Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਅਮਰੀਕਾ 'ਚ ਗਲਤਫਹਿਮੀ ਦੂਰ ਕਰਨ ਲਈ ਸਿੱਖਾਂ ਵੱਲੋਂ ਪ੍ਰਚਾਰ ਮੁਹਿੰਮ ਸ਼ੁਰੂ

Posted on March 13th, 2014

ਵਾਸ਼ਿੰਗਟਨ- 9/11 ਅੱਤਵਾਦੀ ਹਮਲਿਆਂ ਤੋਂ ਬਾਅਦ ਸਿੱਖੀ ਸਬੰਧੀ ਪੈਦਾ ਹੋ ਰਹੀ ਗਲਤਫਹਿਮੀ ਨੂੰ ਦੂਰ ਕਰਨ ਲਈ ਸਿੱਖਾਂ ਨੇ ਅਮਰੀਕਾ 'ਚ ਬਹੁਕਰੋੜੀ ਡਾਲਰ ਦੀ ਕੌਮੀ ਪ੍ਰਚਾਰ ਮੁਹਿੰਮ ਸ਼ੁਰੂ ਕੀਤੀ ਹੈ। ਇਹ ਮੁੁਹਿੰਮ ਕੌਮ ਦੇ ਮੈਂਬਰਾਂ ਵੱਲੋਂ ਅਮਰੀਕਾ 'ਚ ਪਾਏ ਯੋਗਦਾਨ ਬਾਰੇ ਵੀ ਰੌਸ਼ਨੀ ਪਾਵੇਗੀ। 

ਸ਼ੁਰੂ ਕੀਤੀ ਗਈ ਇਕ ਮੁਹਿੰਮ ਦਾ ਮੁੱਖ ਮੰਤਵ ਸਿੱਖ ਧਰਮ ਅਤੇ ਸਿੱਖ-ਅਮਰੀਕਨਾਂ ਵੱਲੋਂ ਪਾਏ ਗਏ ਯੋਗਦਾਨ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਕੌਮੀ ਸਿੱਖ ਪ੍ਰਚਾਰ ਮੁਹਿੰਮ ਦੇ ਕਾਰਜਕਾਰੀ ਡਾਇਰੈਕਟਰ ਗੁਰਵੀਨ ਸਿੰਘ ਆਹੂਜਾ ਨੇ ਕਿਹਾ 'ਇਸ ਮੁਲਕ 'ਚ 9/11 ਦੇ ਅੱਤਵਾਦੀ ਹਮਲਿਆਂ ਪਿੱਛੋਂ ਸਿੱਖਾਂ ਨੂੰ ਨਫਰਤ ਕੀਤੀ ਜਾਣ ਲੱਗ ਪਈ ਅਤੇ ਇਸ ਦੇ ਚਲਦਿਆਂ ਵਿਸਕਾਂਸਨ 'ਚ ਸਿੱਖਾਂ 'ਤੇ ਹਮਲਾ ਵੀ ਹੋਇਆ।' ਉਨ੍ਹਾਂ ਕਿਹਾ ਕਿ ਇਸ ਮੁਹਿੰਮ ਰਾਹੀਂ ਸਿੱਖਾਂ ਦੀ ਸਹੀ ਤਸਵੀਰ ਸਾਹਮਣੇ ਲਿਆਂਦੀ ਜਾਵੇਗੀ ਅਤੇ ਆਪਣੇ ਵੱਖ ਵੱਖ ਗੁਰਦੁਆਰਿਆਂ, ਸੰਗਠਨਾਂ ਅਤੇ ਅਮਰੀਕਾ ਅਤੇ ਅੰਤਰਾਰਸ਼ਟਰੀ ਪੱਧਰ 'ਤੇ ਕੀਤੇ ਗਏ ਕੰਮ ਕਾਜਾਂ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ।



Archive

RECENT STORIES