Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸਿੱਖ ਮਿੱਤਰ ਮੰਡਲ ਦਾ ਦਾਇਰਾ ਸਿਰਫ਼ ਅਮਰੀਕਾ ਤਕ ਸੀਮਤ: ਐਮੀ ਬੇਰਾ

Posted on May 11th, 2013

<p><h2>ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ</h2></p>

ਵਾਸ਼ਿੰਗਟਨ, 10 ਮਈ- ਅਮਰੀਕੀ ਸੰਸਦ ਦੇ ਪ੍ਰਤੀਨਿਧੀ ਸਦਨ ਵਿਚ ਇਕੋ-ਇਕ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਐਮੀ ਬੇਰਾ ਨੇ ਕਿਹਾ ਹੈ ਕਿ ਨਵਾਂ ਬਣਿਆ ਅਮਰੀਕੀ ਕਾਂਗਰਸ ਸਿੱਖ ਮਿੱਤਰ ਮੰਡਲ ਸਿਰਫ ਅਮਰੀਕੀ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਨੂੰ ਹੀ ਵਿਚਾਰੇਗਾ।

ਹਾਲੇ ਤਿੰਨ ਦਿਨ ਪਹਿਲਾਂ ਹੀ ਸ੍ਰੀ ਬੇਰਾ ਇਸ ਮੰਡਲ ’ਚ ਸ਼ਾਮਲ ਹੋਏ ਹਨ। ਭਾਰਤ ਸਰਕਾਰ ਨੇ ਇਸ ਮੰਡਲ ਬਾਰੇ ਕੁਝ ਸ਼ੰਕੇ ਪ੍ਰਗਟਾਏ ਸਨ ਕਿ ਉਨ੍ਹਾਂ ਨੂੰ ਖਾਲਿਸਤਾਨੀ ਪੱਖੀ ਲੋਕਾਂ ਦੀ ਹਮਾਇਤ ਹੈ। ਇਸ ਬਾਰੇ ਸਥਿਤੀ ਸਪਸ਼ਟ ਕਰਦਿਆਂ ਸ੍ਰੀ ਬੇਰਾ ਨੇ ਕਿਹਾ, ‘‘ਮੈਂ ਇਸ  ਮੰਡਲ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਮੈਂ ਸਾਫ ਕਰ ਦਿੰਦਾ ਹਾਂ ਕਿ ਇਹ ਮੰਡਲ ਸਿਰਫ ਤੇ ਸਿਰਫ ਅਮਰੀਕੀ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਨੂੰ ਵਿਚਾਰੇਗਾ। ਇਸ ਮੰਡਲ ਵਿਚ ਸੰਸਦ ਦੇ 30 ਮੈਂਬਰ ਹਨ। ਇਸ ਮੰਡਲ ਦਾ ਐਲਾਨ ਇਸ ਦੀ ਕੋ-ਚੇਅਰਮੈਨ ਜੁਡੀ ਚੂ ਨੇ 24 ਅਪਰੈਲ ਨੂੰ ਕੀਤਾ ਸੀ। ਸ੍ਰੀ ਬੇਰਾ ਨੇ ਕਿਹਾ, ‘‘ਮੇਰੇ ਮਨ ਨੇ ਓਕ ਕਰੀਕ ਦਾ ਦੁਖਾਂਤ ਹਾਲੇ ਭੁਲਾਇਆ ਨਹੀਂ। 2011 ’ਚ ਮੇਰੇ ਭਾਈਚਾਰੇ ਦੇ ਦੋ ਵਿਅਕਤੀਆਂ ਦਾ ਨਸਲੀ ਨਫਰਤ ਕਾਰਨ ਕਤਲ ਕਰ ਦਿੱਤਾ ਗਿਆ ਸੀ। ਅਮਰੀਕੀ ਸਿੱਖਾਂ ਖਿਲਾਫ ਹਿੰਸਾ ਤੇ ਪੱਖਪਾਤ ਬੜਾ ਅਹਿਮ ਮਨੁੱਖੀ ਅਧਿਕਾਰ ਮਸਲਾ ਹੈ। ਸਾਡਾ ਮੰਡਲ ਵੀ ਇਸੇ ਲਈ ਕੰਮ ਕਰੇਗਾ। ਦੂਜੇ ਪਾਸੇ ਭਾਰਤੀ ਸਫਾਰਤਖਾਨੇ ਨੇ ਕਿਹਾ ਹੈ ਕਿ ਉਹ ਅਮਰੀਕਾ ਵਿਚ ਸਿੱਖਾਂ ਖਿਲਾਫ ਨਸਲੀ ਹਮਲਿਆਂ ਤੋਂ ਵਾਕਫ ਹੈ ਤੇ ਉਹ ਇਸ ਮਾਮਲੇ ’ਤੇ ਨਵੇਂ ਕਾਂਗਰਸ ਸੰਘ ਨਾਲ ਰਲ ਕੇ ਕੰਮ ਕਰਨ ਦਾ ਇਛੁੱਕ ਹੈ।



Archive

RECENT STORIES