Posted on March 6th, 2014

ਬਰਲਿਨ- ਯੂਕਰੇਨ ਮਾਮਲੇ ਵਿੱਚ ਰੂਸ ਦਾ ਲਗਾਤਾਰ ਹੋ ਰਹੇ ਵਿਰੋਧ ਦੇ ਮੱਦੇਨਜ਼ਰ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ ਦਾ ਯੂਕਰੇਨ ‘ਤੇ ਕਬਜ਼ਾ ਕਰਨ ਜਾਂ ਉਸ ਦੇ ਵਿਰੁੱਧ ਜੰਗ ਛੇੜਨ ਦਾ ਕੋਈ ਇਰਾਦਾ ਨਹੀਂ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੁਤਿਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਨ੍ਹਾਂ ਦੇ ਦੇਸ਼ ਨੇ ਕ੍ਰੀਮੀਆ ਵਿੱਚ ਫੌਜੀ ਦਖਲ ਅੰਦਾਜ਼ੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਹਥਿਆਰਬੰਦ ਫੌਜੀ ਯੂਕਰੇਨ ਦੇ ਫੌਜੀ ਕੈਂਪਾਂ ਅਤੇ ਅਹਿਮ ਥਾਵਾਂ ਦੀ ਨਿਗਰਾਨੀ ਕਰ ਰਹੇ ਹਨ। ਪੁਤਿਨ ਨੇ ਯੂਕਰੇਨ ਦਾ ਸੰਕਟ ਹੱਲ ਕਰਨ ਲਈ ਇਕ ਕੌਮਾਂਤਰੀ ਗਰੁੱਪ ਗਠਨ ਕਰਨ ਦੀ ਜਰਮਨੀ ਦੀ ਚਾਂਸਲਰ ਐਂਜਲਾ ਮਾਰਕਲ ਦੀ ਪਹਿਲ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਦੇਸ਼ ਮੰਤਰੀ ਸਰਜ਼ੇਈ ਲਾਵਰੋਵ ਨੂੰ ਕਿਹਾ ਹੈ ਕਿ ਉਹ ਜਰਮਨ ਵਿਦੇਸ਼ ਮੰਤਰੀ ਫਰੈਂਕ ਬਾਲਟਰ ਸਟੀਨਮੀਅਰ ਨਾਲ ਮੁਲਾਕਾਤ ਕਰਨ ਤਾਂ ਕਿ ਅਜਿਹੇ ਮਿਸ਼ਨ ਲਈ ਸੰਭਾਵਨਾ ਦੀ ਭਾਲ ਕੀਤੀ ਜਾ ਸਕੇ। ਉਨ੍ਹਾਂ ਉਮੀਦ ਪ੍ਰਗਟਾਈ ਕਿ ਰੂਸ ਅਤੇ ਯੂਕਰੇਨ ਵਿਚਾਲੇ ਤਣਾਅ ਨੂੰ ਸਿਆਸੀ ਕੋਸ਼ਿਸ਼ਾਂ ਨਾਲ ਹੱਲ ਕੀਤਾ ਜਾ ਸਕਦਾ ਹੈ।

Posted on April 29th, 2026

Posted on April 28th, 2026

Posted on April 27th, 2026

Posted on April 24th, 2026
Posted on April 23rd, 2026

Posted on April 22nd, 2026

Posted on April 14th, 2026

Posted on April 13th, 2026

Posted on April 10th, 2026

Posted on April 9th, 2026

Posted on April 8th, 2026

Posted on April 7th, 2026