Posted on March 14th, 2014

ਨਵੀਂ ਦਿੱਲੀ- ਇਥੇਂ ਲਾਜਪਤ ਨਗਰ 'ਚ ਕੁਝ ਆਟੋ ਡਰਾਈਵਰਾਂ ਵੱਲੋਂ ਜਰਮਨ ਦੀ 23 ਸਾਲਾ ਵਿਦਿਆਰਥਣ ਨਾਲ ਛੇੜਛਾੜ ਕਰਨ ਤੇ ਉਸ ਕੋਲ ਮੌਜੂਦ ਕੀਮਤੀ ਸਾਮਾਨ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਪੀੜ੍ਹਤ ਲੜਕੀ ਦੀ ਸ਼ਿਕਾਇਤ 'ਤੇ ਦੋਸ਼ੀਆਂ ਖਿਲਾਫ਼ ਬਾਰਾਖੰਬਾ ਰੋਡ ਪੁਲਿਸ ਥਾਣੇ 'ਚ ਕੇਸ ਦਰਜ ਕਰਦਿਆਂ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਉਕਤ ਲੜਕੀ ਜੋ ਸ਼ਹਿਰ 'ਚ ਮੈਨਜਮੈਂਟ ਵਿਸ਼ੇ ਦਾ ਕੋਰਸ ਕਰ ਰਹੀ ਹੈ, ਨੇ 8 ਮਾਰਚ ਨੂੰ ਆਟੋ 'ਤੇ ਸਫ਼ਰ ਕੀਤਾ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਆਟੋ ਲਾਜਪਤ ਨਗਰ ਇਲਾਕੇ 'ਚ ਪੁੱਜਾ ਤਾਂ ਆਟੋ ਡਰਾਈਵਰ ਨੇ ਸੁੰਨਸਾਨ ਥਾਂ 'ਤੇ ਆਪਣੇ ਆਟੋ ਨੂੰ ਇਹ ਕਹਿ ਕੇ ਰੋਕ ਲਿਆ ਕਿ ਇਸ 'ਚ ਕੋਈ ਨੁਕਸ ਪੈ ਗਿਆ ਹੈ। ਇਸ ਪਿਛੋਂ ਉਸ ਨੇ ਲੜਕੀ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਤੇ ਕੁਝ ਹੋਰ ਆਟੋ ਡਰਾਈਵਰ ਵੀ ਆ ਗਏ ਤੇ ਉਨ੍ਹਾਂ ਲੜਕੀ ਕੋਲ ਮੌਜੂਦ ਕੀਮਤੀ ਵਸਤਾਂ ਲੁੱਟ ਲਈਆਂ। ਲੜਕੀ ਲਾਜਪਤ ਨਗਰ ਪੁਲਿਸ ਥਾਣੇ ਪੁੱਜੀ ਪਰ ਉਨ੍ਹਾਂ ਕਨਾਟ ਪੈਲੇਸ ਪੁਲਿਸ ਥਾਣੇ ਜਾਣ ਲਈ ਕਿਹਾ ਜਿਥੋਂ ਉਸ ਨੂੰ ਬਾਰਾਖੰਬਾ ਰੋਡ ਪੁਲਿਸ ਥਾਣੇ ਭੇਜਿਆ ਗਿਆ। ਪੁਲਿਸ ਨੇ ਦੱਸਿਆ ਕਿ ਦੋਸ਼ੀਆਂ ਨੂੰ ਫੜਨ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ ਤੇ ਜਨਪਥ ਤੇ ਬਾਰਾਖੰਬਾ ਇਲਾਕਾ ਜਿਥੋਂ ਲੜਕੀ ਨੇ ਆਟੋ ਲਿਆ ਸੀ, ਦੀ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026