Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਰ ਸਿੱਖ ਚਾਰ ਬੱਚੇ ਪੈਦਾ ਕਰੇ – ਗਿਆਨੀ ਗੁਰਬਚਨ ਸਿੰਘ

Posted on March 18th, 2014


ਅਨੰਦਪੁਰ ਸਾਹਿਬ- ਅਕਾਲ ਤਕਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸਮੂਹ ਸਿੱਖਾਂ ਨੂੰ ਕਿਹਾ ਹੈ ਕਿ ਉਹ ‘ਹਮ ਦੋ ਹਮਾਰੇ ਦੋ’ ਦੀ ਬਜਾਏ “ਹਮ ਦੋ, ਹਮਾਰੇ ਚਾਰ” ਦਾ ਨਾਅਰਾ ਅਪਨਾਉਣ ਕਿਉਂਕਿ ਸਿੱਖਾਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ।

ਅਨੰਦਪੁਰ ਸਾਹਿਬ ਵਿਚ ਪੈ੍ਰਸ ਨਾਲ ਗੱਲ ਬਾਤ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਹਰ ਸਿੱਖ ਪਰਿਵਾਰ ਨੂੰ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਹਨ। ਕਿਉਂਕਿ ਸਰਕਾਰ ਵਲੋਂ ਪਰਿਵਾਰ ਨਿਯੋਜਨ ਕਾਰਨ ਸਿੱਖ ਕਮਿਊਨਿਟੀ ਦੀ ਗਿਣਤੀ ਬਹੁਤ ਘੱਟ ਗਈ ਹੈ ਜਿਸ ਨਾਲ ਸਿੱਖਾਂ ਦੇ, ਪੰਜਾਬ ਦੇ ਅਤੇ ਦੇਸ਼ ਦੇ ਵਿਕਾਸ ਵਿਚ ਕਮੀ ਆਈ ਹੈ। ਜਥੇਦਾਰ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿਚ ਸਿੱਖਾਂ ਦੀ ਗਿਣਤੀ ਬਹੁਤ ਜਿ਼ਆਦਾ ਸੀ ਅਤੇ ਹੁਣ ਬਹੁਤ ਘੱਟ ਗਈ ਹੈ। ਉਹਨਾਂ ਨੇ ਕਿਹਾ ਹਰ ਸਿੱਖ ਵਲੋਂ ਚਾਰ ਬੱਚੇ ਪੈਦਾ ਕਰਨਾ, ਸਿੱਖ ਕੌਮ ਦੇ ਹਿੱਤ ਵਿਚ ਹੈ ਅਤੇ ਇਸ ਨਾਲ ਸਿੱਖ ਕੌਮ, ਧਰਮ ਅਤੇ ਸਿਆਸਤ ਵਿਚ ਮੋਹਰੀ ਹੋ ਜਾਵੇਗੀ।



Archive

RECENT STORIES