Posted on March 17th, 2014

ਅੰਮ੍ਰਿਤਸਰ- "ਅੱਜ ਜਿਉਂ ਹੀ ਮੈਂ ਇਹ ਖਬਰ ਸੁਣੀ ਕਿ ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਹਲਕਾ ਅੰਮ੍ਰਿਤਸਰ ਸਾਹਿਬ ਤੋਂ ਅਰੁਣ ਜੇਟਲੀ ਨੂੰ ਉਮੀਦਵਾਰ ਐਲਾਨ ਕਰ ਦਿੱਤਾ ਹੈ ਤਾਂ ਮੈਨੂੰ ਮਾਨਸਿਕ ਤੌਰ ਦੇ ਗਹਿਰਾ ਸਦਮਾ ਲੱਗਾ।" ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਕਿਹਾ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਅਤੇ ਸਿੱਖਾਂ ਤੇ ਸਿੱਖੀ ਦਾ ਮੱਕਾ ਹੈ। ਇਥੋਂ ਪਾਰਟੀ ਭਾਵੇਂ ਕੋਈ ਵੀ ਹੋਵੇ ਉਮੀਦਵਾਰ ਜਿਆਦਾਤਰ ਸਿੱਖ ਹੀ ਹੁੰਦਾ ਸੀ। ਪਿਛਲੀ ਵਾਰ ਬੇਸ਼ੱਕ ਇਹ ਹਲਕਾ ਭਾਜਪਾ ਕੋਲ ਹੀ ਸੀ ਲੇਕਿਨ ਇਥੋਂ ਨਵਜੋਤ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਇਆ ਗਿਆ ਸੀ। ਬੀਬੀ ਖਾਲੜਾ ਨੇ ਕਿਹਾ ਅੱਜ ਜੇ ਅਸੀਂ ਆਪਣੇ ਘਰ ਵਿਚੋਂ ਹੀ ਪਿਛੇ ਹਟ ਗਏ ਤਾਂ ਫਿਰ ਆਉਣ ਵਾਲੇ ਦਿਨ ਕਿਹੋ ਜਿਹੇ ਹੋਣਗੇ?
ਉਹਨਾਂ ਦੀ ਸਮਝ ਹੁਣ ਸਿੱਖਾਂ ਨੂੰ ਆ ਜਾਣੀ ਚਾਹੀਦੀ ਹੈ। ਬੀਬੀ ਖਾਲੜਾ ਨੇ ਕਿਹਾ ਕਿ ਬਾਦਲ ਦਲ ਨੇ ਹੌਲੀ ਹੌਲੀ ਸਿੱਖੀ ਤੋਂ ਮੁੰਕਮਲ ਤੌਰ ਤੇ ਕਿਨਾਰਾਕਸ਼ੀ ਕਰ ਲਈ ਹੈ ਅਤੇ ਇਹ ਗਿਣੀ ਮਿਥੀ ਸਾਜਿਸ਼ ਹੈ ਕਿ ਪਹਿਲਾਂ ਤਾਂ ਭਾਜਪਾ ਨੇ ਨਵਜੋਤ ਸਿੱਧੂ ਨੂੰ ਉਮੀਦਵਾਰ ਬਣਾ ਕੇ ਅੰਮ੍ਰਿਤਸਰ ਸਾਹਿਬ ਦੇ ਹਲਕੇ ਆਪਣੀ ਦਾਅਵੇਦਾਰੀ ਪੱਕੀ ਕਰ ਲਈ ਤੇ ਹੁਣ ਆਪਣਾ ਅਸਲੀ ਰੰਗ ਵਿਖਾਉਂਦਿਆਂ ਕੱਟੜਵਾਦੀ ਨੇਤਾ ਨੂੰ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਬੀਬੀ ਖਾਲੜਾ ਨੇ ਕਿਹਾ ਇਥੋਂ ਜਿੱਤਣ ਵਾਲਾ ਤਾਂ ਓਹ ਵਿਅਕਤੀ ਹੋਣਾ ਚਾਹੀਦਾ ਹੈ ਜਿਹੜਾ ਲੋਕ ਸਭਾ ਵਿਚ ਜਾ ਕੇ ਭਾਈ ਜਸਵੰਤ ਸਿੰਘ ਖਾਲੜਾ ਵੱਲੋਂ ਨਿਸ਼ਾਨਦੇਹੀ ਕੀਤੀਆਂ, ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੇ ਗਏ ਬੇਗੁਨਾਹ ਸਿੱਖ ਬੱਚਿਆਂ ਦੀਆਂ ਲਾਸ਼ਾਂ ਦਾ ਹਿਸਾਬ ਮੰਗ ਸਕੇ। ਹੁਣ ਸਿੱਖਾਂ ਨੂੰ ਸੋਚਣਾ ਚਾਹੀਦਾ ਹੈ ਕਿ ਭਾਜਪਾ ਜਾਂ ਅਰੁਣ ਜੇਟਲੀ ਅਜਿਹਾ ਕਰ ਸਕਣਗੇ ?
ਬੀਬੀ ਖਾਲੜਾ ਨੇ ਕਿਹਾ ਕਿ ਮੈਂ ਸਿੱਖ ਭਾਈਚਾਰੇ ਨੂੰ ਅਪੀਲ ਕਰਦੀ ਹਾਂ ਕਿ ਆਪਣੀ ਵੋਟ ਖੂਹ ਵਿੱਚ ਤਾਂ ਭਾਵੇ ਸੁੱਟ ਦਿਓ ਪਰ ਅਰੁਣ ਜੇਟਲੀ ਨੂੰ ਵੋਟ ਪਾਕੇ ਕਿਤੇ ਸਿੱਖ ਬੱਚਿਆਂ ਦੀਆਂ ਲਾਸ਼ਾਂ ਤੇ ਮਿੱਟੀ ਨਾ ਪਾ ਦੇਣੀ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026