Posted on March 4th, 2014

ਨਸ਼ਿਆਂ ਦੀ ਨਿਰਪੱਖ ਜਾਂਚ ਦਾ ਮਾਮਲਾ ਨਾਰਕੋਟਿਕਸ ਕੰਟਰੋਲ ਬਿਊਰੋ ਨੂੰ ਸ਼ਾਮਿਲ ਕਰਨ ਦੀ ਤਿਆਰੀ
ਬਠਿੰਡਾ- ਪੰਜਾਬ ‘ਚ ਇਨ੍ਹੀਂ ਦਿਨੀਂ ਚਰਚਾ ‘ਚ ਬਣੇ ਹੋਏ ਨਸ਼ਾ ਤਸਕਰੀ ਦੇ ਕੇਸ ਦੀ ਜਾਂਚ ਹਾਲ ਦੀ ਘੜੀ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੂੰ ਸੌਾਪੇ ਜਾਣ ਦੀ ਬਜਾਏ ਇਕ ਹੋਰ ਕੇਂਦਰੀ ਨੋਡਲ ਏਜੰਸੀ ਨਾਰਕੋਟਿਕਸ ਕੰਟਰੋਲ ਬਿਊਰੋ (ਐਨ. ਸੀ. ਬੀ.) ਦੇ ਹਵਾਲੇ ਕਰਨ ਦੇ ਪੂਰੇ ਆਸਾਰ ਬਣ ਗਏ ਹਨ | ਇਸ ਸਬੰਧੀ ਐਨ.ਸੀ.ਬੀ. ਵਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਆਪਣੀ ਸਥਿਤੀ ਬਾਰੇ ਇਕ ਸੀਲ ਕਵਰ ਰਿਪੋਰਟ ਸੌਾਪ ਦਿੱਤੀ ਗਈ ਹੈ | ਜਿਸ ਬਾਰੇ ਪ੍ਰਾਪਤ ਜਾਣਕਾਰੀ ਮੁਤਾਬਿਕ ਬਿਊਰੋ ਨੇ ਆਪਣੇ ਢਾਂਚੇ, ਲੋੜੀਂਦੀ ਮਸ਼ੀਨਰੀ ਤੇ ਸਟਾਫ਼ ਜਿਹੀਆਂ ਕੁਝ ਖਾਮੀਆਂ ਨੂੰ ਪੂਰੇ ਜਾਣ ਦਾ ਹਵਾਲਾ ਦਿੰਦੇ ਹੋਏ ਖ਼ੁਦ ਨੂੰ ਇਸ ਮਹੱਤਵਪੂਰਨ ਕੇਸ ਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਕਾਬਲ ਕਰਾਰ ਦਿੱਤਾ ਹੈ |
ਹਿੰਦੁਸੰਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਪਰਲ ਗਰੁੱਪ ਦੀਆਂ ਦੋ ਕੰਪਨੀਆਂ ਦੇ ਖਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਸੀਬੀਆਈ ਹੁਣ ਕਬੱਡੀ ਵਰਲਡ ਕੱਪ ਦੇ ਪੂਰੇ ਖਰਚ ਦਾ ਰਿਕਾਰਡ ਸੀਲ ਕਰਨ ਵਾਲੀ ਹੈ। ਉਹਨਾਂ ਦਾਅਵਾ ਕੀਤਾ ਕ ਇਸ ਟੂਰਨਾਮੈਂਟ ਵਿੱਚ ਪਰਲ ਗਰੁੱਪ ਨੇ ਬਲੈਕਮਨੀ ਲਗਾਈ ਹੈ। ਇਹ ਪੈਸਾ ਪਿਛਲੇ ਤਿੰਨ ਸਾਲ ਤੋਂ ਲਗਾਇਆ ਜਾ ਰਿਹਾ ਹੈ। ਸੀਬੀਆਈ ਦੇ ਬੁਲਾਰੇ ਸੁਸ਼ੀਲ ਮੁਤਾਬਿਕ , ਪੰਜਾਬ ਸਰਕਾਰ ਤੋਂ ਹਿਸਾਬ ਮੰਗਿਆ ਹੈ ਕਿ ਟੂਰਨਾਮੈਂਟ ਦੇ ਆਯੋਜਨ ਵਿੱਚ ਕਿੰਨ੍ਹਾ ਖਰਚ ਆਇਆ ਅਤੇ ਕੀਹਨੇ ਕੀਹਨੇ ਸਪਾਂਸਰ ਕੀਤਾ ।