Posted on March 10th, 2014

ਕੁਆਲਾਲੰਪੁਰ- ਮਲੇਸ਼ੀਆ ਦੇ ਲਾਪਤਾ ਜਹਾਜ਼ ਦਾ ਭੇਦ ਹੋਰ ਉਲਝ ਗਿਆ ਕਿਉਂਕਿ ਉਸ ਦਾ ਪਤਾ ਲਗਾਉਣ ਲਈ ਬਹੁ-ਕੌਮੀ ਖੋਜ ਦਲ ਦੇ ਦੋ ਦਿਨ ਗੁਜ਼ਰ ਜਾਣ ਦੇ ਬਾਵਜੂਦ ਹੁਣ ਤੱਕ ਕੋਈ ਮਲਬਾ ਨਹੀਂ ਲੱਭ ਸਕੇ। ਇਸ ਜਹਾਜ਼ 'ਚ 239 ਲੋਕ ਸਵਾਰ ਸਨ।
ਮਲੇਸ਼ੀਆ ਦੇ ਨਾਗਰ ਐਵੀਏਸ਼ਨ ਵਿਭਾਗ ਦੇ ਮੁਖੀ ਅਜ਼ਹਰੂਦੀਨ ਅਬਦੁੱਲ ਰਹਿਮਾਨ ਨੇ ਟੈਲੀਵਿਜ਼ਨ 'ਤੇ ਪ੍ਰਸਾਰਿਤ ਪ੍ਰੋਗਰਾਮ 'ਚ ਪੱਤਰਕਾਰਾਂ ਨੂੰ ਕਿਹਾ ਕਿ ਬਦਕਿਸਮਤੀ ਨਾਲ ਸਾਨੂੰ ਅਜਿਹਾ ਕੁਝ ਨਹੀਂ ਮਿਲਿਆ ਜੋ ਜਹਾਜ਼ ਨਾਲ ਸਬੰਧਿਤ ਹੋਵੇ। ਬੀਜਿੰਗ ਜਾ ਰਹੇ ਮਲੇਸ਼ੀਆ ਏਅਰਲਾਈਨ ਦੇ ਜਹਾਜ਼ ਬੋਇੰਗ 777..200 'ਚ 5 ਭਾਰਤੀਆਂ ਤੇ ਇਕ ਭਾਰਤੀ ਕਨੇਡੀਅਨ ਮੂਲ ਦੇ ਵਿਅਕਤੀ ਸਮੇਤ 227 ਯਾਤਰੀ ਤੇ 12 ਚਾਲਕ ਦਲ ਦੇ ਮੈਂਬਰ ਸਵਾਰ ਸਨ। ਜਹਾਜ਼ਾਂ 'ਤੇ ਮੌਜੂਦ ਵੀਅਤਨਾਮੀ ਜਾਂਚਕਰਤਾ ਸਾਰੀ ਰਾਤ ਲਾਪਤਾ ਜਹਾਜ਼ ਦੀ ਤਲਾਸ਼ 'ਚ ਲੱਗੇ ਰਹੇ ਪਰ ਉਹ ਐਤਵਾਰ ਨੂੰ ਵੇਖੀ ਗਈ ਸਮਕੋਣ ਵਸਤੂ ਨੂੰ ਲੱਭ ਨਹੀਂ ਸਕੇ, ਜਿਸ ਨੂੰ ਜਹਾਜ਼ ਦੇ ਦਰਵਾਜ਼ਿਆਂ 'ਚੋਂ ਇਕ ਮੰਨਿਆ ਜਾ ਰਿਹਾ ਸੀ।
ਰਹਿਮਾਨ ਨੇ ਦੱਸਿਆ ਕਿ ਵੀਅਤਨਾਮੀ ਅਧਿਕਾਰੀਆਂ ਨੇ ਮਲੇਸ਼ੀਆ ਨੂੰ ਇਨ੍ਹਾਂ ਖ਼ਬਰਾਂ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਉਸ ਜਹਾਜ਼ ਦਾ ਮਲਬਾ ਮਿਲ ਗਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਧਿਕਾਰੀ ਅਗਵਾ ਦੀ ਸੰਭਾਵਨਾ ਸਮੇਤ ਉਨ੍ਹਾਂ ਸਾਰੇ ਕੋਣਾਂ ਅਤੇ ਪਹਿਲੂਆਂ ਨੂੰ ਵੇਖ ਰਹੇ ਹਨ ਜਿਨ੍ਹਾਂ ਦੇ ਚੱਲਦੇ ਜਹਾਜ਼ ਲਾਪਤਾ ਹੋਇਆ। ਮਲੇਸ਼ੀਆ ਨੇ ਐਮ. ਐਚ 370 ਉਡਾਣ ਦੇ ਲਾਪਤਾ ਹੋਣ ਦੇ ਮਾਮਲੇ 'ਚ ਐਤਵਾਰ ਨੂੰ ਅੱਤਵਾਦੀ ਘਟਨਾ ਨਾਲ ਸਬੰਧਿਤ ਜਾਂਚ ਸ਼ੁਰੂ ਕਰ ਦਿੱਤੀ ਸੀ। ਇਹ ਜਹਾਜ਼ ਸ਼ੁੱਕਰਵਾਰ ਦੀ ਰਾਤ ਨੂੰ ਕੁਆਲਾਲੰਪੁਰ ਤੋਂ ਉਡਾਣ ਭਰਨ ਦੇ ਇਕ ਘੰਟੇ ਬਾਅਦ ਰਾਡਾਰ ਤੋਂ ਅਚਾਨਕ ਅਦਿੱਖ ਹੋ ਗਿਆ ਸੀ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026