Posted on March 17th, 2014

ਬਠਿੰਡਾ- ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੋਕ ਸਭਾ ਚੋਣਾਂ ‘ਚ 2 ਸਿਆਸੀ ਕਿਸ਼ਤੀਆਂ ‘ਤੇ ਸਵਾਰ ਹੋਣ ਦੀ ਕੋਸ਼ਿਸ਼ ਕਰ ਰਹੇ ਹਨ। ਪੰਜਾਬ ‘ਚ ਉਹ ਸੱਤਾਧਾਰੀ ਅਕਾਲੀ-ਭਾਜਪਾ ਗਠਜੋੜ ਦੇ ਜੂਨੀਅਰ ਪਾਰਟਨਰ ਭਾਜਪਾ ਦੇ ਉਮੀਦਵਾਰ ਦੇ ਪੱਖ ‘ਚ ਪ੍ਰਚਾਰ ਕਰਨਗੇ। ਪਰ ਗੁਆਂਢੀ ਰਾਜ ਹਰਿਆਣਾ ‘ਚ ਉਹ ਓਮ ਪ੍ਰਕਾਸ਼ ਚੌਟਾਲਾ ਦੀ ਅਗਵਾਈ ਵਾਲੀ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਵਲੋਂ ਭਾਜਪਾ ਦੇ ਖਿਲਾਫ ਖੜ੍ਹੇ ਕੀਤੇ ਗਏ ਉਮੀਦਵਾਰਾਂ ਦਾ ਸਮਰਥਨ ਕਰਨ ਦਾ ਪ੍ਰੋਗਰਾਮ ਬਣਾ ਰਹੇ ਹਨ।
ਉੱਚ ਪੱਧਰੀ ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਬੀਤੇ ਹਫਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਦਾਅਵੇਦਾਰ ਨਰਿੰਦਰ ਮੋਦੀ ਨਾਲ ਦਿੱਲੀ ‘ਚ ਮੁਲਾਕਾਤ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਭਾਜਪਾ ਨੂੰ ਕੁਲਦੀਪ ਬਿਸ਼ਨੋਈ ਦੀ ਹਰਿਆਣਾ ਜਨਹਿਤ ਪਾਰਟੀ ਦੀ ਥਾਂ ਭਾਜਪਾ ਨਾਲ ਚੁਣਾਵੀ ਗਠਜੋੜ ਕਰਨ ‘ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਦੀ ਦਲੀਲ ਸੀ ਕਿ ਅਤੀਤ ‘ਚ ਇਨੈਲੋ ਅਤੇ ਭਾਜਪਾ ਮਿਲ ਕੇ ਚੋਣ ਲੜ ਚੁੱਕੇ ਹਨ ਅਤੇ ਹਰਿਆਣਾ ‘ਚ ਸਰਕਾਰ ਵੀ ਬਣਾ ਚੁੱਕੇ ਹਨ। ਜੇਕਰ ਇਨ੍ਹਾਂ ਦੋਵੇਂ ਪਾਰਟੀਆਂ ਨੇ ਇਸ ਵਾਰ ਮੁੜ ਹੱਥ ਮਿਲਾਇਆ ਤਾਂ ਇਸ ਦਾ ਸਿੱਧਾ ਲਾਭ ਕਾਂਗਰਸ ਨੂੰ ਪਹੁੰਚੇਗਾ।
