Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਸ਼ਰਾਬੀ ਨੂੰ ਆਪਣੀ ਕਿਰਪਾਨ ਨਾਲ ਮਾਰਨ ਦੇ ਦੋਸ਼ ਵਿੱਚੋਂ ਸਿੱਖ ਬਜ਼ੁਰਗ ਬਰੀ

Posted on March 14th, 2014


ਲੰਡਨ- ਬਰਤਾਨੀਆ ਦੇ ਵਿੱਚ 60 ਸਾਲਾ ਸਿੱਖ ਬਜ਼ੁਰਗ ਬਗੀਚਾ ਸਿੰਘ ਨੂੰ ਲੰਡਨ ਦੇ ਉਤਰ ਪੂਰਬੀ ਇਲਾਕੇ ਦੇ ਵਿੱਚ ਇਕ ਸ਼ਰਾਬੀ ਨੂੰ ਆਪਣੀ ਕਿਰਪਾਨ ਨਾਲ ਮਾਰਨ ਦੇ ਦੋਸ਼ ਵਿੱਚੋਂ ਬਰੀ ਕਰ ਦਿੱਤਾ ਗਿਆ। ਬਗੀਚਾ ਸਿੰਘ 'ਤੇ ਦੋਸ਼ ਸੀ ਕਿ ਉਸ ਨੇ ਆਪਣੇ ਹਮਵਤਨ 30 ਸਾਲਾ ਪ੍ਰਿਤਪਾਲ ਸਿੰਘ 'ਤੇ ਇਲਫੋਰਡ ਵਿੱਚ ਹੋਏ ਇਕ ਝਗੜੇ ਦੌਰਾਨ ਆਪਣੀ ਕਿਰਪਾਨ ਨਾਲ ਕਈ ਵਾਰ ਕੀਤੇ ਸਨ।

ਸਨਾਰੇਸਬਰੂਕ ਕ੍ਰਾਊਨ ਕੋਰਟ ਦੀ ਜਿਊਰੀ ਨੇ ਇਸ ਮਾਮਲੇ 'ਚ ਬਗੀਚਾ ਸਿੰਘ ਨੂੰ ਦੋਸ਼ੀ ਨਹੀਂ ਮੰਨਿਆ ਤੇ ਉਸ ਨੂੰ ਬਰੀ ਕਰ ਦਿੱਤਾ। ਅਦਾਲਤ 'ਚ ਦੱਸਿਆ ਗਿਆ ਕਿ ਪ੍ਰਿਤਪਾਲ ਸਾਊਥ ਪਾਰਕ ਵਿੱਚ ਆਪਣੇ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਸੀ, ਇਸੇ ਦੌਰਾਨ ਉਸ ਨੇ ਉਥੋਂ ਇਕੱਲੇ ਗੁਜ਼ਰ ਰਹੇ ਬਗੀਚਾ ਸਿੰਘ 'ਤੇ ਹਮਲਾ ਕਰ ਦਿੱਤਾ।

ਸਰਕਾਰੀ ਵਕੀਲ ਨੇ ਕਿਹਾ ਕਿ ਇਸ ਦੌਰਾਨ ਬਗੀਚਾ ਸਿੰਘ ਨੇ ਪ੍ਰਿਤਪਾਲ 'ਤੇ ਆਪਣੀ ਕਿਰਪਾਨ ਨਾਲ ਕਈ ਵਾਰ ਕੀਤੇ, ਪ੍ਰੰਤੂ ਬਗੀਚਾ ਸਿੰਘ ਨੇ ਕਿਹਾ ਕਿ ਉਸ ਨੇ ਮਿਆਨ 'ਚੋਂ ਕਿਰਪਾਨ ਸਿਰਫ ਆਪਣੀ ਆਤਮ ਰੱਖਿਆ ਲਈ ਕੱਢੀ। ਬਗੀਚਾ ਸਿੰਘ ਨੇ ਕਿਹਾ ਕਿ ਉਸ ਨੇ ਮੇਰੇ ਨਾਲ ਕਾਫੀ ਕੁੱਟਮਾਰ ਕੀਤੀ ਤੇ ਮੇਰੀ ਕਿਰਪਾਨ ਖੋਹਣ ਦੀ ਕੋਸ਼ਿਸ਼ ਕੀਤੀ। ਬਗੀਚਾ ਸਿੰਘ ਦੀ ਪਤਨੀ ਜਸਵੀਰ ਕੌਰ, ਪੁੱਤਰ ਸੁਖਜੀਤ ਤੇ ਬੇਟੀ ਸ਼ਰਨਦੀਪ ਭਾਰਤ 'ਚ ਰਹਿੰਦੇ ਹਨ। ਇਸ ਮੌਕੇ ਬਗੀਚਾ ਸਿੰਘ ਨੇ ਅਦਾਲਤ ਦੇ ਫੈਸਲੇ 'ਤੇ ਖੁਸ਼ੀ ਜਤਾਈ।



Archive

RECENT STORIES