Posted on March 13th, 2014

ਬੀਜਿੰਗ- ਮਲੇਸ਼ੀਆ ਏਅਰਲਾਈਨਜ਼ ਦੇ ਲਾਪਤਾ ਜਹਾਜ਼ ਦਾ ਮਲਬਾ ਅਜੇ ਤੱਕ ਨਹੀਂ ਮਿਲਿਆ ਕਿਉਂਕਿ ਵੀਅਤਨਾਮ ਨੇ ਕਿਹਾ ਹੈ ਕਿ ਉਸ ਦੇ ਜਹਾਜ਼ ਬਾਰੇ ਚੀਨੀ ਉਪਗ੍ਰਹਿ ਤਰਫ਼ੋਂ ਦੱਸੀ ਗਈ ਥਾਂ 'ਤੇ ਕੋਈ ਮਲਬਾ ਨਹੀਂ ਮਿਲਿਆ। ਵੀਅਤਨਾਮ ਦੇ ਆਵਾਜਾਈ ਸਬੰਧੀ ਉਪ-ਮੰਤਰੀ ਪਾਮ ਕਿਉ ਤਿਯ ਦੇ ਹਵਾਲੇ ਨਾਲ ਕਿਹਾ ਕਿ ਲਾਪਤਾ ਜਹਾਜ਼ ਦਾ ਪਤਾ ਲਾਉਣ ਲਈ ਚੀਨੀ ਉਪਗ੍ਰਹਿ ਨੂੰ ਜਿਸ ਥਾਂ 'ਤੇ ਤੈਰਦੀਆਂ ਹੋਈਆਂ ਤਿੰਨ ਚੀਜ਼ਾਂ ਨਜ਼ਰ ਆਈਆਂ ਸਨ, ਉਥੇ ਵੀਅਤਨਾਮ ਵੱਲੋਂ ਭੇਜੇ ਗਏ ਜਹਾਜ਼ ਤੇ ਸਮੁੰਦਰੀ ਜਹਾਜ਼ ਨੂੰ ਕੋਈ ਮਲਬਾ ਨਹੀਂ ਮਿਲਿਆ।
ਪਾਮ ਨੇ ਕਿਹਾ ਕਿ ਵੀਅਤਨਾਮ ਨੇ ਦੇਸ਼ ਦੇ ਦੱਖਣੀ ਤੱਟ ਵੱਲ ਸਮੁੰਦਰੀ ਖੇਤਰ ਵਿਚ ਦੋ ਹਵਾਈ ਜਹਾਜ਼ਾਂ ਤੇ ਦੋ ਸਮੁੰਦਰੀ ਜਹਾਜ਼ਾਂ ਨੂੰ ਉਸ ਥਾਂ ਭੇਜਿਆ ਸੀ ਜਿਥੇ ਚੀਨੀ ਉਪਗ੍ਰਹਿ ਨੂੰ ਤੈਰਦੀਆਂ ਸ਼ੱਕੀ ਵਸਤਾਂ ਮਿਲੀਆਂ ਸਨ। ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਉਸ ਦੇ ਉਪਗ੍ਰਹਿਾਂ ਨੂੰ ਮਲੇਸ਼ੀਆ ਤੇ ਵੀਅਤਨਾਮ ਦੇ ਵਿਚਾਲੇ ਦੱਖਣੀ ਚੀਨ ਸਾਗਰ ਵਿਚ ਸੰਭਾਵਿਤ ਮਲਬੇ ਦੇ ਤੈਰਦੇ ਟੁਕੜੇ ਨਜ਼ਰ ਆਏ। ਸੂਤਰਾਂ ਅਨੁਸਾਰ ਚੀਨ ਦੇ ਸਟੇਟ ਐਡਮਨਿਸਟਰੇਸ਼ਨ ਆਫ਼ ਸਾਇੰਸ, ਟੈਕਨਾਲੋਜੀ ਐਂਡ ਇੰਡਸਟਰੀ ਫਾਰ ਨੈਸ਼ਨਲ ਡਿਫੈਂਸ (ਐਸ. ਏ. ਐਸ. ਟੀ. ਆਈ. ਐਨ. ਡੀ.) ਨੇ ਅੱਜ ਤੜਕੇ ਕਿਹਾ ਕਿ ਦੱਖਣੀ ਚੀਨ ਸਾਗਰ ਵਿਚ 6.7. ਡਿਗਰੀ ਉਤਰੀ ਅਕਸ਼ਾਸ਼ ਤੇ 105.63 ਡਿਗਰੀ ਪੂਰਬੀ ਦੇਸ਼ਾਂਤਰ 'ਤੇ 20 ਕਿਲੋਮੀਟਰ ਦੇ ਦਾਇਰੇ ਵਿਚ ਚੀਜ਼ਾਂ ਦੀ ਨਿਗਰਾਨੀ ਕੀਤੀ ਗਈ। ਇਸ ਦੌਰਾਨ ਸੰਸਦ ਦਾ ਇਜਲਾਸ ਖਤਮ ਹੋਣ ਬਾਅਦ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਵੰਗ ਨੇ ਕਿਹਾ ਕਿ ਚੀਨ ਉਮੀਦ ਨਹੀਂ ਛੱਡੇਗਾ ਜਿਸ ਦੇ 154 ਚੀਨੀ ਯਾਤਰੀ ਸਵਾਰ ਸਨ। ਜ਼ਿਕਰਯੋਗ ਹੈ ਕਿ ਚੀਨ ਨੇ ਲਾਪਤਾ ਜਹਾਜ਼ ਦਾ ਮਲਬਾ ਲੱਭਣ ਲਈ 10 ਉਪਗ੍ਰਹਿ, 8 ਸਮੁੰਦਰੀ ਜਹਾਜ਼ ਤੇ ਤਿੰਨ ਹਵਾਈ ਜਹਾਜ਼ ਲਗਾਏ ਹੋਏ ਹਨ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026