Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਾਂਗਰਸੀ ਨੇਤਾ ਨਾਰਾਇਣ ਦੱਤ ਤਿਵਾੜੀ ਨੇ ਰੋਹਿਤ ਸ਼ੇਖਰ ਨੂੰ ਪੁੱਤਰ ਮੰਨ ਲਿਆ

Posted on March 3rd, 2014


ਨਵੀਂ ਦਿੱਲੀ- ਕਾਂਗਰਸ ਦੇ ਸੀਨੀਅਰ ਨੇਤਾ ਨਾਰਾਇਣ ਦੱਤ ਤਿਵਾੜੀ ਨੇ ਹੁਣ ਰੋਹਿਤ ਸ਼ੇਖਰ ਨੂੰ ਆਪਣਾ ਪੁੱਤਰ ਮੰਨ ਲਿਆ ਹੈ। ਇਸ ਨਾਲ 2008 ਤੋਂ ਚੱਲ ਰਹੇ ਵਲਦੀਅਤ ਦੇ ਮੁੱਦੇ ਦਾ ਨਿਪਟਾਰਾ ਹੋ ਗਿਆ ਲੱਗਦਾ ਹੈ। 89 ਸਾਲਾ ਤਿਵਾੜੀ ਨੇ ਮੰਨ ਲਿਆ ਹੈ ਕਿ ਰੋਹਿਤ ਸ਼ੇਖਰ ਮੇਰਾ ਪੁੱਤਰ ਹੈ। ਡੀ ਐੱਨ ਏ ਰਿਪੋਰਟ ਨੇ ਇਹ ਸਾਬਤ ਕੀਤਾ ਹੈ ਕਿ ਉਹ ਮੇਰਾ ਜੈਵਿਕ ਪੁੱਤਰ ਹੈ। ਇਸ ਉੱਤੇ ਰੋਹਿਤ ਨੇ ਪ੍ਰਤੀਕਿਰਿਆ ਦਿੱਤੀ ਕਿ ਮੈਂ ਹੈਰਾਨ ਹਾਂ ਕਿ ਐੱਨ ਡੀ ਤਿਵਾੜੀ ਨੇ ਮੈਨੂੰ ਆਪਣਾ ਪੁੱਤਰ ਸਵੀਕਾਰ ਕਰ ਲਿਆ ਹੈ।

ਐੱਨ ਡੀ ਤਿਵਾੜੀ ਦਾ ਇਹ ਬਿਆਨ ਹਾਈ ਕੋਰਟ ਵੱਲੋਂ ਵਿਚੋਲਗੀ ਦੀ ਬੇਨਤੀ ਰੱਦ ਕਰਨ ਦੇ ਕੁਝ ਦਿਨਾਂ ਬਾਅਦ ਆਇਆ ਹੈ। ਸ਼ੇਖਰ ਦੀ ਮਾਂ ਉਜਵਲਾ ਸ਼ਰਮਾ ਨੇ ਇਸ ਮਾਮਲੇ ਵਿੱਚ ਵਿਚੋਲਗੀ ਦੀ ਗੁਜਾਰਸ਼ ਇਹ ਕਹਿੰਦੇ ਹੋਏ ਨਕਾਰ ਦਿੱਤੀ ਸੀ ਕਿ ਇਹ ਉਨ੍ਹਾਂ ਦੀ ਪਾਰਟੀ ਨਾਲ ਜੁੜਿਆ ਮਾਮਲਾ ਨਹੀਂ, ਸਿਰਫ ਇੰਨਾ ਹੈ ਕਿ ਸ਼ੇਖਰ ਉਨ੍ਹਾਂ ਦਾ ਪੁੱਤਰ ਹੈ। ਉਜਵਲਾ ਸ਼ਰਮਾ ਨੇ ਕਿਹਾ ਕਿ ਡੀ ਐੱਨ ਏ ਰਿਪੋਰਟ ਨੇ ਸਾਬਤ ਕਰ ਦਿੱਤਾ ਸੀ ਕਿ ਉਹ ਹੀ ਸ਼ੇਖਰ ਦੇ ਪਿਤਾ ਹਨ। ਉਹ ਉਦੋਂ ਇਸ ’ਤੇ ਵਿਚਲਾ ਰਸਤਾ ਕੱਢ ਸਕਦੇ ਸਨ, ਪਰ ਉਹ ਕੋਰਟ ਚਲੇ ਗਏ। ਹੁਣ ਲੱਗਦਾ ਹੈ ਕਿ ਪਿਛਲੇ 6 ਸਾਲਾਂ ਤੋਂ ਚੱਲੇ ਆ ਰਹੇ ਇਸ ਵਿਵਾਦ ਦਾ ਨਿਪਟਾਰਾ ਹੋ ਗਿਆ ਹੈ। ਸੂਤਰਾਂ ਮੁਤਾਬਕ ਤਿਵਾੜੀ ਨੇ ਰੋਹਿਤ ਸ਼ੇਖਰ ਨੂੰ ਇਸ ਗੱਲ ਲਈ ਆਪਣੇ ਘਰ ਬੁਲਾਇਆ ਹੈ। ਵਰਨਣ ਯੋਗ ਹੈ ਕਿ ਨਾਰਾਇਣ ਦੱਤ ਤਿਵਾੜੀ ਆਂਧਰ ਪ੍ਰਦੇਸ਼ ਦੇ ਰਾਜਪਾਲ ਅਤੇ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ।



Archive

RECENT STORIES