Posted on March 10th, 2014

ਲੰਡਨ- ਹਾਲ ਹੀ ਦੌਰਾਨ ਚਰਚਾ ਵਿੱਚ ਆਏ ਕਾਲਿਆਂ ਵਾਲੇ ਖੂਹ ਵਿੱਚੋਂ ਨਿੱਕਲ ਰਹੀਆਂ ਅਸਥੀਆਂ ਦਾ ਸਿੱਖ ਕੌਮ ਦੇ ਸ਼ਹੀਦਾਂ ਨਾਲ ਕਿਸੇ ਕਿਸਮ ਦਾ ਸਬੰਧ ਨਹੀਂ ਹੈ ਅਤੇ ਇਹਨਾਂ ਦੀ ਯਾਦ ਵਿੱਚ ਗੁਰਦਵਾਰਾ ਸਾਹਿਬ ਸਥਾਪਤ ਕਰਨੇ ਸਿੱਖ ਸ਼ਹੀਦਾਂ ਦਾ ਅਪਮਾਨ ਕਰਨ ਦੇ ਤੁੱਲ ਹੈ। ਯੂਨਾਈਟਿਡ ਖਾਲਸਾ ਦਲ ਯੂ. ਕੇ. ਵਲੋਂ ਦਲ ਦੇ ਪ੍ਰਧਾਨ ਸ. ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਸ. ਲਵਸਿੰਦਰ ਸਿੰਘ ਡੱਲੇਵਾਲ ਨੇ ਇਹਨਾਂ ਅਸਥੀਆਂ ਦਾ ਸੱਚ ਸਾਹਮਣੇ ਲਿਆਉਣ ਵਾਲੇ ਡਾਕਟਰ ਕਿਰਪਾਲ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਸਿੱਖ ਕੌਮ ਨੂੰ ਜਜ਼ਬਾਤੀ ਹੋਣ ਦੀ ਬਜਾਏ ਸੋਚ ਵਿਚਾਰ ਕਰਨ ਉਪਰੰਤ ਹੀ ਕਿਸੇ ਨੂੰ ਸ਼ਹੀਦ ਵਜੋਂ ਪ੍ਰਵਾਨ ਕਰਨ ਲਈ ਅਪੀਲ ਕੀਤੀ ਹੈ। ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਸਮੇਤ ਸਮੂਹ ਪੰਥਕ ਲਿਖਾਰੀਆਂ ਅਤੇ ਦਾਨਸ਼ਵਰਾਂ ਦਾ ਸਟੈਂਡ ਸ਼ਲਾਘਾਯੋਗ ਹੈ, ਜਿਹੜੇ ਇਸ ਧਾਰਨਾ ਨੂੰ ਮੰਨ ਕੇ ਚੱਲ ਰਹੇ ਹਨ ਕਿ ਇਹ ਅਸਥੀਆਂ ਧਰਮੀ ਸਿੱਖ ਫੌਜੀਆਂ ਦੀਆਂ ਨਹੀਂ ਬਲਕਿ ਪੂਰਬੀਆਂ ਦੀਆਂ ਹਨ, ਜਿਹਨਾਂ ਦਾ ਸਿੱਖ ਧਰਮ ਨਾਲ ਕੋਈ ਵਾਹ ਵਾਸਤਾ ਨਹੀਂ ਹੈ। ਇਹ ਉਹਨਾਂ ਭਾਰਤੀ ਫੌਜੀਆਂ ਦੀਆਂ ਹੀ ਅਸਥੀਆਂ ਹਨ, ਜਿਹਨਾਂ ਨੇ ਚਰਬੀ ਵਾਲੇ ਕਾਰਤੂਸਾਂ ਕਾਰਨ ਬਗਾਵਤ ਕਰ ਦਿੱਤੀ ਅਤੇ ਬ੍ਰਿਟਿਸ਼ ਫੌਜ ਹੱਥੋਂ ਮਾਰੇ ਗਏ।
ਭਾਰਤ ਦੀ ਅਜਾਦੀ ਦੀ ਲੜਾਈ ਮੁੱਢ 1857 ਦਾ ਗਦਰ ਨਹੀਂ ਬਲਕਿ ਜਰਨੈਲ ਸ਼ਾਮ ਸਿੰਘ ਅਟਾਰੀ ਦੀ ਅਗਵਾਈ ਵਿੱਚ ਸਿੱਖ ਰਾਜ ਦੀ ਵਾਪਸੀ ਲਈ ਲੜੀ ਗਈ ਸਭਰਾਵਾਂ ਦੀ ਜੰਗ ਹੈ। ਇਸ ਬਾਰੇ ਸਮੁੱਚੀ ਸਿੱਖ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ।
ਯੂਨਾਈਟਿਡ ਖਾਲਸਾ ਦਲ ਵਲੋਂ ਸਿੱਖ ਜਗਤ ਨੂੰ ਅਪੀਲ ਕੀਤੀ ਗਈ ਕਿ ਵਰਤਮਾਨ ਸਮੇਂ ਵਿੱਚ ਚੱਲ ਰਹੇ ਅਜਾਦ ਸਿੱਖ ਰਾਜ ਖਾਲਿਸਤਾਨ ਦੀ ਜੰਗੇ-ਅਜ਼ਾਦੀ ਦੌਰਾਨ ਆਪਾ ਨਿਸ਼ਾਵਰ ਕਰ ਗਏ ਮਹਾਨ ਸੂਰਬੀਰ ਯੋਧਿਆਂ ਦੀਆਂ ਯਾਦਾਂ ਮਨਾਉਣੀਆਂ ਅਤੇ ਸਥਾਪਤ ਕਰਨੀਆਂ ਸਿੱਖ ਕੌਮ ਦਾ ਦਾ ਫਰਜ਼ ਹੈ ਨਾ ਕਿ ਡੇਢ ਸਦੀ ਤੋਂ ਵੱਧ ਪੁਰਾਣੀਆਂ ਅਸਥੀਆਂ ਨੂੰ ਦੇਖ ਕੇ ਭਾਵੁਕ ਹੁੰਦਿਆਂ ਉਹਨਾਂ ਨੂੰ ਆਪਣੇ ਸ਼ਹੀਦਾਂ ਦਾ ਦਰਜਾ ਦੇਣ ਦੀ ਗੁਸਤਾਖੀ ਕਰਨੀ ਚਾਹੀਦੀ ਹੈ, ਜਿਹੜੇ ਕਿਸੇ ਵਕਤ ਸਿੱਖ ਕੌਮ ਦੇ ਖਿਲਾਫ ਹੀ ਲੜੇ ਸਨ। ਦਰਅਸਲ ਇਹੋ ਜਿਹੇ ਨਵੇਂ ਸ਼ੋਸ਼ੇ ਆਏ ਦਿਨ ਸਿੱਖ ਕੌਮ ਨੂੰ ਖੇਰੂੰ-ਖੇਰੂੰ ਕਰਨ ਲਈ ਸਿੱਖ ਵਿਰੋਧੀਆਂ ਵਲੋਂ ਛੱਡੇ ਜਾ ਰਹੇ ਹਨ, ਜਿਹਨਾਂ ਤੋਂ ਬਚਣ ਦੀ ਲੋੜ ਹੈ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026