Leading Punjabi Newspapers of CANADA & USA

1986 ਤੋਂ ਚੜ੍ਹਦੀ ਕਲਾ ਅਤੇ ਅਕਾਲ ਗਾਰਡੀਅਨ ਅਖਬਾਰਾਂ ਰਾਹੀਂ ਕੈਨੇਡਾ-ਅਮਰੀਕਾ ਦੇ ਪੰਜਾਬੀਆਂ ਦੀ ਸੇਵਾ ਵਿੱਚ

ਹਿੰਦ ਮਹਾਸਾਗਰ ਵਿੱਚ ਨਜ਼ਰ ਆਇਆ ਲਾਪਤਾ ਜਹਾਜ਼ ਦਾ ਮਲਬਾ!

Posted on March 20th, 2014


ਕੁਆਲਾਲੰਪੁਰ- ਲਾਪਤਾ ਮਲੇਸ਼ੀਆਈ ਜਹਾਜ਼ ਦੇ ਸੰਭਾਵਿਤ ਮਲਬੇ ਦੀ ਭਾਲ ਵਿੱਚ ਫੌਜ ਦੇ ਟੋਹੀ ਜਹਾਜ਼ਾਂ ਨੇ ਹਿੰਦ ਮਹਾਸਾਗਰ ਦੇ ਦੂਰ ਦਰਾਜ ਦੇ ਹਿੱਸਿਆਂ ਦੀ ਉਡਾਨ ਭਰੀ। ਇਹ ਮਲੇਸ਼ੀਆ ਦੇ ਲਾਪਤਾ ਹੋਏ ਜਹਾਜ਼ ਦੇ ਸਬੰਧ ਵਿੱਚ ਹੁਣ ਤੱਕ ਮਿਲੇ ਸਾਰੇ ਸਬੂਤਾਂ ਵਿੱਚੋਂ ਸੱਭ ਤੋਂ ਠੋਸ ਮੰਨਿਆ ਜਾ ਰਿਹਾ ਹੈ। ਚਾਰ ਜਹਾਜ਼ ਇਹ ਵੇਖਣ ਲਈ ਉੱਥੇ ਗਏ ਹਨ ਕਿ ਸੈਟੇਲਾਈਟ ਰਾਹੀਂ ਸਾਹਮਣੇ ਆਈਆਂ ਤਸਵੀਰਾਂ ਅਸਲ ਵਿੱਚ ਮਲੇਸ਼ੀਆ ਦੇ ਲਾਪਤਾ ਜਹਾਜ਼ ਦਾ ਮਲਬਾ ਤਾਂ ਨਹੀਂ ਹਨ। 

ਫਲਾਈਟ 370 ਇਸ 8 ਮਾਰਚ ਤੋਂ ਲਾਪਤਾ ਹੈ ਤੇ ਇਸ ਵਿੱਚ 239 ਯਾਤਰੀ ਸਵਾਰ ਸਨ। ਆਸਟਰੇਲੀਆਈ ਅਧਿਕਾਰੀਆਂ ਨੇ ਦੱਸਿਆ ਕਿ ਉਸ ਇਲਾਕੇ ਵਿੱਚ ਪਹੁੰਚੇ ਪਹਿਲੇ ਜਹਾਜ਼ ਨੂੰ ਬੱਦਲਾਂ ਤੇ ਮੀਂਹ ਕਾਰਨ ਮਲਬਾ ਨਜ਼ਰ ਨਹੀਂ ਆਇਆ ਪਰ ਹੋਰ ਜਹਾਜ਼ਾਂ ਵੱਲੋਂ ਮਲਬੇ ਦੀ ਭਾਲ ਜਾਰੀ ਰੱਖੀ ਜਾਵੇਗੀ। ਸੈਟੇਲਾਈਟ ਰਾਹੀਂ ਖਿੱਚੀ ਤਸਵੀਰ ਵਿੱਚ ਇੱਕ ਵਸਤੂ ਲੰਬਾਈ ਵਿੱਚ 24 ਮੀਟਰ ਹੈ ਤੇ ਦੂਜੀ 5 ਮੀਟਰ ਦੀ ਹੈ।



Archive

RECENT STORIES