Posted on March 13th, 2014

ਨਵੀਂ ਦਿੱਲੀ- ਨਕਸਲੀ ਸਮੱਸਿਆ ਭਾਰਤ ਦੀ ਸੁਰੱਖਿਆ ਲਈ ਵੱਡਾ ਖਤਰਾ ਬਣਦੀ ਜਾ ਰਹੀ ਹੈ। ਪਿਛਲੇ 20 ਸਾਲਾਂ ‘ਚ ਨਕਸਲੀ ਹਮਲਿਆਂ ‘ਚ 12 ਹਜ਼ਾਰ ਤੋਂ ਵੱਧ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। ਇਨ੍ਹਾਂ ‘ਚ ਵੱਡੀ ਗਿਣਤੀ ਸੁਰੱਖਿਆ ਬਲਾਂ ਦੇ ਜਵਾਨਾਂ ਦੀ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਉਪਲਬਧ ਕਰਵਾਈ ਜਾਣਕਾਰੀ ਮੁਤਾਬਕ ਦੇਸ਼ ਦੇ ਨਕਸਲ ਪ੍ਰਭਾਵਿਤ ਨੌ ਰਾਜਾਂ ‘ਚ ਪਿਛਲੇ 20 ਸਾਲਾਂ ਦੌਰਾਨ 12,183 ਲੋਕ ਮਾਰੇ ਗਏ। ਇਨ੍ਹਾਂ ‘ਚੋਂ 9471 ਆਮ ਨਾਗਰਿਕ, ਜਦ ਕਿ 2712 ਕੇਂਦਰੀ ਸੁਰੱਖਿਆ ਬਲਾਂ ਅਤੇ ਰਾਜ ਪੁਲਸ ਦੇ ਜਵਾਨ ਸਨ। ਆਂਧਰਾ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਝਾਰਖੰਡ, ਉੜੀਸਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੱਛਮੀ ਬੰਗਾਲ ਤੇ ਉੱਤਰ ਪ੍ਰਦੇਸ਼ ਵਿੱਚ ਨਕਸਲੀਆਂ ਨੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਗ੍ਰਹਿ ਮੰਤਰਾਲੇ ਮੁਤਾਬਕ 1993 ‘ਚ ਇਨ੍ਹਾਂ ਰਾਜਾਂ ‘ਚ ਲਗਭਗ 564 ਲੋਕ ਨਕਸਲੀ ਹਮਲੇ ਦਾ ਸ਼ਿਕਾਰ ਹੋਏ। 1994 ‘ਚ 376, 1995 ‘ਚ 396 ਤੇ 1996 ‘ਚ 541 ਲੋਕ ਨਕਸਲੀ ਹਮਲੇ ‘ਚ ਮਾਰੇ ਗਏ। ਸਾਲ ਦਰ ਸਾਲ ਨਕਸਲੀ ਹਮਲੇ ‘ਚ ਮਰਨ ਵਾਲੇ ਲੋਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸਾਲ 2010 ਸਭ ਤੋਂ ਮਾੜਾ ਰਿਹਾ, ਜਦੋਂ ਇਨ੍ਹਾਂ ਰਾਜਾਂ ‘ਚ ਅਰਧ ਫੌਜੀ ਬਲ ਦੇ ਜਵਾਨਾਂ ਸਣੇ 1005 ਲੋਕ ਮਾਰੇ ਗਏ। ਪਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਸਰਕਾਰ ਵਲੋਂ ਕਿੰਨੇ ਆਮ ਲੋਕ ਨਕਸਲੀ ਆਖ ਕੇ ਝੂਠੇ ਮੁਕਾਬਲਿਆਂ 'ਚ ਮਾਰੇ ਗਏ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026