Posted on March 5th, 2014

ਨਵੀਂ ਦਿੱਲੀ- ਚੋਣ ਕਮਿਸ਼ਨ ਵੱਲੋਂ 16ਵੀਂ ਲੋਕ ਸਭਾ ਦੇ ਗਠਨ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਜਿਸ ਦੇ ਮੁਤਾਬਿਕ ਚੋਣਾਂ 7 ਅਪ੍ਰੈਲ ਤੋਂ ਸ਼ੁਰੂ ਹੋ ਕੇ 12 ਮਈ ਤੱਕ ਕੁੱਲ 9 ਪੜਾਵਾਂ ਵਿਚ ਹੋਣਗੀਆਂ ਜਦਕਿ ਆਂਧਰਾ ਪ੍ਰਦੇਸ਼, ਓਡੀਸ਼ਾ ਤੇ ਸਿੱਕਮ ਵਿਧਾਨ ਸਭਾਵਾਂ ਲਈ ਵੋਟਾਂ ਵੀ ਨਾਲ ਹੀ ਪੈਣਗੀਆਂ। ਆਂਧਰਾ ਪ੍ਰਦੇਸ਼ ਵਿਚ 30 ਅਪ੍ਰੈਲ ਤੇ 7 ਮਈ ਨੂੰ ਇਕੋ ਸਮੇਂ ਲੋਕ ਸਭਾ ਤੇ ਵਿਧਾਨ ਸਭਾ ਲਈ ਵੋਟਾਂ ਪੈਣਗੀਆਂ। ਇਸੇ ਤਰ੍ਹਾਂ ਓਡੀਸ਼ਾ ਵਿਚ ਦੋ ਪੜਾਵਾਂ 10 ਤੇ 17 ਅਪ੍ਰੈਲ ਨੂੰ ਅਤੇ ਸਿੱਕਮ ਵਿਚ ਇਕੋ ਦਿਨ 12 ਅਪ੍ਰੈਲ ਨੂੰ ਲੋਕ ਸਭਾ ਤੇ ਵਿਧਾਨ ਸਭਾ ਲਈ ਵੋਟਾਂ ਪੈਣਗੀਆਂ। ਪੰਜਾਬ ਵਿਚ ਇਕੋ ਦਿਨ 30 ਅਪ੍ਰੈਲ ਨੂੰ ਲੋਕ ਸਭਾ ਦੇ ਕੁੱਲ 13 ਹਲਕਿਆਂ ਲਈ ਵੋਟਾਂ ਪੈਣਗੀਆਂ।
ਚੋਣ ਕਮਿਸ਼ਨਰ ਨੇ ਦੱਸਿਆ ਕਿ ਨਿਰਪੱਖ ਤੇ ਬਿਨਾਂ ਕਿਸੇ ਡਰ ਦੇ ਚੋਣਾਂ ਕਰਵਾਉਣ ਲਈ ਹੀ ਕੁਲ 9 ਗੇੜਾਂ ਵਿਚ ਚੋਣ ਕਰਵਾਉਣ ਦਾ ਫੈਸਲਾ ਕੀਤਾ ਹੈ। ਪਹਿਲੇ ਗੇੜ ਵਿਚ 7 ਅਪ੍ਰੈਲ ਨੂੰ , ਦੂਜੇ ਗੇੜ 'ਚ 9 ਅਪ੍ਰੈਲ ਨੂੰ, ਤੀਜੇ ਗੇੜ 'ਚ 10 ਅਪ੍ਰੈਲ ਨੂੰ, ਚੌਥੇ ਗੇੜ 'ਚ 12 ਅਪ੍ਰੈਲ ਨੂੰ, ਪੰਜਵੇਂ ਗੇੜ 'ਚ 17 ਅਪ੍ਰੈਲ ਨੂੰ, ਛੇਵੇਂ ਗੇੜ 'ਚ 24 ਅਪ੍ਰੈਲ ਨੂੰ, ਸੱਤਵੇਂ ਗੇੜ 'ਚ 30 ਅਪ੍ਰੈਲ ਨੂੰ, ਅੱਠਵੇਂ ਗੇੜ 'ਚ 7 ਮਈ ਨੂੰ ਅਤੇ ਆਖਰੀ ਗੇੜ 'ਚ 12 ਮਈ ਨੂੰ ਵੋਟਾਂ ਪੈਣਗੀਆਂ। ਮੁੱਖ ਚੋਣ ਕਮਿਸ਼ਨਰ ਵੀ. ਐਸ. ਸੰਪਤ ਨੇ ਅੱਜ ਇਥੇ ਵਿਗਿਆਨ ਭਵਨ ਵਿਚ ਚੋਣ ਕਮਿਸ਼ਨਰ ਐਚ.ਐਸ. ਬ੍ਰਹਮਾ ਅਤੇ ਨਸੀਮ ਜ਼ੈਦੀ ਦੀ ਮੌਜੂਦਗੀ ਵਿਚ ਪੱਤਰਕਾਰ ਸੰਮੇਲਨ ਦੌਰਾਨ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ। ਲੋਕ ਸਭਾ ਦੇ ਸਾਰੇ 543 ਹਲਕਿਆਂ ਵਿਚ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਇਕੋ
ਦਿਨ 16 ਮਈ ਨੂੰ ਕਰਵਾਈ ਜਾਵੇਗੀ। ਅੱਜ ਚੋਣ ਪ੍ਰੋਗਰਾਮ ਦੇ ਐਲਾਨ ਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਤੁਰੰਤ ਲਾਗੂ ਹੋ ਗਿਆ ਹੈ। ਪਹਿਲੇ ਪੜਾਅ ਵਿਚ 7 ਅਪ੍ਰੈਲ ਨੂੰ ਦੋ ਰਾਜਾਂ ਦੇ 6 ਸੰਸਦੀ ਹਲਕਿਆਂ ਲਈ ਵੋਟਾਂ ਪੈਣਗੀਆਂ। ਦੂਜੇ ਪੜਾਅ ਤਹਿਤ 9 ਅਪ੍ਰੈਲ ਨੂੰ 5 ਰਾਜਾਂ ਦੀਆਂ 7 ਸੀਟਾਂ ਲਈ ਵੋਟਾਂ ਪੈਣਗੀਆਂ। ਤੀਸਰੇ ਪੜਾਅ ਤਹਿਤ 10 ਅਪ੍ਰੈਲ ਨੂੰ 14 ਸੂਬਿਆਂ ਦੇ 92 ਹਲਕਿਆਂ ਲਈ ਅਤੇ ਚੌਥੇ ਪੜਾਅ ਵਿਚ 12 ਅਪ੍ਰੈਲ ਨੂੰ 3 ਸੂਬਿਆਂ ਦੀਆਂ 5 ਸੀਟਾਂ ਲਈ ਵੋਟਾਂ ਪੈਣਗੀਆਂ। ਉਤਰ ਪ੍ਰਦੇਸ਼ ਅਤੇ ਬਿਹਾਰ ਵਿਚ ਛੇ ਪੜਾਵਾਂ ਵਿਚ ਵੋਟਾਂ ਪੈਣਗੀਆਂ। ਪੱਛਮੀ ਬੰਗਾਲ ਤੇ ਜੰਮੂ-ਕਸ਼ਮੀਰ ਵਿਚ ਪੰਜ ਪੜਾਵਾਂ ਵਿਚ, ਆਸਾਮ, ਛਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਿਚ ਤਿੰਨ ਪੜਾਵਾਂ ਜਦਕਿ ਆਂਧਰਾ ਪ੍ਰਦੇਸ਼, ਮਨੀਪੁਰ, ਓਡੀਸ਼ਾ, ਰਾਜਸਥਾਨ ਤੇ ਤ੍ਰਿਪੁਰਾ ਵਿਚ ਦੋ ਪੜਾਵਾਂ ਵਿਚ ਵੋਟਾਂ ਪੈਣਗੀਆਂ। ਦੂਜੇ ਪਾਸੇ ਗੁਜਰਾਤ, ਹਰਿਆਣਾ, ਪੰਜਾਬ ਹਿਮਾਚਲ ਪ੍ਰਦੇਸ਼, ਕਰਨਾਟਕ, ਕੇਰਲਾ, ਤਾਮਿਲਨਾਡੂ, ਉਤਰਾਖੰਡ,ਗੋਆ ਅਤੇ ਦਿੱਲੀ ਵਿਚ ਇਕੋ ਪੜਾਅ ਵਿਚ ਵੋਟਾਂ ਪੈਣਗੀਆਂ। ਮੌਜੂਦਾ ਲੋਕ ਸਭਾ ਦਾ ਕਾਰਜਕਾਲ ਪਹਿਲੀ ਜੂਨ ਨੂੰ ਖਤਮ ਹੋ ਰਿਹਾ ਹੈ ਜਦਕਿ ਨਵੀਂ ਲੋਕ ਸਭਾ ਦਾ ਗਠਨ 31 ਮਈ 2014 ਤੱਕ ਹੋ ਜਾਵੇਗਾ। ਸ੍ਰੀ ਸੰਪਤ ਨੇ ਕਿਹਾ ਕਿ ਇਹ 9 ਪੜਾਵਾਂ ਦੀ ਚੋਣ ਪ੍ਰਕਿਰਿਆ ਨਹੀਂ ਬਲਕਿ 9 ਦਿਨਾਂ ਦਾ ਹੈ। ਪੂਰੀ ਚੋਣ ਪ੍ਰਕਿਰਿਆ 72 ਦਿਨਾਂ ਵਿਚ ਮੁਕੰਮਲ ਕਰ ਲਈ ਜਾਵੇਗੀ ਜੋ ਪਿਛਲੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ ਤਿੰਨ ਦਿਨ ਘੱਟ ਹੈ। ਵੋਟਾਂ ਦੇ ਪਹਿਲੇ ਦਿਨ 7 ਅਪ੍ਰੈਲ ਨੂੰ ਦੋ ਸੂਬਿਆਂ ਆਸਾਮ ਤੇ ਤ੍ਰਿਪੁਰਾ ਦੇ 6 ਹਲਕਿਆਂ ਵਿਚ ਵੋਟਾਂ ਪੈਣਗੀਆਂ। ਦੂਜੇ ਪੜਾਅ 9 ਅਪ੍ਰੈਲ ਨੂੰ ਪੰਜ ਸੂਬਿਆਂ ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ, ਮਿਜ਼ੋਰਮ ਤੇ ਨਾਗਾਲੈਂਡ ਦੇ 7 ਹਲਕਿਆਂ ਵਿਚ ਵੋਟਾਂ ਹੋਣਗੀਆਂ। ਤੀਜੇ ਪੜਾਅ 10 ਅਪ੍ਰੈਲ ਨੂੰ 14 ਸੂਬਿਆਂ ਦੇ 92 ਹਲਕਿਆਂ ਵਿਚ ਤੇ ਚੌਥੇ ਪੜਾਅ 12 ਅਪ੍ਰੈਲ ਨੂੰ ਤਿੰਨ ਸੂਬਿਆਂ ਦੀਆਂ 5 ਸੀਟਾਂ ਲਈ ਵੋਟਾਂ ਪੈਣਗੀਆਂ। ਚੌਥੇ ਪੜਾਅ 17 ਅਪ੍ਰੈਲ ਨੂੰ ਸਭ ਤੋਂ ਜ਼ਿਆਦਾ 122 ਲੋਕ ਸਭਾ ਸੀਟਾਂ ਲਈ 13 ਸੂਬਿਆਂ ਵਿਚ ਵੋਟਾਂ ਪੈਣਗੀਆਂ ਜਦਕਿ ਛੇਵੇਂ ਪੜਾਅ 24 ਅਪ੍ਰੈਲ ਨੂੰ 12 ਸੂਬਿਆਂ ਦੀਆਂ 117 ਸੀਟਾਂ ਲਈ ਵੋਟਾਂ ਪੈਣਗੀਆਂ। ਸੱਤਵੇਂ ਪੜਾਅ 30 ਅਪ੍ਰੈਲ ਨੂੰ 9 ਸੂਬਿਆਂ ਦੇ 89 ਹਲਕਿਆਂ ਲਈ ਅਤੇ ਅੱਠਵੇਂ ਪੜਾਅ 7 ਮਈ ਨੂੰ 7 ਸੂਬਿਆਂ ਦੀਆਂ 64 ਸੀਟਾਂ ਲਈ ਵੋਟਾਂ ਪੈਣਗੀਆਂ। ਨੌਵੇਂ ਪੜਾਅ ਯਾਨੀ 12 ਮਈ ਨੂੰ ਵੋਟਾਂ ਪੈਣ ਦਾ ਅੰਤਿਮ ਦਿਨ ਹੋਵੇਗਾ ਜਿਸ ਦੇ ਤਹਿਤ 3 ਸੂਬਿਆਂ ਦੇ 41 ਹਲਕਿਆਂ ਲਈ ਵੋਟਾਂ ਪੈਣਗੀਆਂ। ਉੱਤਰ ਪ੍ਰਦੇਸ਼ ਦੀਆਂ 80 ਲੋਕ ਸਭਾ ਸੀਟਾਂ ਲਈ 6 ਦਿਨ 10,17, 24, 30 ਅਪ੍ਰੈਲ ਅਤੇ 7 ਤੇ 12 ਮਈ ਨੂੰ ਵੋਟਾਂ ਪੈਣਗੀਆਂ। ਆਂਧਰਾ ਪ੍ਰਦੇਸ਼ ਜਿਸ ਦੇ 42 ਲੋਕ ਸਭਾ ਹਲਕੇ ਹਨ, ਲਈ 30 ਅਪ੍ਰੈਲ ਤੇ 7 ਮਈ ਨੂੰ ਲੋਕ ਸਭਾ ਤੇ ਵਿਧਾਨ ਸਭਾ ਸੀਟਾਂ ਲਈ ਇਕੋ ਸਮੇਂ ਵੋਟਾਂ ਪੈਣਗੀਆਂ। ਆਂਧਰਾ ਵਿਚ ਵੋਟਾਂ ਦੇ ਪਹਿਲੇ ਦਿਨ 30 ਅਪ੍ਰੈਲ ਨੂੰ ਲੋਕ ਸਭਾ ਦੀਆਂ 17 ਸੀਟਾਂ ਤੇ ਤੇਲੰਗਾਨਾ ਖੇਤਰ ਦੀਆਂ 119 ਵਿਧਾਨ ਸਭਾ ਸੀਟਾਂ ਲਈ ਵੋਟਾਂ ਪੈਣਗੀਆਂ ਜਦਕਿ ਦੂਜੇ ਪੜਾਅ 7 ਮਈ ਨੂੰ 25 ਲੋਕ ਸਭਾ ਤੇ ਸੀਮਾਂਧਰ ਖੇਤਰ ਦੀਆਂ 175 ਸੀਟਾਂ ਲਈ ਵੋਟਾਂ ਪੈਣਗੀਆਂ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026