ਬਾਦਲ ਨੇ ਮੋਦੀ ਨੂੰ ਇਹ ਵੀ ਦੱਸਿਆ ਕਿ ਇਸ ਸਿਆਸੀ ਹਾਲਾਤਾਂ ਦਾ ਇਕ ਪਹਿਲੂ ਇਹ ਹੈ ਕਿ ਉਨ੍ਹਾਂ ਦੇ ਚੌਟਾਲਾ ਘਰਾਣੇ ਨਾਲ ਬੀਤੇ ਕਈ ਦਹਾਕਿਆਂ ਤੋਂ ਡੂੰਘੇ ਪਰਿਵਾਰਕ ਸੰਬੰਧ ਵੀ ਹਨ। ਚੌਟਾਲਾ ਦੇ ਪਿਤਾ ਸਵ. ਚੌਧਰੀ ਦੇਵੀ ਲਾਲ ਬਾਦਲ ਦੇ ਪੱਕੇ ਦੋਸਤ ਸਨ। ਇਸ ਲਈ ਉਹ ਇਨੈਲੋ ਦੇ ਉਮੀਦਵਾਰਾਂ ਦੇ ਪੱਖ ‘ਚ ਪ੍ਰਚਾਰ ਕਰਨ ਦੇ ਲਈ ਵਚਨਬੱਧ ਹਨ।
ਇਥੇ ਦਿਲਚਸਪ ਗੱਲ ਇਹ ਹੈ ਕਿ ਸਾਲ 2009 ਦੀ ਵਿਧਾਨਸਭਾ ਚੋਣਾਂ ‘ਚ ਅਕਾਲੀ ਦਲ ਨੇ ਅੰਬਾਲਾ ਸ਼ਹਿਰ ਅਤੇ ਕਲਾਂਵਾਲੀ (ਸਿਰਸਾ) ਹਲਕਿਆਂ ‘ਤੇ ਇਨੈਲੋ ਦੀ ਮਦਦ ਨਾਲ ਚੋਣ ਲੜੀ ਸੀ ਅਤੇ ਕਲਾਂਵਾਲੀ ਸੀਟ ‘ਤੇ ਜਿੱਤ ਵੀ ਹਾਸਲ ਕੀਤੀ ਸੀ।
ਪਰ ਮੋਦੀ ਨੇ ਬਾਦਲ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਉਨ੍ਹਾਂ ਵਲੋਂ ਲੋਕਸਭਾ ਚੋਣਾਂ ‘ਚ ਇਨੈਲੋ ਦੇ ਪੱਖ ‘ਚ ਪ੍ਰਚਾਰ ਕਰਨ ਨਾਲ ਐੱਨ.ਡੀ.ਏ. ਦਾ ਭ੍ਰਿਸ਼ਟਾਚਾਰ ਦੇ ਮੁੱਦਿਆਂ ‘ਤੇ ਕਾਂਗਰਸ ‘ਤੇ ਹਮਲਾ ਕਮਜ਼ੋਰ ਹੋ ਜਾਵੇਗਾ। ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਬੇਟੇ ਅਜੇ ਚੌਟਾਲਾ ਅੱਜ ਕੱਲ ਤਿਹਾੜੇ ਜੇਲ ‘ਚ 3200 ਅਧਿਆਪਕਾਂ ਦੀ ਭਰਤੀ ਦੇ ਸੰਬੰਧ ‘ਚ ਹੋਈ ਬੇਨਿਯਮੀਆਂ ਦੇ ਲਈ ਦੋਸ਼ੀ ਪਾਏ ਜਾਣ ‘ਤੇ 10 ਸਾਲ ਦੀ ਕੈਦ ਕੱਟ ਰਹੇ ਹਨ। ਮੋਦੀ ਮੁਤਾਬਿਕ ਇਹ ਲੋਕਸਭਾ ਚੋਣਾਂ ਦੇਸ਼ ਦੀ ਰਾਜਨੀਤੀ ਦੇ ਲਈ ਅਸਾਧਾਰਨ ਅਹਿਮੀਅਤ ਰੱਖਦੀਆਂ ਹਨ, ਜਿਨ੍ਹਾਂ ‘ਚ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਦੇ ਕਾਰਜਕਾਲ ‘ਚ ਹੋਏ ਵੱਖ-ਵੱਖ ਸਕੈਮਾਂ ਅਤੇ ਭ੍ਰਿਸ਼ਟਾਚਾਰ ਹੀ ਮੁੱਖ ਚੁਣਾਵੀ ਮੁੱਦਾ ਰਹੇਗਾ। ਇਸ ਲਈ ਭਾਜਪਾ ਵਲੋਂ ਇਨੈਲੋ ਨਾਲ ਹੱਥ ਮਿਲਾਉਣ ਨਾਲ ਬਹੁਤ ਗਲਤ ਸੰਕੇਤ ਜਾਵੇਗਾ।
