Posted on March 14th, 2014

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿ. ਗੁਰਬਚਨ ਸਿੰਘ ਨੇ ਕਿਹਾ ਹੈ ਕਿ ਜੇਕਰ ਬਾਦਲ ਪਰਿਵਾਰ ਜਾਂ ਕੋਈ ਹੋਰ ਸਿੱਖ ਉਮੀਦਵਾਰ ਵੋਟਾਂ ਖਾਤਰ ਡੇਰਾ ਸੱਚਾ ਸੌਦਾ ਜਾ ਕੇ ਰਾਮ ਰਹੀਮ ਦੇ ਪੈਰੀਂ ਪਿਆ ਤਾਂ ਅਕਾਲ ਤਖ਼ਤ ਸਾਹਿਬ ਵਲੋਂ ਅਜਿਹੇ ਉਮੀਦਵਾਰਾਂ ਦੇ ਖਿਲਾਫ ਧਾਰਮਿਕ ਮਰਿਆਦਾ ਦੇ ਲਿਹਾਜ਼ ਨਾਲ ਕਾਰਵਾਈ ਕੀਤੀ ਜਾਵੇਗੀ। ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗਿ. ਗੁਰਬਚਨ ਸਿੰਘ ਨੇ ਕਿਹਾ ਕਿ ਜੇਕਰ ਕਿਸੇ ਕੋਲੋਂ ਬਾਦਲ ਪਰਿਵਾਰ ਦੇ ਮੈਂਬਰਾਂ ਦਾ ਡੇਰੇ ਵਿਚ ਜਾਣ ਦਾ ਕੋਈ ਸਬੂਤ ਹੈ ਤਾਂ ਉਹ ਸਬੂਤ ਅਕਾਲ ਤਖਤ ਦੇ ਸਾਹਮਣੇ ਪੇਸ਼ ਕੀਤਾ ਜਾਵੇ।
ਡੇਰਾ ਸੱਚਾ ਸੌਦਾ ਦਾ ਮਾਲਵੇ ਦੇ ਇਲਾਕੇ 'ਚ ਕਾਫੀ ਪ੍ਰਭਾਵ ਹੈ ਅਤੇ ਚੋਣਾਂ ਦੌਰਾਨ ਕਈ ਸਿਆਸੀ ਪਾਰਟੀਆਂ ਡੇਰੇ ਦਾ ਸਮਰਥਨ ਹਾਸਲ ਕਰਨ ਦੀ ਤਾਕ 'ਚ ਰਹਿੰਦੀਆਂ ਹਨ। ਕਾਂਗਰਸ ਕਈ ਵਾਰ ਖੁੱਲ੍ਹੇ ਤੌਰ 'ਤੇ ਡੇਰੇ ਦਾ ਸਮਰਥਨ ਲੈਣ ਦੀ ਗੱਲ ਕਹਿ ਚੁੱਕੀ ਹੈ। ਹਾਲਾਂਕਿ ਅਕਾਲੀ ਦਲ ਖੁੱਲ੍ਹੇ ਤੌਰ 'ਤੇ ਇਸ ਤਰ੍ਹਾਂ ਦਾ ਐਲਾਨ ਕਰਨ ਤੋਂ ਬਚਦਾ ਹੈ ਪਰ ਹਰ ਵਾਰ ਚੋਣਾਂ ਨੇੜੇ ਡੇਰੇ ਅਤੇ ਅਕਾਲੀ ਦਲ ਦੇ ਸਬੰਧਾਂ ਨੂੰ ਲੈ ਕੇ ਚਰਚਾ ਹੁੰਦੀ ਰਹਿੰਦੀ ਹੈ। ਅਕਾਲ ਤਖਤ ਦੀ ਇਸ ਚਿਤਾਵਨੀ ਤੋਂ ਬਾਅਦ ਅਕਾਲੀ ਦਲ ਅਤੇ ਬਾਦਲ ਪਰਿਵਾਰ ਦਾ ਇਸ ਮਾਮਲੇ 'ਤੇ ਕੀ ਰੁਖ ਰਹਿੰਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।

Posted on June 25th, 2026

Posted on June 24th, 2026

Posted on June 23rd, 2026

Posted on June 18th, 2026
Posted on June 17th, 2026

Posted on June 17th, 2026

Posted on June 16th, 2026

Posted on June 15th, 2026

Posted on June 12th, 2026

Posted on June 11th, 2026

Posted on June 10th, 2026

Posted on June 9th, 2026