Posted on March 15th, 2014

ਚੰਡੀਗੜ੍ਹ : ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਤੋਂ ਵੋਟਰਾਂ ਦੀਆਂ ਅਲੱਗ-ਅਲੱਗ ਮੰਗਾਂ ਹਨ ਪਰ ਹਰਿਆਣਾ 'ਚ ਸਿਆਸੀ ਪਾਰਟੀਆਂ ਸਾਹਮਣੇ ਵੋਟਰਾਂ ਨੇ ਅਜਬ ਡਿਮਾਂਡ ਰੱਖ ਦਿੱਤੀ ਹੈ। ਉਹ ਉਮੀਦਵਾਰਾਂ ਤੋਂ ਲਾੜੀ ਮੰਗ ਰਹੇ ਹਨ। ਉਨ੍ਹਾਂ ਦੀ ਮੰਗ ਹੈ, 'ਬਹੁ ਦਿਲਾਓ, ਵੋਟ ਪਾਓ'।
ਭਾਰਤ 'ਚ ਸਭ ਤੋਂ ਘੱਟ ਸੈਕਸ ਰੇਸ਼ੋ (ਇਕ ਹਜ਼ਾਰ ਪੁਰਸ਼ਾਂ 'ਤੇ 877 ਅਰਤਾਂ) ਵਾਲੇ ਸੂਬੇ ਹਰਿਆਣਾ 'ਚ ਕੁੜੀਆਂ ਨਾ ਮਿਲਣ ਕਾਰਨ ਕਈ ਨੌਜਵਾਨ ਕੁਆਰੇ ਹਨ। ਸੂਬੇ 'ਚ ਕੰਨਿਆ ਭਰੂਣ ਹੱਤਿਆ ਕਾਰਨ ਸੈਕਸ ਰੇਸ਼ੋ 'ਚ ਅਸੰਤੁਲਨ ਹੈ। ਇਸ ਨਾਲ ਕਈ ਵਿਆਹ ਯੋਗ ਨੌਜਵਾਨਾਂ ਸਾਹਮਣੇ ਲਾੜੀ ਦਾ ਸੰਕਟ ਖੜ੍ਹਾ ਹੈ। ਇਨ੍ਹਾਂ ਨੌਜਵਾਨਾਂ ਨੇ ਆਪਣੀ ਇਕ ਜਥੇਬੰਦੀ ਬਣਾਈ ਹੋਈ ਹੈ। ਲੋਕ ਸਭਾ ਚੋਣਾਂ ਦੇ ਇਸ ਮੌਸਮ 'ਚ ਉਨ੍ਹਾਂ ਨੇ ਵੋਟ ਨੂੰ ਹਥਿਆਰ ਬਣਾਉਂਦੇ ਹੋਏ 'ਬਹੁ ਦਿਲਾਓ, ਵੋਟ ਪਾਓ' ਦਾ ਨਾਅਰਾ ਬਣਾਇਆ ਹੈ। ਯੂਨੀਅਨ ਮੈਂਬਰਾਂ ਅਤੇ ਪਿੰਡ ਦੇ ਬਜ਼ੁਰਗਾਂ ਦਾ ਕਹਿਣਾ ਹੈ ਕਿ ਜਦੋਂ ਨੇਤਾ ਉਨ੍ਹਾਂ ਦੇ ਘਰ ਵੋਟ ਮੰਗਣ ਆਉਣਗੇ ਤਾਂ ਉਹ ਉਨ੍ਹਾਂ ਦੇ ਸਾਹਮਣੇ ਆਪਣਾ ਇਹ ਮੁੱਦਾ ਚੁੱਕਣਗੇ। ਜਿੰਦ ਦੇ ਬੀਬੀਪੁਰ ਪਿੰਡ ਦੇ ਸਰਪੰਚ ਸੁਨੀਲ ਜਗਲਾਨ ਕਹਿੰਦੇ ਹਨ ਕਿ ਪਿੰਡ ਵਾਲੇ ਇਸ ਮੁੱਦੇ ਨੂੰ ਚੁੱਕਣ ਦਾ ਮਨ ਬਣਾ ਚੁੱਕੇ ਹਨ। ਉਂਝ 'ਬਹੁ ਦਿਲਾਓ, ਵੋਟ ਪਾਓ' ਦਾ ਇਹ ਨਾਅਰਾ ਨਵਾਂ ਨਹੀਂ ਹੈ। 2009 'ਚ ਬਣੀ ਕੁਆਰਾ ਯੂਨੀਅਨ ਦੇ ਚੇਅਰਮੈਨ ਪਵਨ ਕੁਮਾਰ ਨੇ ਇਸ ਨੂੰ ਉਦੋਂ ਚੁੱਕਿਆ ਸੀ। ਉਧਰ ਸਿਆਸੀ ਪਾਰਟੀਆਂ ਵੀ ਇਸ ਮੰਗ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026