Posted on March 6th, 2014

ਲੰਦਨ- ਵਿਸ਼ਵ ਦੀਆਂ ਚੋਟੀ ਦੀਆਂ 100 ਯੂਨੀਵਰਸਿਟੀਆਂ ਦੀ ਸੂਚੀ 'ਚ ਆਪਣੀ ਥਾਂ ਬਣਾਉਣ ਲਈ ਭਾਰਤ ਅਜੇ ਵੀ ਸੰਘਰਸ਼ ਕਰ ਰਿਹਾ ਹੈ ਕਿਉਂਕਿ ਦੇਸ਼ ਦੀਆਂ ਉਚੇਰੀ ਵਿਦਿਅਕ ਸੰਸਥਾਵਾਂ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਨੂੰ ਮਾਤ ਕਰਨ 'ਚ ਇਕ ਵਾਰ ਫਿਰ ਨਾਕਾਮ ਰਹੀਆਂ। ਅੱਜ ਇਥੇ ਟਾਈਮਜ਼ ਹਾਇਰ ਐਜ਼ੂਕੇਸ਼ਨ ਰਸਾਲੇ ਦੇ ਜਾਰੀ 2014 ਵਿਸ਼ਵ ਰੈਪੂਟੇਸ਼ਨ ਰੈਕਿੰਗਜ਼ 'ਚ ਅਮਰੀਕਾ ਦੀ ਹਾਰਵਾਰਡ ਯੂਨੀਵਰਸਿਟੀ ਪਹਿਲੇ ਨੰਬਰ 'ਤੇ ਰਹੀ। ਇਸ ਰੈਕਿੰਗ 'ਚ ਹਾਰਵਾਰਡ ਤੋਂ ਬਾਅਦ ਦੂਜਾ ਸਥਾਨ ਮੈਸਚੂਸੈਟਸ ਤਕਨਾਲੋਜੀ ਇੰਸਟੀਚਿਊਟ, ਸਟੈਨਫੋਰਡ ਯੂਨੀਵਰਸਿਟੀ ਨੂੰ ਤੀਸਰਾ, ਕੈਂਬਰਜਿ ਨੂੰ ਚੌਥਾ, ਆਕਸਫੋਰਡ ਨੂੰ ਪੰਜਵਾਂ ਤੇ ਯੂਨੀਵਰਸਿਟੀ ਆਫ ਕੈਲਫਾਰਨੀਆਂ, ਬਾਰਕਲੇ ਨੂੰ ਛੇਵਾਂ ਸਥਾਨ ਮਿਲਿਆ।
ਬਰਿਕਸ ਸੰਗਠਨ, ਜਿਸ 'ਚ ਬਰਾਜ਼ੀਲ, ਭਾਰਤ, ਚੀਨ ਤੇ ਰੂਸ ਸ਼ਾਮਿਲ ਹਨ, ਚੋਂ ਕੇਵਲ ਇਕੱਲਾ ਭਾਰਤ ਹੀ ਜਿਸ ਦੀ ਕੋਈ ਵੀ ਯੂਨੀਵਰਸਿਟੀ ਪਹਿਲੀਆਂ 100 ਯੂਨੀਵਰਸਿਟੀਆਂ ਦੀ ਸੂਚੀ 'ਚ ਸ਼ਾਮਿਲ ਨਹੀਂ ਜਦਕਿ ਪਹਿਲੀਆਂ 50 ਯੂਨੀਵਰਸਿਟੀਆਂ ਦੀ ਸੂਚੀ 'ਚ ਚੀਨ ਦੀਆਂ ਦੋ ਤੇ ਰੂਸ ਤੇ ਬਰਾਜ਼ੀਲ ਦੀ ਇਕ-ਇਕ ਯੂਨੀਵਰਸਿਟੀ ਸ਼ਾਮਿਲ ਹੈ। ਰੈਕਿੰਗਜ਼ ਦੇ ਸੰਪਾਦਕ ਫਿਲ ਬੈਟੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਗੱਲ ਭਾਰਤ ਲਈ ਚਿੰਤਾ ਦਾ ਵਿਸ਼ਾ ਹੋਣੀ ਚਾਹੀਦੀ ਹੈ। ਪੰਜਾਬ ਯੂਨੀਵਰਸਿਟੀ ਜਿਥੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸਿੱਖਿਆ ਹਾਸਲ ਕੀਤੀ ਸੀ ਨੂੰ 226 ਤੋਂ 300 ਤਕ ਦੀ ਗੈਰ ਰੈਂਕ ਸੂਚੀ 'ਚ ਥਾਂ ਮਿਲੀ ਜਦਕਿ ਆਈ. ਆਈ. ਟੀਜ਼. ਦਿੱਲੀ, ਕਾਨਪੁਰ, ਖੜਗਪੁਰ ਤੇ ਰੁੜਕੀ ਨੂੰ 351 ਤੋਂ 400 ਤਕ ਦੀ ਸਭ ਤੋਂ ਹੇਠਲੇ ਰੈਂਕ ਵਾਲੀ ਸੂਚੀ 'ਚ ਥਾਂ ਮਿਲੀ ਹੈ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026