ ਸਬੰਧੀ ਗੱਲਬਾਤ ਪਤਾ ਲੱਗੀ ਤਾਂ ਪੁਲਿਸ ਨੇ ਦੋਵਾਂ ਨੂੰ ਜਗਰਾਉਂ ਤੋਂ ਗਿ੍ਫ਼ਤਾਰ ਕਰ ਲਿਆ |
ਪੁਲਿਸ ਅਨੁਸਾਰ ਹਰਵੀਰ ਸ਼ਾਦੀਸ਼ੁਦਾ ਹੈ ਅਤੇ ਉਸਦੇ ਦੋ ਬੱਚੇ ਵੀ ਹਨ ਜਦਕਿ ਜਗਦੇਵ ਉਰਫ਼ ਬੋਸੀ ਮਾਡਲ ਵਜੋਂ ਸਥਾਪਤ ਹੋਣ ਲਈ ਸੰਘਰਸ਼ ਕਰ ਰਿਹਾ ਸੀ | ਹਰਵੀਰ ਵੈਸੇ ਜਗਰਾਉਂ ਰਹਿੰਦਾ ਸੀ ਤੇ ਦਫ਼ਤਰ ਵੀ ਉੱਥੇ ਹੀ ਬਣਾਇਆ ਸੀ ਪਰ ਸੰਨੀ ਇਨਕਲੇਵ ‘ਚ ਉਸਨੇ ਫਲੈਟ ਲੈ ਰੱਖਿਆ ਸੀ ਜਿੱਥੇ ਉਹ ਚੰਡੀਗੜ੍ਹ ਆਉਣ ਸਮੇਂ ਰੁਕਦਾ ਸੀ | ਦੋਵਾਂ ਨੇ ਯੋਜਨਾ ਬਣਾਈ ਸੀ ਕਿ 7 ਕਰੋੜ ਇੱਕੋ ਹੀ ਵੱਡਾ ਹੱਥ ਮਾਰ ਕੇ ਉਹ ਵੱਡੇ ਬਜਟ ਦੀ ਪੰਜਾਬੀ ਫਿਲਮ ਬਣਾਉਣਗੇ ਜਿਸ ਨਾਲ ਹਰਵੀਰ ਫਿਲਮ ਨਿਰਦੇਸ਼ਕ ਬਣ ਜਾਵੇਗਾ ਤੇ ਜਗਦੇਵ ਉਰਫ਼ ਬੋਸੀ ਪੰਜਾਬੀ ਫਿਲਮ ਹੀਰੋ ਵਜੋਂ ਸਥਾਪਿਤ ਹੋ ਜਾਵੇਗਾ | ਪੁਲਿਸ ਨੇ ਉਨ੍ਹਾਂ ਤੋਂ ਅੱਗੇ ਪੁੱਛ ਗਿੱਛ ਲਈ ਦੋ ਦਿਨਾ ਰਿਮਾਂਡ ਲੈ ਲਿਆ |

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026