Posted on March 6th, 2014

ਲਹਿਰਾਗਾਗਾ- ਹਾਸ ਕਲਾਕਾਰ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਭਗਵੰਤ ਮਾਨ ਨੇ ਕਿਹਾ ਕਿ ਪੀਪੀਪੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਰਾਜਨੀਤਕ ਮਜ਼ਬੂਰੀ ਕਰਕੇ ਕਾਂਗਰਸ ਨਾਲ ਸਮਝੌਤਾ ਕਰਕੇ ਬਠਿੰਡਾ ਸੀਟ ਲਈ ਹੈ। ਉਨ੍ਹਾਂ ਕਿਹਾ ‘ਮੇਰੀ ਕੋਸ਼ਿਸ਼ ਪੀ.ਪੀ.ਪੀ ਅਤੇ ਆਮ ਆਦਮੀ ਪਾਰਟੀ ਦੇ ਸਾਂਝੇ ਤੌਰ ’ਤੇ ਚੋਣ ਲੜਨ ਦੀ ਰਹੀ ਹੈ ਪਰ ਮੇਰੀ ਨਹੀਂ ਮੰਨੀ ਗਈ। ਇਸ ਕਰਕੇ ਮੈਂ ਲਹਿਰਾਗਾਗਾ ਹਲਕੇ ਦੇ ਕਾਂਗਰਸ ਖ਼ਿਲਾਫ਼ ਵੋਟਾਂ ਪਾਉਣ ਵਾਲੇ 27-28 ਹਜ਼ਾਰ ਵੋਟਰਾਂ ਨਾਲ ਧੋਖਾ ਕਰਨ ਦੀ ਥਾਂ ਪੀਪੀਪੀ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ।’
ਇੱਥੇ ਆਪ ਦੇ ਆਗੂ ਦੀਪਕ ਜੈਨ ਦੇ ਘਰ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਭਗਵੰਤ ਮਾਨ ਬਣਾਇਆ ਹੈ ਤੇ ਉਹ ਆਮ ਆਦਮੀ ਪਾਰਟੀ ਵਿੱਚ ਕਿਸੇ ਅਹੁਦੇ ਖ਼ਾਤਰ ਨਹੀਂ ਸਗੋਂ ਰਾਜਨੀਤੀ ਵਿੱਚ ਪਏ ਗੰਦ ਨੂੰ ਝਾੜੂ ਨਾਲ ਹੂੰਝਣ ਲਈ ਸ਼ਾਮਲ ਹੋਏ ਹਨ। ਇਹ ਪਾਰਟੀ ਲੀਡਰਸ਼ਿਪ ਨੇ ਦੇਖਣਾ ਹੈ ਕਿ ਉਨ੍ਹਾਂ ਕੋਲੋਂ ਕਿੱਥੇ ਝਾੜੂ ਫਿਰਵਾਉਣਾ ਹੈ। ਅਕਾਲੀ ਦਲ ਵੱਲੋਂ ਕੀਤੇ ਜਾ ਰਹੇ ਵਿਕਾਸ ਦੇ ਦਾਅਵਿਆਂ ਬਾਰੇ ਭਗਵੰਤ ਮਾਨ ਨੇ ਕਿਹਾ ਕਿ ਉਸਨੂੰ ਵਿਕਾਸ ਤਾਂ ਨਜ਼ਰ ਨਹੀਂ ਆਇਆ ਪਰ ਥਾਂ ਥਾਂ ਨੀਂਹ ਪੱਥਰ ਹੀ ਦਿੱਖੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਨੇੜੇ ਸਸਤੀ ਕਣਕ, ਦਾਲ, ਟਿਊਬਵੈਲ ਕੂਨੈਕਸ਼ਨ ਆਦਿ ਵੰਡ ਕੇ ਵੋਟਰਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਕਾਂਗਰਸ ਦੇ ਐਮ.ਪੀ ਵਿਜੈਇੰਦਰ ਸਿੰਗਲਾ ਵੱਲੋਂ ਗੱਡੀਆਂ ਚਲਾਉਣ ’ਤੇ ਉਨ੍ਹਾਂ ਕਿਹਾ ਕਿ ਇਹ ਪੌਣੇ ਪੰਜ ਸਾਲ ਪਹਿਲਾਂ ਕਿਉਂ ਨਹੀਂ ਚਲਾਈਆਂ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਇਹ ਆਪਣੇ ਸਟੇਸ਼ਨਾਂ ’ਤੇ ਤਾਂ ਖੜ੍ਹਦੀਆਂ ਨਹੀਂ ਕੀ ਇਹ ਸਰੀਰਕ ਅਤੇ ਆਰਥਿਕ ਤੌਰ ’ਤੇ ਟੁੱਟੇ ਲੋਕਾਂ ਨੂੰ ਖੁਦਕਸ਼ੀ ਕਰਨ ਲਈ ਚਲਾਈਆਂ ਹਨ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਦਿੱਲੀ ਵਾਂਗ ਕ੍ਰਾਂਤੀ ਲਿਆਉਣ ਦਾ ਸੱਦਾ ਦਿੱਤਾ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026