Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਕਾਂਗਰਸ ਵੱਲੋਂ ਪੰਜਾਬ ਲਈ ਤਿੰਨ ਉਮੀਦਵਾਰਾਂ ਦਾ ਐਲਾਨ

Posted on March 7th, 2014

<p>ਪ੍ਰਨੀਤ ਕੌਰ, ਰਵਨੀਤ ਬਿੱਟੂ, ਵਿਜੇਇੰਦਰ ਸਿੰਗਲਾ<br></p>




ਨਵੀਂ ਦਿੱਲੀ- ਪਾਰਟੀ ਪ੍ਰਧਾਨ ਸੋਨੀਆ ਗਾਧੀ ਦੀ ਅਗਵਾਈ ਵਾਲੀ ਕੇਂਦਰੀ ਚੋਣ ਕਮੇਟੀ ਨੇ ਹਰਿਆਣਾ ਲਈ 7 ਲੋਕ ਸਭਾ ਉਮੀਦਵਾਰ ਅਤੇ ਪੰਜਾਬ ਲਈ ਤਿੰਨ ਉਮੀਦਵਾਰ ਦੇ ਨਾਮ ਪਾਸ ਕਰ ਦਿੱਤੇ ਹਨ ਜਦਕਿ ਬਾਕੀ ਸੀਟਾਂ ’ਤੇ ਫੈਸਲਾ ਹੋਣਾ ਹਾਲੇ ਬਾਕੀ ਹੈ।

ਕਾਂਗਰਸ ਪਾਰਟੀ ਵਿਚਲੇ ਆਲ੍ਹਾ ਮਿਆਰੀ ਸੂਤਰਾਂ ਅਨੁਸਾਰ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚੋਂ ਤਿੰਨ ਵਰਤਮਾਨ ਸੰਸਦ ਮੈਂਬਰਾਂ ਦੇ ਨਾਮ ਪਾਸ ਕਰ ਦਿੱਤੇ ਗਏ ਹਨ। ਇਨ੍ਹਾਂ ਵਿੱਚ ਪਟਿਆਲਾ ਤੋਂ ਪ੍ਰਨੀਤ ਕੌਰ, ਸੰਗਰੂਰ ਤੋਂ ਵਿਜੈਇੰਦਰ ਸਿੰਗਲਾ ਅਤੇ ਆਨੰਦਪੁਰ ਸਾਹਿਬ ਤੋਂ ਰਵਨੀਤ ਸਿੰਘ ਬਿੱਟੂ ਹਨ।

ਸੂਤਰਾਂ ਅਨੁਸਾਰ ਇਨ੍ਹਾਂ ਤਿੰਨ ਉਮੀਦਵਾਰਾਂ ਲਈ ਸਰਬਸਹਿਮਤੀ ਬਣੀ। ਬਾਕੀ ਸੀਟਾਂ ਲਈ ਫੈਸਲਾ ਚੋਣ ਕਮੇਟੀ ਦੀ ਅਗਲੀ ਮੀਟਿੰਗ ਵਿੱਚ 12 ਮਾਰਚ ਨੂੰ ਹੋਵੇਗਾ। ਇਹ ਸਮਝਿਆ ਜਾ ਰਿਹਾ ਹੈ ਕਿ ਕਾਂਗਰਸੀ ਲੀਡਰਸ਼ਿਪ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੀ ਵਰਤਮਾਨ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਮੁੜ ਲੋਕ ਸਭਾ ਚੋਣ ਲੜਨ ਲਈ ਕਾਫੀ ਪ੍ਰੇਰਿਆ, ਪਰ ਉਹ ਸ਼ਸੋਪੰਜ ਵਿੱਚ ਹਨ।

