Posted on March 13th, 2014

ਚੰਡੀਗੜ੍ਹ- ਭਾਰਤੀ ਚੋਣ ਕਮਿਸ਼ਨ ਨੇ ਬਿਜਲਈ ਮੀਡੀਆ ਟੀ.ਵੀ., ਰੇਡੀਓ, ਕੇਬਲ ਚੈਨਲਾਂ ਨੂੰ ਕਿਹਾ ਹੈ ਕਿ ਉਹ ਹਾਲ ਹੀ ਵਿਚ ਨਿਊਜ਼ ਬਰਾਡਕਾਸਟਿੰਗ ਸਟੈਂਡਰਡ ਅਥਾਰਟੀ ਵਲੋਂ ਚੋਣ ਪ੍ਰਸਾਰਨ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪ੍ਰਸਾਰਨ ਦੌਰਾਨ ਮਹੱਤਵਪੂਰਨ ਚੋਣ ਮਸਲਿਆਂ, ਸਿਆਸੀ ਪਾਰਟੀਆਂ, ਉਮੀਦਵਾਰਾਂ, ਚੋਣ ਪ੍ਰਚਾਰ ਮੁੱਦਿਆਂ ਤੇ ਵੋਟਿੰਗ ਪ੍ਰਕ੍ਰਿਆ ਬਾਰੇ ਲੋਕ ਪ੍ਰਤੀਨਿਧਤਾ ਐਕਟ 1851 ਅਨੁਸਾਰ ਜਾਣਕਾਰੀ ਦਿੱਤੀ ਜਾਵੇ। ਚੈਨਲਾਂ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਦਾ ਪੱਖ ਨਾ ਪੂਰਨ ਤੇ ਚੋਣਾਂ ਦੀ ਕਵਰੇਜ਼ ਦੌਰਾਨ ਉਹ ਪੂਰੀ ਤਰ੍ਹਾਂ ਸੰਤੁਲਿਤ ਤੇ ਨਿਰਪੱਖ ਭੂਮਿਕਾ ਨਿਭਾਉਣ। ਇਸ ਤੋਂ ਇਲਾਵਾ ਅਫਵਾਹਾਂ ਆਦਿ ਤੋਂ ਬਚਣ ਦੀ ਵੀ ਸਲਾਹ ਦਿੱਤੀ ਗਈ ਹੈ। ਬੁਲਾਰੇ ਨੇ ਨਾਲ ਹੀ ਕਿਹਾ ਕਿ ਗਲਤ ਪ੍ਰਸਾਰਣ ਨਾਲ ਜੇਕਰ ਕਿਸੇ ਸਿਆਸੀ ਪਾਰਟੀ ਜਾਂ ਉਮੀਦਵਾਰ ਨੂੰ ਨੁਕਸਾਨ ਹੁੰਦਾ ਹੈ ਤਾਂ ਉਸਨੂੰ
ਉਸਦਾ ਪੱਖ ਰੱਖਣ ਦੇਣ ਦਾ ਮੌਕਾ ਦਿੱਤਾ ਜਾਵੇ। ਇਸ ਤੋਂ ਇਲਾਵਾ ਸੰਪਾਦਕੀ ਤੇ ਮਾਹਿਰਾਂ ਦੇ ਵਿਚਾਰ ਪ੍ਰਸਾਰਣ ਦੌਰਾਨ ਨਿਊਜ਼ ਚੈਨਲਾਂ ਨੂੰ ਸਪੱਸ਼ਟ ਵਖਰੇਵਾਂ ਬਣਾਈ ਰੱਖਣ ਲਈ ਕਿਹਾ ਗਿਆ ਹੈ। ਬੁਲਾਰੇ ਨੇ ਨਾਲ ਹੀ ਕਿਹਾ ਕਿ ਜੇਕਰ ਕੋਈ ਨਿਊਜ਼ ਚੈਨਲ ਕਿਸੇ ਸਿਆਸੀ ਪਾਰਟੀ ਤੋਂ ਫੀਡ ਲੈ ਕੇ ਵਰਤੋਂ ਕਰਦਾ ਹੈ ਤਾਂ ਉਸਨੂੰ ਇਸ ਬਾਰੇ ਖੁਲਾਸਾ ਕਰਨਾ ਹੋਵੇਗਾ। ਇਸ ਤੋਂ ਇਲਾਵਾ ਕਿਸੇ ਵੀ ਖਬਰ ਦੇ ਪ੍ਰਸਾਰਣ ਦੌਰਾਨ ਤੱਥਾਂ, ਸਥਾਨ, ਮਿਤੀਆਂ ਆਦਿ ਪੂਰੀ ਤਰ੍ਹਾਂ ਸਹੀ ਹੋਣੇ ਚਾਹੀਦੇ ਹਨ। ਬੁਲਾਰੇ ਨੇ ਨਾਲ ਹੀ ਕਿਹਾ ਕਿ ਜੇਕਰ ਕੋਈ ਗਲਤ ਖਬਰ ਪ੍ਰਸਾਰਿਤ ਹੋ ਜਾਂਦੀ ਹੈ ਤਾਂ ਪਤਾ ਲੱਗਣ ’ਤੇ ਉਸਨੂੰ ਤੁਰੰਤ ਠੀਕ ਕੀਤਾ ਜਾਵੇ। ਚੋਣ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਕੋਈ ਵੀ ਪੱਤਰਕਾਰ ਜਾਂ ਚੈਨਲ ਦਾ ਅਧਿਕਾਰੀ ਕਿਸੇ ਵੀ ਕਿਸਮ ਦਾ ਤੋਹਫਾ ਜਾਂ ਪੈਸੇ ਪ੍ਰਾਪਤ ਨਹੀਂ ਕਰੇਗਾ। ਬੁਲਾਰੇ ਨੇ ਕਿਹਾ ਕਿ ਚੈਨਲ ਕੋਈ ਵੀ ਅਜਿਹੀ ਖਬਰ ਜਾਂ ਵੀਡੀਓ ਨਾ ਦਿਖਾਉਣ ਜੋ ਲੋਕਾਂ ਨੂੰ ਧਰਮ, ਜਾਤ ਆਦਿ ਦੇ ਨਾਂ ’ਤੇ ਭੜਕਾਉਂਦੀ ਹੋਵੇ।
ਖਬਰ ਤੇ ਇਸ਼ਤਿਹਾਰ ਵਿਚ ਫਰਕ ਲਈ ’ਪੇਡ ਇਸ਼ਤਿਹਾਰ’ ਬਾਰੇ ਚੈਨਲ ਨੂੰ ਜਾਣਕਾਰੀ ਦੇਣੀ ਲਾਜਮੀ ਹੋਵੇਗੀ। ਓਪੀਨੀਅਲ ਪੋਲ ਦੇ ਮਾਮਲੇ ਵਿਚ ਚੈਨਲਾਂ ਨੂੰ ਇਹ ਵੀ ਦੱਸਣਾ ਹੋਵੇਗਾ ਕਿ ਸਰਵੇਖਣ ਕਿਸਨੇ ਕੀਤਾ ਤੇ ਇਸ ਲਈ ਪੈਸੇ ਦੀ ਅਦਾਇਗੀ ਕਿਸਨੇ ਕੀਤੀ? ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਇਹ ਵੀ ਦੱਸਣ ਲਾਜਮੀ ਹੈ ਕਿ ਸਰਵੇਖਣ ਦੌਰਾਨ ਕਿੰਨੇ ਲੋਕਾਂ ਨਾਲ ਸੰਪਰਕ ਕੀਤਾ ਗਿਆ, ਉਸਦਾ ਤਰੀਕਾ ਕੀ ਸੀ ਅਤੇ ਉਸ ਵਿਚ ਗਲਤੀ ਦੀ ਗੁੰਜਾਇਸ ਕਿੰਨੀ ਹੈ। ਬੁਲਾਰੇ ਨੇ ਨਾਲ ਹੀ ਕਿਹਾ ਕਿ ਚੋਣਾਂ ਦੇ 48 ਘੰਟੇ ਦੌਰਾਨ ਚੈਨਲ ਕੋਈ ਵੀ ਅਜਿਹੀ ਚੋਣ ਸਮੱਗਰੀ ਪੇਸ਼ ਨਹੀਂ ਕਰ ਸਕੇਗਾ ਜੋ ਵੋਟਰਾਂ ਨੂੰ ਪ੍ਰਭਾਵਿਤ ਕਰਦੀ ਹੋਵੇ। ਭਾਰਤੀ ਚੋਣ ਕਮਿਸ਼ਨ ਵਲੋਂ ਚੋਣਾਂ ਦੇ ਐਲਾਨ ਤੋਂ ਲੈ ਕੇ ਚੋਣ ਪ੍ਰਕ੍ਰਿਆ ਮੁਕੰਮਲ ਹੋਣ ਤੱਕ ਚੈਨਲਾਂ ਦੇ ਪ੍ਰਸਾਰਣ ’ਤੇ ਕਰੜੀ ਨਿਗ੍ਹਾ ਰੱਖੀ ਜਾਵੇਗੀ ਅਤੇ ਜੇਕਰ ਕੋਈ ਚੈਨਲ ਪ੍ਰਸਾਰਣ ਦੌਰਾਨ ਜੇਕਰ ਚੋਣ ਕਮਿਸ਼ਨ ਵਲੋਂ ਚੈਨਲਾਂ ਦੇ ਪ੍ਰਸਾਰਣ ਨੂੰ ਲੈ ਕੇ ਕੋਈ ਸ਼ਿਕਾਇਤ ਪਾਈ ਜਾਂਦੀ ਹੈ ਤਾਂ ਉਸਨੂੰ ਨਿਊਜ਼ ਬਰਾਡਕਾਸਟਿੰਗ ਸਟੈਂਡਰਡ ਅਥਾਰਟੀ ਦੇ ਨਿਯਮਾਂ ਅਨੁਸਾਰ ਨਿਪਟਾਇਆ ਜਾਵੇਗਾ। ਪ੍ਰਸਾਰਣ ਕਰਤਾ ਨੂੰ ਜਿੱਥੋਂ ਤੱਕ ਸੰਭਵ ਹੋ ਸਕੇ ਲੋਕਾਂ ਨੂੰ ਵੋਟ ਦੀ ਮਹੱਤਤਾ, ਵੋਟ ਪਾਉਣ ਬਾਰੇ ਜਾਗਰੂਕ ਕਰਨ, ਕਿੱਥੇ ਤੇ ਕਿਵੇਂ ਵੋਟ ਪਾਉਣੀ ਹੈ ਬਾਰੇ ਦੱਸਣ ਲਈ ਪ੍ਰੋਗਰਾਮ ਪ੍ਰਸਾਰਿਤ ਕਰਨੇ ਹੋਣਗੇ।
ਬੁਲਾਰੇ ਨੇ ਨਾਲ ਹੀ ਕਿਹਾ ਕਿ ਜਿੰਨੀ ਦੇਰ ਤੱਕ ਚੋਣ ਕਮਿਸ਼ਨ ਨਤੀਜਿਆਂ ਦਾ ਐਲਾਨ ਨਹੀਂ ਕਰਦਾ ਉਨੀਂ ਦੇਰ ਤੱਕ ਚੈਨਲ ਉਹ ਨਤੀਜਿਆਂ ਦਾ ਐਲਾਨ ਨਾ ਕਰਨ। ਬੁਲਾਰੇ ਨੇ ਨਾਲ ਹੀ ਕਿਹਾ ਕਿ ਚੋਣਾਂ ਦੇ 48 ਘੰਟੇ ਦੌਰਾਨ ਚੈਨਲ ਕੋਈ ਵੀ ਅਜਿਹੀ ਚੋਣ ਸਮੱਗਰੀ ਪੇਸ਼ ਨਹੀਂ ਕਰ ਸਕੇਗਾ ਜੋ ਵੋਟਰਾਂ ਨੂੰ ਪ੍ਰਭਾਵਿਤ ਕਰਦੀ ਹੋਵੇ। ਭਾਰਤੀ ਚੋਣ ਕਮਿਸ਼ਨ ਵਲੋਂ ਚੋਣਾਂ ਦੇ ਐਲਾਨ ਤੋਂ ਲੈ ਕੇ ਚੋਣ ਪ੍ਰਕ੍ਰਿਆ ਮੁਕੰਮਲ ਹੋਣ ਤੱਕ ਚੈਨਲਾਂ ਦੇ ਪ੍ਰਸਾਰਣ ’ਤੇ ਕਰੜੀ ਨਿਗ੍ਹਾ ਰੱਖੀ ਜਾਵੇਗੀ ਇਹ ਸਾਰੀਆਂ ਹਦਾਇਤਾਂ ਸਾਰੇ ਕੌਮੀ, ਵਿਧਾਨ ਸਭਾ, ਨਗਰ ਨਿਗਮਾਂ ਤੇ ਸਥਾਨਕ ਚੋਣਾਂ ਦੌਰਾਨ ਲਾਗੂ ਹੋਣਗੀਆਂ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026