Posted on March 19th, 2014

ਨਵੀਂ ਦਿੱਲੀ- ਭਾਰਤ ਦੇ ਹੈਦਰਾਬਾਦ ਵਿਚ ਆਈ. ਟੀ. ਦੇ ਖੇਤਰ ਵਿਚ ਕੰਮ ਕਰਨ ਵਾਲੇ ਅਨੂਪ ਮਾਧਵ ਯਾਗਿਨਾ ਜਦੋਂ ਡਿਜੀਟਲਗਲੋਬ ਸੈਟੇਲਾਈਟ ਕਿਊ. ਬੀ. 02 ਦੀਆਂ ਅਣਗਿਣਤ ਤਸਵੀਰਾਂ ਖੰਗਾਲ ਰਹੇ ਸਨ ਤਾਂ ਅਚਾਨਕ ਉਨ੍ਹਾਂ ਦੀ ਅੱਖਾਂ ਸਾਹਮਣੇ ਉਹ ਤਸਵੀਰ ਆ ਗਈ, ਜਿਸ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਦੁਨੀਆ ਦੇ ਸਾਰੇ ਦੇਸ਼ ਕਰ ਰਹੇ ਪਰ ਅਜੇ ਤੱਕ ਕੋਈ ਪੁਖਤਾ ਸਬੂਤ ਨਹੀਂ ਮਿਲ ਸਕਿਆ। ਅਨੂਪ ਨੂੰ ਸੈਟੇਲਾਈਟ ਦੀ ਤਸਵੀਰ ਵਿਚ ਇਕ ਜਹਾਜ਼ ਬਹੁਤ ਹੀ ਹੇਠਾਂ ਉੱਡਦਾ ਹੋਇਆ ਦਿਖਾਈ ਦਿੱਤਾ। ਇਹ ਤਸਵੀਰ 8 ਮਾਰਚ ਦੀ ਹੈ, ਜਿਸ ਦਿਨ ਮਲੇਸ਼ੀਆਈ ਜਹਾਜ਼ ਲਾਪਤਾ ਹੋਇਆ ਸੀ। ਇਹ ਜਹਾਜ਼ ਅੰਡਮਾਨ ਟਾਪੂ 'ਤੇ ਬਹੁਤ ਘੱਟ ਉਚਾਈ 'ਤੇ ਉੱਡ ਰਿਹਾ ਸੀ।
ਅਨੂਪ ਨੂੰ ਲੱਗਿਆ ਕਿ ਇਹ ਜਹਾਜ਼ ਮਲੇਸ਼ਾਈਆਈ ਏਅਰਲਾਈਨਜ਼ ਐੱਮ. ਐੱਚ. 370 ਦਾ ਲਾਪਤਾ ਜਹਾਜ਼ ਬੋਇੰਗ 777 ਹੀ ਹੈ। ਉਨ੍ਹਾਂ ਨੇ ਇਹ ਜਹਾਜ਼ ਤਸਵੀਰ ਇਕ ਲੇਖ ਦੇ ਨਾਲ ਸੀ. ਐੱਨ. ਐੱਨ. ਦੀ ਵੈੱਬਸਾਈਟ 'ਤੇ 16 ਮਾਰਚ ਨੂੰ ਪਾਈ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਇਸ ਪੋਸਟ ਨੂੰ ਕਈ ਪ੍ਰਤੀਕ੍ਰਿਆਵਾਂ ਮਿਲੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਸਵੀਰ ਲਾਪਤਾ ਜਹਾਜ਼ ਦੀ ਹੀ ਹੈ ਅਤੇ ਅਜਿਹਾ ਮੰਨਣ ਦੇ ਉਨ੍ਹਾਂ ਕੋਲ ਕਈ ਕਾਰਨ ਹਨ। ਪਹਿਲਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਤਸਵੀਰ ਵਿਚ ਜਹਾਜ਼ ਜੰਗਲਾਂ ਦੇ ਠੀਕ ਉੱਪਰੋਂ ਉੱਡ ਰਿਹਾ ਹੈ ਅਤੇ ਇਹ ਨਜ਼ਾਰਾ ਅੰਡਮਾਨ ਟਾਪੂ 'ਤੇ ਬਣੇ ਸ਼ਿਵਪੁਰ ਹਵਾਈ ਪੱਟੀ ਦੇ ਨੇੜੇ ਦਾ ਹੈ। ਇਸ ਹਵਾਈ ਪੱਟੀ ਦੀ ਵਰਤੋਂ ਫੌਜ ਕਰਦੀ ਹੈ ਅਤੇ ਇਥੋਂ ਪ੍ਰਾਈਵੇਟ ਜਹਾਜ਼ਾਂ ਦੇ ਲੰਘਣ ਦੀ ਸਖਤ ਮਨਾਹੀ ਹੈ। ਉਸ ਦਾ ਕਹਿਣਾ ਹੈ ਕਿ ਲਾਪਤਾ ਜਹਾਜ਼ ਦਾ ਜੋ ਸਾਈਜ਼ ਅਤੇ ਰੰਗ ਦੱਸਿਆ ਜਾ ਰਿਹਾ ਹੈ ਮਿਲੀ ਤਸਵੀਰ ਵਿਚ ਜਹਾਜ਼ ਦਾ ਸਾਈਜ਼ ਅਤੇ ਰੰਗ ਉਹੀ ਲੱਗ ਰਿਹਾ ਹੈ।
ਜਹਾਜ਼ ਵਿਚ ਮੌਜੂਦ ਲੋਕਾਂ ਦੀ ਸੁਰੱਖਿਆ ਦੀ ਕਾਮਨਾ ਕਰਦੇ ਹੋਏ ਅਨੂਪ ਨੇ ਜਹਾਜ਼ ਦੀ ਜਾਂਚ ਵਿਚ ਲੱਗੇ ਐਕਸਪਰਟ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਸਵੀਰ ਦੀ ਜਾਂਚ ਨੂੰ ਅੱਗੇ ਵਧਾਉਣ ਅਤੇ ਜਹਾਜ਼ ਦੇ ਪੱਕੇ ਟਿਕਾਣੇ ਦਾ ਪਤਾ ਲਗਾਉਣ।

Posted on August 28th, 2026

Posted on August 27th, 2026

Posted on August 26th, 2026

Posted on August 25th, 2026

Posted on August 24th, 2026

Posted on August 21st, 2026

Posted on August 20th, 2026

Posted on August 19th, 2026

Posted on August 18th, 2026

Posted on August 17th, 2026

Posted on August 14th, 2026

Posted on August 13th, 2026