ਸੂਤਰਾਂ ਅਨੁਸਾਰ ਅੱਜ ਮੀਟਿੰਗ ਵਿੱਚ ਕੁਝ ਸੀਈਸੀ ਮੈਂਬਰ ਬਾਜਵਾ ਦੇ ਬਚਾਅ ਵਿੱਚ ਆ ਗਏ ਤੇ ਕਹਿਣ ਲੱਗੇ ਕਿ ਉਸ  ਨੂੰ ਚੋਣ ਮੁਹਿੰਮ ਲਈ ਵਿਹਲੇ ਰੱਖਿਆ ਜਾਣਾ ਚਾਹੀਦਾ ਹੈ ਪਰ ਬਹੁਤੇ ਮੈਂਬਰ ਚਾਹੁੰਦੇ ਸਨ ਕਿ ਉਹ ਚੋਣ ਲੜਨ। ਕਾਂਗਰਸ ਦੇ ਉੱਚ ਸੂਤਰਾਂ ਅਨੁਸਾਰ ਬਾਜਵਾ ਨੂੰ ਚੋਣ ਲੜਨ ਲਈ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਜੇਕਰ ਉਹ ਗੁਰਦਾਸਪੁਰ ਤੋਂ ਨਹੀਂ ਚਾਹੁੰਦੇ ਤਾਂ ਕਿਸੇ ਹੋਰ ਸੀਟ ਤੋਂ ਉਨ੍ਹਾਂ ਨੂੰ ਚੋਣ ਲੜਾਈ ਜਾ ਸਕਦੀ ਹੈ। ਪੰਜਾਬ ’ਚ ਪੀਪੀਪੀ ਦੇ ਮਨਪ੍ਰੀਤ ਬਾਦਲ ਤੇ ਸੀਪੀਆਈ ਨਾਲ ਸੀਟਾਂ ਬਾਰੇ ਸਮਝੌਤਾ ਹੋਣ ਮਗਰੋਂ ਪਾਰਟੀ ਬਠਿੰਡਾ ਤੇ ਫਰੀਦਕੋਟ ਬਾਰੇ ਐਲਾਨ ਕਰੇਗੀ।

ਲੁਧਿਆਣਾ, ਜਿੱਥੋਂ ਸੂਚਨਾ ਮੰਤਰੀ ਮਨੀਸ਼ ਤਿਵਾੜੀ ਵਰਤਮਾਨ ਸੰਸਦ ਮੈਂਬਰ ਹਨ, ਲਈ ਵੀ ਫੈਸਲਾ ਫਿਰੋਜ਼ਪੁਰ, ਜਲੰਧਰ, ਫਤਹਿਗੜ੍ਹ ਸਾਹਿਬ ਤੇ ਹੁਸ਼ਿਆਰਪੁਰ (ਜਿੱਥੋਂ ਸੰਸਦ ਮੈਂਬਰ ਸੰਤੋਸ਼ ਚੌਧਰੀ ਨੂੰ ਨਾ ਲਿਆਂਦੇ ਜਾਣ ਦੀ ਸੰਭਾਵਨਾ ਹੈ) ਬਾਰੇ ਤੈਅ ਕੀਤੇ ਜਾਣ ਦੌਰਾਨ ਹੀ ਲਿਆ ਜਾਵੇਗਾ। ਗੁਰਦਾਸਪੁਰ ਤੋਂ ਨਹਿਰੂ ਯੁਵਾ ਕੇਂਦਰੀ ਸੰਗਠਨ ਦੇ ਉਪ-ਪ੍ਰਧਾਨ ਅਮਰਦੀਪ ਸਿੰਘ ਚੀਮਾ ਅਤੇ ਰਮਨ ਭੱਲਾ ਕਾਂਗਰਸ ਦੇ ਪੈਨਲ ਵਿੱਚ ਬਿਨੈਕਾਰ ਹਨ ਤੇ ਜੇਕਰ ਬਾਜਵਾ ਲੜਨੋਂ ਨਾਂਹ ਕਰਦੇ ਹਨ ਤਾਂ ਇਸ ਸੀਟ ਤੋਂ ਇਨ੍ਹਾਂ ਵਿੱਚੋਂ ਇਕ ਨੂੰ ਟਿਕਟ ਦੇ ਦਿੱਤੀ ਜਾਵੇਗੀ।



Archive

RECENT STORIES