Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸੀਰੀਆ ਵਿਚ ਬੰਬ ਹਮਲੇ ਦੌਰਾਨ ਮਾਰਿਆ ਗਿਆ ਕੈਨੇਡੀਅਨ ਫੋਟੋਗ੍ਰਾਫਰ

Posted on March 11th, 2014



ਬੈਰੂਤ- ਕੈਨੇਡਾ ਦਾ ਇਕ ਫ੍ਰੀ ਲਾਂਸ ਫੋਟੋਗ੍ਰਾਫਰ ਸੀਰੀਆ ਦੇ ਉਤਰੀ ਸ਼ਹਿਰ ਐਲੀਪੋ ਵਿਚ ਐਤਵਾਰ ਨੂੰ ਹੋਏ ਬੰਬ ਧਮਾਕੇ ਵਿਚ ਮਾਰਿਆ ਗਿਆ। ਇਹ ਧਮਾਕਾ ਉਥੇ ਹੋਇਆ, ਜਿੱਥੇ ਅੱਗ ਬੁਝਾਊ ਦਸਤਾ ਖੜ੍ਹਿਆ ਸੀ। ਇਸ ਵਕਤ ਇੱਥੇ ਪ੍ਰਦਰਸ਼ਨ ਹੋ ਰਿਹਾ ਸੀ। ਇਸ ਧਮਾਕੇ ਵਿਚ ਕਨੇਡੀਅਨ ਅਲੀ ਮੂਸਤਫਾ ਸਮੇਤ 7 ਹੋਰ ਵਿਅਕਤੀ ਮਾਰੇ ਗਏ ਹਨ। ਸੀਰੀਆ ਸਰਕਾਰ ਮੁਤਾਬਕ ਧਮਾਕਾ ਉਸ ਵਕਤ ਹੋਇਆ ਜਦੋਂ ਜਹਾਜ਼ ਰਾਹੀਂ ਬੰਬਾਰੀ ਹੋਈ। ਮੁਸਤਫਾ ਦੀ ਭੈਣ ਜਸਟਿਨ ਰੋਸਾ ਬੋਟੈਲਹੋ ਨੇ ਸਪਸ਼ਟ ਕੀਤਾ ਕਿ ਉਸ ਦਾ 29 ਸਾਲਾ ਭਰਾ ਜੋ ਉਸ ਵਕਤ ਪ੍ਰਦਰਸ਼ਨਕਾਰੀਆਂ ਦੀ ਫੋਟੋਗ੍ਰਾਫੀ ਕਰ ਰਿਹਾ ਸੀ, ਹਮਲੇ ਦਾ ਸ਼ਿਕਾਰ ਹੋ ਗਿਆ। ਟਰਾਂਟੋ ਵਿਚ ਜੰਮਿਆ ਮੁਸਤਫਾ ਪਾਕਿਸਤਾਨੀ ਅਤੇ ਪੁਰਤਗਾਲੀ ਮਾਂ ਪਿਓ ਦਾ ਬੱਚਾ ਸੀ। ਉਹ ਸੀਰੀਆ ਵਿਚ ਮਨੁੱਖੀ ਅਧਿਕਾਰਾਂ ਦੀ ਰਿਪੋਰਟਿੰਗ ਕਰ ਰਿਹਾ ਸੀ।



Archive

RECENT STORIES