Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ ਜਾਣ ਵਾਲੇ ਕੈਨੇਡਾ ਵਾਸੀਆਂ 'ਤੇ ਫੀਸ ਲਗਾਉਣ ਦਾ ਪ੍ਰਸਤਾਵ ਰੱਦ

Posted on May 11th, 2013

<p>ਸਰੀ ਨਜ਼ਦੀਕ ਕੈਨੇਡਾ-ਅਮਰੀਕਾ ਸਰਹੱਦ ਦਾ ਇੱਕ ਦ੍ਰਿਸ਼<br></p>

ਸਰੀ (ਗੁਰਪ੍ਰੀਤ ਸਿੰਘ ਸਹੋਤਾ)- ਕੈਨੇਡਾ ਸਰਕਾਰ ਅਤੇ ਕੈਨੇਡਾ ਦੇ ਲੋਕਾਂ ਨੇ ਉਦੋਂ ਸੁੱਖ ਦਾ ਸਾਹ ਲਿਆ ਜਦ ਅਮਰੀਕਨ ਸੈਨੇਟ ਦੀ ਇੱਕ ਕਮੇਟੀ ਨੇ 'ਅਮਰੀਕਨ ਹੋਮਲੈਂਡ ਸਕਿਓਰਟੀ ਵਿਭਾਗ' ਦਾ ਉਹ ਪ੍ਰਸਤਾਵ ਰੱਦ ਕਰ ਦਿੱਤਾ, ਜਿਸ ਵਿੱਚ ਉਸ ਨੇ ਸੜਕ ਰਾਹੀਂ ਅਮਰੀਕਾ ਆਉਣ ਵਾਲੇ ਕੈਨੇਡੀਅਨ ਲੋਕਾਂ 'ਤੇ ਫੀਸ ਲਗਾਉਣ ਕਰਨ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਕੈਨੇਡਾ ਦਾ ਅਮਰੀਕਾ ਨਾਲ ਖੁੱਲ੍ਹਾ ਵਪਾਰ ਸਮਝੌਤਾ ਹੋਣ ਕਾਰਨ ਦੋਵਾਂ ਮੁਲਕਾਂ ਦੇ ਲੋਕ ਅਕਸਰ ਬਿਨਾਂ ਕਿਸੇ ਤੰਗੀ ਤੋਂ ਇੱਧਰ-ਉਧਰ ਆਉਂਦੇ ਜਾਂਦੇ ਹਨ। ਸਰਹੱਦ ਦੇ ਨਜ਼ਦੀਕ ਵਸਣ ਵਾਲੇ ਬਹੁਤੇ ਲੋਕ ਤਾਂ ਆਪਣਾ ਘਰੇਲੂ ਸਮਾਨ ਖਰੀਦਣ ਲਈ ਵੀ ਅਮਰੀਕਾ ਹੀ ਜਾਂਦੇ ਹਨ ਕਿਉਂਕਿ ਉੱਥੇ ਵਸਤਾਂ ਦੀਆਂ ਕੀਮਤਾਂ ਕੈਨੇਡਾ ਦੇ ਮੁਕਾਬਲੇ ਬਹੁਤ ਘੱਟ ਹਨ। ਸਰੀ, ਡੈਲਟਾ ਅਤੇ ਐਬਟਸਫੋਰਡ ਤੋਂ ਇਲਾਵਾ ਸਰਹੱਦ ਦੇ ਨਾਲ ਵਸਦੇ ਬਹੁਤੇ ਕੈਨੇਡੀਅਨ ਸ਼ਹਿਰਾਂ 'ਚ ਰਹਿੰਦੇ ਪੰਜਾਬੀ ਅਮਰੀਕਾ ਜਾਣ ਵਾਲਿਆਂ 'ਚ ਮੋਹਰੀ ਹੁੰਦੇ ਹਨ। ਅਮਰੀਕੀ ਸੈਨੇਟ ਵਲੋਂ ਫੀਸ ਵਾਲਾ ਪ੍ਰਸਤਾਵ ਰੱਦ ਕੀਤੇ ਜਾਣ ਨਾਲ ਇਨ੍ਹਾਂ ਨੂੰ ਵੀ ਰਾਹਤ ਮਿਲੀ ਹੈ। 


ਦੱਸਣਯੋਗ ਹੈ ਕਿ ਕੁਝ ਹਫਤੇ ਪਹਿਲਾਂ 'ਅਮਰੀਕਨ ਹੋਮਲੈਂਡ ਸਕਿਓਰਟੀ ਵਿਭਾਗ' ਨੇ ਅਮਰੀਕਨ ਕਾਂਗਰਸ ਤੋਂ ਮੰਗ ਕੀਤੀ ਸੀ ਕਿ ਜੋ ਵੀ ਵਿਅਕਤੀ ਕੈਨੇਡਾ ਜਾਂ ਮੈਕਸੀਕੋ ਤੋਂ ਸੜਕ ਰਾਹੀਂ ਅਮਰੀਕਾ ਦਾਖਲ ਹੋਵੇ, ਉਸ ਤੋਂ ਫੀਸ ਲਈ ਜਾਵੇ। ਇਸ ਮੰਗ ਕਾਰਨ ਕੈਨੇਡਾ ਦੇ ਲੋਕਾਂ ਅਤੇ ਸਿਆਸੀ ਆਗੂਆਂ 'ਚ ਬੇਚੈਨੀ ਪਾਈ ਜਾ ਰਹੀ ਸੀ। ਕੈਨੇਡਾ ਸਰਕਾਰ ਦੇ ਹਾਊਸ ਲੀਡਰ ਪੀਟਰ ਵੈਨ ਲੋਨ ਨੇ ਪ੍ਰਸਾਤਵ ਰੱਦ ਹੋਣ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਫੀਸ ਲਗਾਏ ਜਾਣ ਨਾਲ ਦੋਹਾਂ ਮੁਲਕਾਂ ਦੀ ਆਰਥਿਕਤਾ ਨੂੰ ਧੱਕਾ ਲੱਗਣਾ ਸੀ। ਇਸ ਦੇ ਉਲਟ ਫੀਸ ਲਗਾਏ ਜਾਣ ਤੋਂ ਕੈਨੇਡੀਅਨ ਦੁਕਾਨਦਾਰ ਅਤੇ ਵੱਡੇ ਰਿਟੇਲਰ ਖੁਸ਼ ਸਨ ਕਿਉਂਕਿ ਉਨ੍ਹਾਂ ਦੇ ਬਹੁਤੇ ਗਾਹਕ ਅੱਜ ਕੱਲ੍ਹ ਅਮਰੀਕਾ ਜਾ ਕੇ ਖਰੀਦਾਦਰੀ ਕਰਨ ਨੂੰ ਤਰਜੀਹ ਦੇ ਰਹੇ ਹਨ। 



Archive

RECENT STORIES