Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਯੂਰਪੀ ਸੰਘ 'ਚ 90 ਲੱਖ ਮਹਿਲਾਵਾਂ ਜਬਰ ਜਨਾਹ ਪੀੜਤ- ਸਰਵੇਖਣ

Posted on March 5th, 2014


ਵਿਆਨਾ- ਯੂਰਪੀ ਸੰਘ 'ਚ 42 ਹਜ਼ਾਰ ਮਹਿਲਾਵਾਂ 'ਤੇ ਕੀਤੇ ਗਏ ਇਕ ਸਰਵੇਖਣ 'ਚ ਪਾਇਆ ਗਿਆ ਹੈ ਕਿ ਹਰ ਦਸ ਵਿਚੋਂ ਲਗਭਗ ਇਕ ਮਹਿਲਾ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਬਣੀ ਹੈ ਅਤੇ ਉਨ੍ਹਾਂ ਵਿਚੋਂ ਅੱਧੀਆਂ ਮਹਿਲਾਵਾਂ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਹੋਇਆ। ਆਪਣੇ ਤਰ੍ਹਾਂ ਦੇ ਇਸ ਵੱਡੇ ਸਰਵੇਖਣ ਦੇ ਨਤੀਜਿਆਂ ਨੂੰ ਯੂਰਪੀ ਸੰਘ ਦੀ ਮੂਲ ਅਧਿਕਾਰਾਂ ਦੀ ਏਜੰਸੀ (ਈ.ਯੂ. ਏਜੰਸੀ ਫਾਰ ਫੰਡਾਮੈਂਟਲ ਰਾਈਟਸ) ਨੇ ਜਾਰੀ ਕੀਤਾ। 

ਯੂਰਪੀ ਸੰਘ ਦੇ 28 ਦੇਸ਼ਾਂ ਦੀਆਂ 1866 ਲੱਖ ਮਹਿਲਾਵਾਂ ਨੇ ਜਿਸ ਸਰੀਰਕ ਸ਼ੋਸ਼ਣ ਦਾ ਸਾਹਮਣਾ ਕੀਤਾ ਉਸ ਦਾ ਪਤਾ ਲਾਉਣ ਲਈ ਇਹ ਸਭ ਤੋਂ ਮਹੱਤਵਪੂਰਣ ਕੋਸ਼ਿਸ਼ ਹੈ। ਸਰਵੇਖਣ 'ਚ ਪਾਇਆ ਗਿਆ ਹੈ ਕਿ 10 ਕਰੋੜ ਤੋਂ ਵੱਧ ਮਹਿਲਾਵਾਂ 11 ਸ਼੍ਰੇਣੀਆਂ 'ਚ ਵੰਡੇ ਗਏ ਯੋਨ ਸ਼ੋਸ਼ਣ ਦਾ ਸ਼ਿਕਾਰ ਹੋਈਆਂ। ਵਿਭਿੰਨ ਸ਼੍ਰੇਣੀਆਂ 'ਚ ਵੰਡੇ ਗਏ ਇਸ ਯੋਨ ਸ਼ੋਸ਼ਣ 'ਚ ਭੱਦੇ ਇਸ਼ਾਰਿਆਂ ਤੋਂ ਲੈ ਕੇ ਘੁੰਮਣ ਲਈ ਨਾਲ ਚੱਲਣ ਦੀ ਸਹਿਮਤੀ ਤੱਕ ਸ਼ਾਮਿਲ ਹੈ। ਸਤਾਂ ਵਿਚੋਂ ਸਿਰਫ ਇਕ ਮਹਿਲਾ ਨੇ ਆਪਣੇ ਸਾਥੀ ਦੁਆਰਾ ਕੀਤੀ ਜਾ ਰਹੀ ਹਿੰਸਾ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ।



Archive

RECENT STORIES