ਪਰਲ ਗਰੁੱਪ ਦੇ ਮੁਤਾਬਿਕ ਤਿੰਨ ਸਾਲ ਵਿੱਚ ਉਸਨੇ 30-35 ਕਰੋੜ ਰੁਪਏ ਟੂਰਨਾਮੈਂਟ ਉਪਰ ਖਰਚ ਕੀਤੇ ਹਨ, ਜਦਕਿ ਵਰਲਡ ਕਬੱਡੀ ਕੱਪ ਟੂਰਨਾਮੈਂਟ ਦੀ ਬੈਲੇਂਸ ਸੀਟਸ ਉਪਰ ਇਹਨਾ ਦਾ ਜਿ਼ਕਰ ਨਹੀ ਹੈ। ਪੰਜਾਬ ਸਰਕਾਰ ਦੇ ਮੁਤਾਬਿਕ 6 ਕਰੋੜ ਦੀ ਇਨਾਮੀ ਰਾਸ਼ੀ ਹਰ ਸਾਲ ਉਹਨਾਂ ਨੇ ਦਿੱਤੀ , ਬਾਕੀ ਹੋਰ ਸਪਾਂਸਰਸ ਨੇ।ਸੀਬੀਆਈ ਦੇ ਬੁਲਾਰੇ ਨੇ ਕਿਹਾ ਕਿ ਸਰਕਾਰ ਨੂੰ ਇੱਕ ਹਫ਼ਤਾ ਪਹਿਲਾ ਇਹ ਰਿਕਾਰਡ ਸੌਂਪਣ ਨੂੰ ਕਿਹਾ ਗਿਆ ਸੀ ।ਭੰਗੂ ਦੀ ਗ੍ਰਿਫ਼ਤਾਰੀ ਦੇ ਲਈ ਇੰਟਰਪੋਲ ਤੋਂ ਮੱਦਦ ਮੰਗੀਸੀਬੀਆਈ ਨੇ ਪਰਲ ਗਰੁੱਪ ਦੇ ਨਿਰਦੇਸ਼ਕ ਨਿਰਮਲ ਸਿੰਘ ਭੰਗੂ ਦਾ ਪਤਾ ਲਾਉਣ ਲਈ ਇੰਟਰਪੋਲ ਤੋਂ ਮੱਦਦ ਮੰਗੀ ਹੈ। ਸੀਬੀਆਈ ਨੇ ਖਤ ਲਿਖ ਕੇ ਪੁੱਛਿਆ ਹੈ ਕਿ ਭੰਗੂ ਇਸ ਸਮੇਂ ਕਿਹੜੇ ਦੇਸ਼ ਵਿੱਚ ਹੈ। ਦਰਅਸਲ , ਭੰਗੂ ਦੇ ਕੋਲ ਮਲਟੀਪਲ ਵੀਜਾ ਹੈ ਅਤੇ ਉਹ ਕਿਤੇ ਵੀ ਆਸਾਨੀ ਨਾਲ ਆ ਜਾ ਸਕਦੇ ਹੈ। ਇਸ ਲਈ ਸੀਬੀਆਈ ਨੂੰ ਹਾਲੇ ਤੱਕ ਇਹ ਜਾਣਕਾਰੀ ਨਹੀਂ ਮਿਲ ਰਹੀ ਕਿ ਭੰਗੂ ਆਖਿਰ ਕਿਸ ਦੇਸ਼ ਵਿੱਚ ਹੈ। ਉਸ ਉਪਰ ਕੇਸ ਦਰਜ ਹੈ ਅਤੇ ਸੀਬੀਆਈ ਇਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ।ਸੇਬੀ ਦੀ ਸਿ਼ਕਾਇਤ ਉਪਰ ਸੀਬੀਆਈ ਨੇ ਪਰਲ ਗਰੁੱਪ ਦੀ ਦੋ ਕੰਪਨੀਆਂ ਪੀਏਸੀਐਲ ਲਿਮਿਟਿਡ ਅਤੇ ਪੀਜੀਐਸ ਉਪਰ ਕੇਸ ਦਰਜ ਕੀਤਾ ਗਿਆ ਹੈ ਦੋਸ਼ ਹੈ ਕਿ ਇਹਨਾ ਨੇ ਐਗਰੀਕਲਚਰ ਲੈਂਡ ਦੀ ਚੇਨ ਬਣਾ ਕੇ ਲੋਕ ਨੂੰ 25 ਹਜ਼ਾਰ ਕਰੋੜ ਦਾ ਨਿਵੇਸ਼ ਕਰਵਾਇਆ ਸੀ, ਜੋ ਨਿਯਮਾਂ ਦੇ ਖਿਲਾਫ਼ ਹੈ। ਸੀਬੀਆਈ ਨੇ ਕੰਪਨੀਆਂ ਦੇ ਦਫ਼ਤਰਾਂ ਵਿੱਚ ਛਾਪੇਮਾਰੀ ਵੀ ਕੀਤੀ ਸੀ।ਸੀਬੀਆਈ ਦੇ ਮੁਤਾਬਿਕ ਪਰਲ ਗਰੁੱਪ ਨੇ ਵਰਲਡ ਕਬੱਡੀ ਟੂਰਨਾਮੈਂਟ ਵਿੱਚ 30-35 ਕਰੋੜ ਦੀ ਸਪਾਸਰਸਿਪ ਦਿਖਾਈ ਹੈ। ਜਦਕਿ ਸਰਕਾਰ ਦੇ ਕੋਲ ਕੋਈ ਪੈਸਾ ਪਹੁੰਚਿਆ ਹੀ ਨਹੀਂ । ਇਹ ਪੈਸਾ ਕਿੱਥੇ ਗਿਆ , ਇਸਦਾ ਰਿਕਾਰਡ ਨਹੀਂ ਹੈ। ਗਰੁੱਪ ਦੀ ਬੈਲੇਂਸ ਸੀਟ ਮੁਤਾਬਿਕ , ਇਹ ਪੈਸਾ ਇੱਕ ਈਵੈਂਟ ਕੰਪਨੀ ਨੂੰ ਦਿੱਤਾ ਗਿਆ ਅਤੇ ਏਜੰਸੀ ਨੇ ਉਸ ਕੰਪਨੀ ਦਾ ਰਿਕਾਰਡ ਵੀ ਜ਼ਬਤ ਕਰ ਲਿਆ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026