ਸੂਤਰਾਂ ਦਾ ਕਹਿਣਾ ਹੈ ਕਿ ਮੋਦੀ ਨੇ ਇਸ ਸੰਬੰਧ ‘ਚ ਅੰਤਿਮ ਫੈਸਲਾ ਬਾਦਲ ‘ਤੇ ਹੀ ਛੱਡਦੇ ਹੋਏ ਕਹਿ ਦਿੱਤਾ ਹੈ ਕਿ ਉਹ ਚੋਣਾਂ ‘ਚ ਆਪਣੀ ਅੰਤਰ ਆਤਮਾ ਦੀ ਆਵਾਜ਼ ਮੁਤਾਬਿਕ ਹੀ ਪ੍ਰਚਾਰ ਕਰਨ।
ਭਾਜਪਾ-ਇਨੈਲੋ ਦਾ ਵੀ ਪਹਿਲਾਂ ਸੀ ਗਠਜੋੜ
1996 ਦੀਆਂ ਚੋਣਾਂ ‘ਚ ਭਾਜਪਾ ਦਾ ਬੰਸੀ ਲਾਲ ਦੀ ਹਰਿਆਣਾ ਵਿਕਾਸ ਪਾਰਟੀ ਨਾਲ ਗਠਜੋੜ ਹੋਇਆ ਸੀ। ਭਾਜਪਾ ਨੇ 6 ‘ਚੋਂ 4 ਸੀਟਾਂ ਅਤੇ ਹਰਿਆਣਾ ਵਿਕਾਸ ਪਾਰਟੀ ਨੇ 4 ‘ਚੋਂ 3 ਸੀਟਾਂ ‘ਤੇ ਜਿੱਤ ਹਾਸਲ ਕੀਤੀ ਜਦੋਂਕਿ ਕਾਂਗਰਸ ਨੂੰ ਸਿਰਫ 2 ਸੀਟਾਂ ਮਿਲ ਸਕੀਆਂ। 1999 ‘ਚ ਭਾਜਪਾ ਅਤੇ ਇਨੈਲੋ ਨੇ ਸਾਰੀਆਂ 10 ਸੀਟਾਂ ‘ਤੇ ਕਾਂਗਰਸ ਨੂੰ ਹਰਾ ਦਿੱਤਾ। ਸਾਲ 2004 ‘ਚ ਭਾਜਪਾ ਦਾ ਇਨੈਲੋ ਨਾਲ ਗਠਜੋੜ ਟੁੱਟ ਗਿਆ ਅਤੇ ਦੋਵੇਂ ਪਾਰਟੀਆਂ ਨੇ ਸਾਰੀਆਂ 10 ਸੀਟਾਂ ‘ਤੇ ਆਪੋ ਆਪਣੇ ਉਮੀਦਵਾਰ ਖੜ੍ਹੇ ਕੀਤੇ। ਭਾਜਪਾ ਨੂੰ 1 ਸੀਟ ਮਿਲੀ ਪਰ ਇਨੈਲੋ ਦੇ ਹੱਥ ਕੁਝ ਨਹੀਂ ਲੱਗਾ। ਬਾਕੀ ਸਾਰੀਆਂ 9 ਸੀਟਾਂ ਕਾਂਗਰਸ ਦੀ ਝੋਲੀ ‘ਚ ਗਈਆਂ। ਸਾਲ 2009 ਦੀਆਂ ਚੋਣਾਂ ‘ਚ ਭਾਜਪਾ ਅਤੇ ਇਨੈਲੋ ਵਿਚਕਾਰ ਗਠਜੋੜ ਤਾਂ ਹੋਇਆ ਪਰ ਇਸ ਵਾਰ ਦੋਵੇਂ ਦਲ ਆਪੋ ਆਪਣੇ ਹਿੱਸੇ ਦੀਆਂ ਸਾਰੀਆਂ 5-5 ਸੀਟਾਂ ‘ਤੇ ਹਾਰ ਗਏ। ਕਾਂਗਰਸ ਨੇ 10 ‘ਚੋਂ 9 ਸੀਟਾਂ ‘ਤੇ ਜਿੱਤ ਹਾਸਲ ਕੀਤੀ, ਜਦੋਂਕਿ ਹਰਿਆਣਾ ਜਨਹਿਤ ਪਾਰਟੀ ਨੇ ਇਕੱਲੇ ਚੋਣ ਲੜਦੇ ਹੋਏ 1 ਸੀਟ ਜਿੱਤੀ।

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026
Posted on August 12th, 2026