Posted on March 3rd, 2014

ਆਲਮਗੀਰ- ਇਥੋਂ ਨੇੜੇ ਬਠਿੰਡਾ ਬ੍ਰਾਂਚ ਨਹਿਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਵੱਲੋਂ ਖੁਦਕੁਸ਼ੀ ਕਰ ਲੈਣ ਦੀ ਖਬਰ ਹੈ। ਪ੍ਰਿੰਸੀਪਲ ਦੀ ਲਾਸ਼ ਬਰਾਮਦ ਨਹੀਂ ਹੋ ਸਕੀ, ਪਰ ਉਸ ਦੇ ਪੁੱਤਰ ਦੇ ਬਿਆਨਾਂ ‘ਤੇ ਥਾਣਾ ਮਲੌਦ ‘ਚ ਮਾਮਲਾ ਦਰਜ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਝੰਮਟ ਜ਼ਿਲਾ ਲੁਧਿਆਣਾ ਵਿਖੇ 1989 ਤੋਂ ਰਹਿੰਦੇ ਪਰਿਵਾਰ ਦੇ ਮੁਖੀ ਪ੍ਰਿੰਸੀਪਲ ਰਣਜੀਤ ਸਿੰਘ ਕਰਤਾਰ ਸਿੰਘ ਦੁੱਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਤਾਲਾ ਵਿਖੇ ਪ੍ਰਿੰਸੀਪਲ ਵਜੋਂ ਸੇਵਾ ਨਿਭਾ ਰਹੇ ਸਨ। ਰੋਜ਼ ਦੀ ਤਰ੍ਹਾਂ ਸਕੂਲ ਗਏ, ਪਰ ਘਰ ਨਹੀਂ ਪਰਤੇ। ਬਠਿੰਡਾ ਬ੍ਰਾਂਚ ਜਗੇੜਾ ਨਹਿਰ ਪੁਲ ਨੇੜਿਉਂ ਉਨ੍ਹਾਂ ਦਾ ਸਕੂਟਰ ਮਿਲਿਆ ਹੈ, ਜਿਸ ‘ਚੋਂ ਪ੍ਰਿੰਸੀਪਲ ਵੱਲੋਂ ਲਿਖਿਆ ਆਤਮ-ਹੱਤਿਆ ਨੋਟ ਬਰਾਮਦ ਹੋਇਆ ਹੈ।
ਪ੍ਰਿੰਸੀਪਲ ਵੱਲੋਂ ਆਤਮ ਹੱਤਿਆ ਨੋਟ ਵਿੱਚ ਜਿੱਥੇ ਸਕੂਲ ਕਲਰਕ, ਸਟਾਫ ਮੈਂਬਰਾਂ, ਸਕੂਲ ਕਮੇਟੀ ਮੈਂਬਰਾਂ ਤੇ ਹੋਰਨਾਂ ਦੇ ਬਕਾਇਦਾ ਨਾਂਅ ਲਿਖੇ ਹਨ, ਉਥੇ ਕਈ ਅਕਾਲੀ ਆਗੂਆਂ ਨੂੰ ਸਿੱਧਾ ਜ਼ਿੰਮੇਵਾਰ ਲਿਖ ਕੇ ਇਕ ਮਾਰਚ ਸ਼ਾਮ 6.45 ਵਜੇ ਨੂੰ ਆਤਮ-ਹੱਤਿਆ ਕਰਨ ਦੀ ਗੱਲ ਲਿਖੀ ਗਈ ਹੈ।
ਥਾਣਾ ਮਲੌਦ ਦੇ ਥਾਣੇਦਾਰ ਜਸਵੰਤ ਸਿੰਘ ਅਨੁਸਾਰ ਅਜੇ ਲਾਸ਼ ਭਾਵੇਂ ਬਰਾਮਦ ਨਹੀਂ ਹੋ ਸਕੀ, ਪਰ ਪ੍ਰਿੰਸੀਪਲ ਦੇ ਪੁੱਤਰ ਪਰਮਜੀਤ ਸਿੰਘ ਦੇ ਬਿਆਨਾਂ ‘ਤੇ ਸਕੂਲ ਕਲਰਕ ਪ੍ਰਮਿੰਦਰ ਕੌਰ, ਉਸ ਦੇ ਪਤੀ ਹੈਪੀ ਤੇ ਪ੍ਰਿੰਸੀਪਲ ਕਾਲਖ ਸਕੂਲ ਗੁਰਮੇਲ ਸਿੰਘ ਵਿਰੁੱਧ ਪਰਚਾ ਦਰਜ ਕਰ ਲਿਆ ਹੈ। ਪ੍ਰਿੰਸੀਪਲ ਦੇ ਪੁੱਤਰ ਪਰਮਵੀਰ ਸਿੰਘ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਰੇ ਪਿਤਾ ਰਣਜੀਤ ਸਿੰਘ ਵੱਲੋਂ ਖੁਦਕੁਸ਼ੀ ਨੋਟ ‘ਚ ਲਿਖੇ ਸਾਰੇ ਦੋਸ਼ੀਆਂ ਵਿਰੁੱਧ ਪਰਚਾ ਦਰਜ ਹੋਣਾ ਚਾਹੀਦਾ ਹੈ ਤੇ ਸਜ਼ਾ ਮਿਲਣੀ ਚਾਹੀਦੀ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026